ਚੰਡੀਗੜ੍ਹ, 26 ਫਰਵਰੀ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕਿਹਾ ਕਿ ਮੌਜੂਦਾ ਸਰਕਾਰ ਨੇ ਸੱਤਾ ਵਿਚ ਆਉਂਣ ਦੇ ਕੇਵਲ ਚਾਰ ਮਹੀਨਿਆਂ ਦੇ ਸਮੇਂ ਵਿਚ ਹੀ ਸਥਾਨਕ ਸਰਕਾਰਾਂ ਨੂੰ 375 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ ਤਾਂ ਜੋ ਲੋਂੜ ਅਨੁਸਾਰ ਵਿਕਾਸ ਕੰਮ ਕਰਵਾਏ ਜਾ ਸਕਣ, ਜਦੋਂ ਕਿ ਪਿਛਲੀ ਸਰਕਾਰ ਦੇ ਸਮੇਂ ਕਿਸੇ-ਕਿਸੇ ਨਿਗਮ ਨੂੰ ਤਾਂ ਇਕ ਵਿੱਤੀ ਸਾਲ ਵਿਚ ਨਾਂਅ ਮਾਤਰ ਰਕਮ ਵੀ ਨਹੀਂ ਦਿੱਤੀ ਗਈ ਸੀ। ਮੌਜੂਦਾ ਸਰਕਾਰ ਨੇ ਤਾਂ ਬਿਨਾਂ ਮੰਗੇ ਹੀ ਨਿਗਮਾਂ ਨੂੰ ਕਰੋੜਾਂ ਰੁਪਏ ਦੀ ਰਕਮ ਪ੍ਰਦਾਨ ਕੀਤੀ ਹੈ।ਮੁੱਖ ਮੰਤਰੀ ਅੱਜ ਇਥੇ ਹਰਿਆਣਾ ਨਿਵਾਸ ਵਿਚ ਬੁਲਾਈ ਗਈ ਰਾਜ ਦੇ ਕੁਲ ਨੌ ਨਗਰ ਨਿਗਮਾਂ ਦੇ ਮੇਅਰ, ਸੀਨੀਅਰ ਉਪ ਮੇਅਰ ਅਤੇ ਉਪ ਮੇਅਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸਾਰੀਆਂ ਨਿਗਮਾਂ ਦੇ ਨੁਮਾਇੰਦਿਆਂ ਨਾਲ ਰੂ-ਬ-ਰੂ ਹੋ ਕੇ ਸੱਮਿਸਆਵਾਂ ਜਾਨਣ ਦੇ ਲਈ ਆਪਣੀ ਤਰ੍ਹਾਂ ਦੀ ਪਹਿਲੀ ਵਾਰ ਬੁਲਾਈ ਗਈ ਇਸ ਮੀਟਿੰਗ ਦੇ ਲਈ
ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਸਥਾਨਕ ਸਰਕਾਰ ਵਿਭਾਗ ਦੇ ਸਮੇਕਿਤ ਵੈਬਪੋਰਟਲ ਦੀ ਸ਼ੁਰੂਆਤ ਵੀ ਕੀਤੀ। ਇਸ ਵੈਬਪੋਰਟਲ ’ਤੇ ਨੌ ਨਗਰ ਨਿਗਮਾਂ ਸਮੇਤ 78 ਸ਼ਹਿਰੀ ਸਥਾਨਕ ਸਰਕਾਰ ਜੁੜੋ ਜਾਣਗੇ। ਵੈਬਪੋਰਟਲ ’ਤੇ ਜਨਮ-ਮੌਤ ਸਰਟੀਫਿਕੇਟ, ਟ੍ਰੇਡ ਲਾਈਸੈਂਸ, ਭਵਨ ਯੋਜਨਾ, ਅਗਿਨਸ਼ਮਨ ਪ੍ਰਣਾਲੀ ਦੇ ਪ੍ਰਮਾਣ ਪੱਤਰ ਤੇ ਅਨਾਪਤੀ ਪ੍ਰਮਾਣ ਪੱਤਰ ਵਰਗੀਆਂ 14 ਨਾਗਰਿਕ ਸੇਵਾਵਾਂ ਦੀ ਸਹੂਲਤ ਆਨਲਾਈਨ ਹੋਵੇਗੀ। ਇਹ ਪੋਰਟਲ ਵੈਬਸਾਈਟ ਦੀ ਨਵੀਨੀਤਮ ਤਕਨੀਕ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ ਅਤੇ ਇਹ ਜਿੰਮੇਵਾਰ ਵੈਬਸਾਈਟ ਹੋਵੇਗੀ। ਅਗਲੇ ਪੜਾਅ ਵਿਚ ਇਸ ਨਾਲ ਨਗਰ ਪਾਲਿਕਾਵਾਂ ਨੂੰ ਵੀ ਜੋੜਿਆ ਜਾਣਗੀਆਂ।



