Skip to content
Independent perspectives. Global stories.
BREAKING

ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ 42ਵੇਂ ਦਿਨ ’ਚ ਬਾਪੂ ਜੀ ਦਾ ਸਪੁੱਤਰ ਅਤੇ ਹੋਰ ਪੁਲਿਸ ਨੇ ਹਿਰਾਸਤ ’ਚ ਲਏ

Share this story

ਲੁਧਿਆਣਾ, 26  ਫਰਵਰੀ (ਪੀ. ਟੀ.)- ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਅਤੇ ਸਮੂਹ ਧਰਮਾਂ ਦੇ ਸਜਾ ਪੂਰੀ ਕਰ ਚੁੱਕੇ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਐਨ ਆਰ ਆਈ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਅੱਜ 42ਵੇ ਦਿਨ ਵਿੱਚ ਦਾਖਲ ਹੋ ਚੁੱਕੀ ਹੈ। ਅੱਜ ਬਾਪੂ ਸਿੰਘ ਖਾਲਸਾ ਨੂੰ ਸਿਵਲ ਹਸਪਤਾਲ ਲੁਧਿਆਣਾ ਵਿੱਚ  ਸੰਤ ਬਾਬਾ ਚਮਕੌਰ ਸਿੰਘ ਭਾਈ ਰੂਪਾ , ਭਾਈ ਮੋਹਕਮ ਸਿੰਘ, ਕਰਨੈਲ ਸਿੰਘ ਪੰਜੋਲੀ ਐਗਜੈਕਟਿਵ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,  ਗੁਰਦੀਪ ਸਿੰਘ ਬਠਿੰਡਾ ਕੋਆਰਡੀਨੇਟਰ ਸੰਘਰਸ ਕਮੇਟੀ, ਜਸਵੀਰ ਸਿੰਘ ਖੰਡੂਰ ਪੰਚ ਪ੍ਰਧਾਨੀ, ਕੰਵਰਪਾਲ ਸਿੰਘ ਦਲ ਖਾਲਸਾ, ਭਾਈ ਮੋਹਕਮ ਸਿੰਘ ਜੀ ਪ੍ਰਧਾਨ ਯੂਨਾਂਈਟਡ ਅਕਾਲੀ ਦਲ, ਸੰਤ ਬਾਬਾ ਚਮਕੌਰ ਸਿੰਘ ਭਾਈ ਰੂਪਾ ਬਠਿੰਡਾ ਵਾਲੇ, ਕਮਿੱਕਰ ਸਿੰਘ ਮੁਕੰਦਪੁਰ, ਸੁਖਜਿੰਦਰ ਸਿੰਘ ਜੋੜਾ ਪ੍ਰਧਾਨ ਇੰਟਰਨੈਸਨਲ ਸਿੱਖ ਆਰਗੇਨਾਈਜੇਸਨ, ਜਸਵੀਰ ਸਿੰਘ ਅੰਮ੍ਰਿਤਸਰ, ਸਰਬਜੀਤ ਸਿੰਘ, ਅੰਗਰੇਜ ਸਿੰਘ, ਪ੍ਰਦੀਪ ਸਿੰਘ, ਭੁਪਿੰਦਰ ਸਿੰਘ ਨਾਗੋਕੇ, ਹਰਵਿੰਦਰ ਸਿੰਘ ਲੱਖਾ, ਸੁਖਵਿੰਦਰ ਸਿੰਘ ਖਾਲਸਾ ਮੀਤ ਪ੍ਰਧਾਂਨ ਇੰਟਰਨੈਸਨਲ ਸਿੱਖ ਆਰਗੇਨਾਈਜੇਸਨ, ਗੁਰਮੇਲ ਸਿੰਘ ਤੂਰਾਂ ਜ¦ਧਰ, ਸੁਖਦੇਵ ਸਿੰਘ ਫਿਲੌਰ, ਸੁਖਵਿੰਦਰ ਸਿੰਘ ਸਕਤੀ ਸੂਬਾ ਪ੍ਰਧਾਨ ਵੋਟਰਸ ਪਾਰਟੀ

