Skip to content
Independent perspectives. Global stories.
BREAKING

ਹੁਸ਼ਿਆਰਪੁਰ ’ਚ ਸਥਾਪਿਤ ਹੋਵੇਗਾ ਪਲਾਈਵੁੱਡ ਉਦਯੋਗਿਕ ਕੇਂਦਰ : ਸੁਖਬੀਰ

Share this story

Page-1_27 ਚੰਡੀਗੜ੍ਹ, 26 ਫਰਵਰੀ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਆਉਂਦੇ ਦੋ ਸਾਲਾਂ ਅੰਦਰ ਹੁਸ਼ਿਆਰਪੁਰ ਨੂੰ ਉਤਰੀ ਭਾਰਤ ਦੇ ਪਲਾਈਵੱਡ ਉਦਯੋਗਿਕ ਧੁਰੇ  ਵਜੋਂ ਵਿਕਸਿਤ ਕੀਤਾ ਜਾਵੇਗਾ ਕਿਉਕਿ ਕੰਢੀ ਖੇਤਰ ‘ਚ ਇਸ ਉਦਯੋਗ ਦੇ ਚਹੁੰਮੁਖੀ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਹਨ। ਅੱਜ ਇਥੇ ਸ਼੍ਰੀ ਅਮਰਜੀਤ ਸਿੰਘ ਜੱਗੀ ਨੂੰ ਚੇਅਰਮੈਨ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਸਥਾਨਕ ਉਦਯੋਗ ਭਵਨ ਵਿਚ ਅਹੁਦਾ ਸੰਭਾਲਨ ਮੋਕੇ ਸ. ਬਾਦਲ ਨੇ ਕਿਹਾ ਕਿ ਭੂਗੋਲਿਕ ਬਣਤਰ ਅਤੇ ਵਾਤਾਵਰਣ  ਮੁਤਾਬਕ ਹੁਸ਼ਿਆਰਪੁਰ ‘ਚ ਰੁੱਖਾਂ ਖਾਸਕਰ ਪੋਪਲਰ ਅਤੇ ਸਫੇਦਾ ਲਈ ਬਹਤ ਹੀ ਲਾਹੇਵੰਦ ਹੈ। ਉਹਨਾਂ ਕਿਹਾ ਕਿ ਅਜਿਹੇ ਰੁੱਖਾਂ ਦੀ ਖੇਤੀ ਨੂੰ ਵੱਡੇ ਪੱਧਰ ਤੇ ਇਸ ਕੰਢੀ

ਹੁਲਾਰਾ ਦੇ ਕੇ ਪਲਾਈਵੱਡ ਉਦਯੋਗ ਦਾ ਮੁੱਢ ਬੰਨਿਆ ਜਾਵੇਗਾ।ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਲੋ ਨਿਵੇਸ਼ਕਾਂ ਦੀ ਸਹੂਲਤ ਅਤੇ ਸੂਬੇ ਵਿਚ ਭਾਰੀ ਨਿਵੇਸ਼ ਦੇ ਮੱਦੇਨਜ਼ਰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਥਾਪਿਤ ਕਰਨ ਨੂੰ  ਤਰਜੀਹ ਦਿਤੀ ਗਈ ਹੈ।ਉਨਾਂ ਕਿਹਾ ਕਿ ਨਿਵੇਸ਼ਕਾਂ ਲਈ ਘਰੇਲੂ ਅਤੇ ਸੁਖਾਵਾਂ ਮਾਹੋਲ ਸਿਰਜਣ ਦੇ ਮੰਤਵ ਨਾਲ ਪੰਜਾਬ ਬਿਊਰੋ ਆਫ ਇਨਵੈਸੰਟਮੈਂਟ ਪਰਮੋਸ਼ਨ ਦੀ ਸਥਾਪਤੀ ਕਤਿੀ ਗਈ ਹੈ। ਉਹਨਾਂ ੁਿਕਹਾ ਕਿ ਇਹਨਾਂ  ਉ¤ੱਦਮਾਂ ਸਦਕਾ ਹੀ  ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਨੂੰ ਨਿਵੇਸ਼ ਲਈ ਦੇਸ਼ ਦਾ ਤੀਜਾ ਪਸੰਦੀਦਾ ਰਾਜ ਐਲਾਨਿਆ ਹੈ । ਸ. ਬਾਦਲ ਨੇ ਕਿਹਾ ਕਿ ਆਉਦੇ ਦੋ ਸਾਲਾਂ ‘ਚ ਕੋਮਾਂਤਰੀ ਅਤੇ ਕੋਮੀ ਕੰਪਨੀਆਂ ਵਲੋਂ ਪੰਜਾਬ 70 ਹਜ਼ਾਰ ਕਰੋੜ ਰੁਪਏ ਤੋ ਵੱਧ  ਲਾਮਿਸਾਲ ਨਿਵੇਸ਼ ਕੀਤਾ ਜਾਵੇਗਾ,ਜਿਸ ਤਹਿਤ ਕਈ ਪ੍ਰੋਜੈਕਟਾਂ ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਸ੍ਰੀ ਜੱਗੀ ਦੀ ਸ਼ਲਾਘਾ ਕਰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਉਹ ਆਪਣੇ ਲੰਬੇ ਤਜਰਬੇ , ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਪੀ. ਐਸ. ਆਈ.ਡੀ.ਸੀ. ਦੇ  ਚੇਅਰਮੈਨ ਵਜੋ ਇਸ ਨੂੰ ਹੋਰ ਬੁਲੰਦੀਆਂ ਤੇ ਲੈਕੇ ਜਾਣਗੇ।ਉਹਨਾਂ ਕਿਹਾ ਕਿ ਪੰਜਾਬ ਇਕ ਨਵੀਂ ਉਦਯੋਗਿਕ ਕ੍ਰਾਤੀਂ ਦੀਆਂ ਬਰੂਹਾਂ  ਤੇ ਖੜਾਸ ਹੈ।ਅਤੇ ਆਉਦੇ ਸਮੇ ‘ਚ ਦੇਸ਼ ਦਾ ਮੋਹਰੀ ਉਦਯੋਗਿਕ ਸੂਬਾ ਹੋਵੇਗਾ।
ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਨੇ ਸ਼੍ਰੀ ਜੱਗੀ ਨੂੰ ਚੇਅਰਮੈਨ ਥਾਪਣਾ ਪੰਜਾਬ ਸਰਕਾਰ ਦਾ ਦੂਰਅੰਦੇਸ਼ੀ ਫੈਸਲਾ ਕਰਾਰ ਦਿੱਤਾ ।ਉਹਨਾਂ ਕਿਹਾ ਕਿ ਕਾਰਪੋਰੇਸ਼ਨ ਮੋਜੂਦਾ ਸਮੇ ‘ਚ 322 ਉਦਯੋਗਿਕ ਇਕਾਈਆਂ ਦੀ ਸਹੂਲਤ ਲਈ ਪੂਰੀ ਤਰਾਂ ਸਰਗਰਮ ਹੈ। ਉਨਾਂ ਕਿਹਾ ਕਿ ਇਹ ਯੁਨਿਟ 75000 ਤੋ ਵੱਧ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਜਮੀਨ ਅਤੇ ਬਿਜਲੀ ਉਦਯੋਗਾਂ ਦੀ ਰੀੜ ਦੀ ਹੱਡੀ ਹਨ ਅਤੇ ਪੰਜਾਬ ਸਰਕਾਰ ਨੇ ਢੁੱਕਵੀਂ ਜ਼ਮੀਨ ