Skip to content
Independent perspectives. Global stories.
BREAKING

ਸ੍ਰੀ ਅਨੰਦਪੁਰ ਸਾਹਿਬ ’ਚ 73 ਫੀਸਦੀ ਵੋਟਾਂ ਪਈਆਂ

Share this story

ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਨਗਰ ਕੌਂਸਲ ਅਨੰਦਪੁਰ ਸਾਹਿਬ ਦੇ 13 ਵਾਰਡਾਂ ਵਿਚ ਹੋਈਆਂ ਚੋਣਾਂ ਅਮਨ ਅਮਾਨ ਨਾਲ ਖਤਮ ਹੋਈਆਂ। ਵੋਟਿੰਗ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋ ਗਈ ਸੀ। ਪ੍ਰੰਤੂ ਇਕ ਦਮ ਪਏ ਭਾਰੀ ਮੀਂਹ ਕਾਰਨ ਵੋਟਰਾਂ ਦੀ ਗਿਣਤੀ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਪਰ ਕੁਝ ਦੇਰ ਮਗਰੋਂ ਹੀ ਮੀਂਹ ਦੇ ਹਟਣ ਤੋਂ ਬਾਅਦ ਫਿਰ ਤੋਂ ਵੋਟਰਾਂ ਦੀ ਭੀੜ ਸ਼ੁਰੂ ਹੋ ਗਈ।  ਇਸ ਮੌਕੇ ਪੁੁਿਲਸ ਵਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਤਾਂ ਜੋ ਕਿਸੇ ਤਰਾਂ ਦੀ ਅਣਹੋਣੀ ਨਾਂ ਹੋ ਸਕੇ। ਇਹਨਾਂ ਵੋਟਾਂ ਵਿਚ ਕੁੱਲ ਮਿਲਾ ਕੇ 73 ਫੀਸਦੀ ਵੋਟਾਂ ਪਈਆਂ ਜਿਸ ਵਿਚ ਸੱਭ ਤੋਂ ਘੱਟ ਵੋਟ 64,8 ਫੀਸਦੀ 11 ਨੰਬਰ ਵਾਰਡ ਵਿਚ ਪਈ ਅਤੇ ਸੱਭ ਤੋਂ ਵੱਧ ਵੋਟ 81,5 ਫੀਸਦੀ 6 ਨੰਬਰ ਵਾਰਡ ਵਿਚ ਪਈ। ਇਸ ਵਾਰ ਦੇਖਿਆ ਗਿਆ ਕਿ ਇਹਨਾਂ ਚੌਣਾਂ ਦੇ ਮੁਕਾਬਲੇ ਜਬਰਦਸਤ ਹੋਣ ਕਾਰਨ ਵੋਟਰਾਂ ਵਿਚ ਕਾਫੀ ਉਤਸ਼ਾਹ ਪਾਇਆ ਗਿਆ।

WRITTEN BY