ਇੰਟਰਨੈਸਨਲ ਜਨ ਸੰਚਾਰ ਸੈਲ ਪੰਜਾਬ, ਗੋਬਿੰਦਰ ਸਿੰਘ ਸਿੱਧੂ ਬਰਨਾਲਾ, ਜੋਗਾ ਸਿੰਘ, ਮਨਪ੍ਰੀਤ ਸਿੰਘ, ਸਮਿੰਦਰਜੀਤ ਸਿੰਘ, ਸੁਖਮਿੰਦਰ ਸਿੰਘ ਨਾਰੰਗਵਾਲ, ਗੁਰਚਰਨ ਸਿੰਘ, ਗੁਰਭੇਜ ਸਿੰਘ, ਗੁਰਵਰਿੰਦਰ ਸਿੰਘ, ਆਦਿ ਮਿਲਣ ਆਏ ਅਤੇ ਉਹਨਾਂ ਦੇ ਸੰਘਰਸ ਦੀ ਹਮਾਇਤ ਵੀ ਕੀਤੀ। ਦੇਰ ਸਾਮ ਭੁਪਿੰਦਰ ਸਿੰਘ ਏ ਡੀ ਸੀ ਪੀ ਕ੍ਰਾਈਮ ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਏ ਸੀ ਪੀ ਕ੍ਰਾਈਮ, ਜੋਗਿੰਦਰ ਸਿੰਘ ਏ ਡੀ ਸੀ ਪੀ ਵੰਨ, ਸਤੀਸ ਕੁਮਾਰ ਮਲਹੋਤਰਾ ਏ ਸੀ ਪੀ ਸੈਟਰਲ, ਮੈਡਮ ਰਿਚਾ ਅਗਨੀਹੋਤਰੀ ਏ ਸੀ ਪੀ ਟ੍ਰੈਫਿਕ ਆਪਣੇ ਪੂਰੇ ਲਾਮ ਲਸਕਰ ਨਾਲ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਜਬਰੀ ਸਮਾਪਤ ਕਰਾਉਣ ਲਈ ਆਏ। ਪੁਲਸ ਨੇ ਬਾਪੂ ਸੂਰਤ ਸਿੰਘ ਦੇ ਐਨ ਆਰ ਆਈ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ, ਸੁਰਿੰਦਰ ਸਿੰਘ ਐਡੀਟਰ ਜੱਸ ਬਰੋਡ ਕਾਸਟਿੰਗ ਚੰਡੀਗੜ੍ਹ ਨੂੰ ਗ੍ਰਿਫਤਾਰ ਕਰਕੇ ਅਤੇ ਬਾਪੂ ਨੂੰ ਮਿਲਣ ਆ ਰਹੇ ਹਰ ਵਿਅਕਤੀ ਨੂੰ ਵੀ ਗ੍ਰਿਫਤਾਰ ਕਰਕੇ ਬਾਪੂ ਤੇ ਦਬਾਅ ਬਣਾਉਣ ਦੀ ਕੋਸਿਸ ਕੀਤੀ। ਇੱਥੋ ਤੱਕ ਕਿ ਬਾਪੂ ਨੂੰ ਮਿਲਣ ਆਂਏ ਨਿਹੰਗ ਸਿੰਘਾਂ ਨੂੰ ਵੀ ਪੁਲਸ ਨੇ ਹਸਪਤਾਲ ਦੇ ਮੂਹਰਲੇ ਗੇਟ ਤੋ ਗ੍ਰਿਫਤਾਰ ਕੀਤਾ ਅਤੇ ਪੈਦਲ ਹੀ ਨਜਦੀਕ ਪੈਦੇ ਥਾਣੇ ਵਿੱਚ ਲੈ ਗਈ। ਪੁਲਸ ਨੇ ਸਿਵਲ ਹਸਪਤਾਲ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਬਾਪੂ ਸੂਰਤ ਸਿੰਘ ਖਾਲਸਾ ਦੀ ਐਨ ਆਰ ਆਈ ਪੁੱਤਰੀ ਸਰਵਰਿੰਦਰ ਕੌਰ ਨੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਦੱਸਿਆਂ ਕਿ ਪੁਲਸ ਵੱਲੋ ਬਾਪੂ ਜੀ ਭੁੱਖ ਹੜਤਾਲ ਨੂੰ ਖਤਮ ਕਰਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਪੁਲਸ ਜੇਕਰ ਜਿੰਮੇਵਾਰ ਐਨ ਆਰ ਆਈ ਨਾਗਰਿਕਾਂ ਨਾਲ ਅਜਿਹਾ ਸਲੂਕ ਕਰਦੀ ਹੈ ਤਾਂ ਇਹ ਲੋਕ ਭਾਰਤ ਦੇ ਲੋਕਤੰਤਰ ਦਾ ਵਿਦੇਸਾਂ ਵਿੱਚ ਜਲੂਸ ਕੱਢ ਰਹੇ ਹਨ। ਖਬਰ ਲਿਖੇ ਜਾਣ ਤੱਕ ਬਾਪੂ ਸੂਰਤ ਸਿੰਘ ਦੇ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ ਤੇ ਹੋਰ ਸਿੰਘਾਂ ਨੂੰ ਨਹੀ ਛੱਡਿਆ ਗਿਆ।

WRITTEN BY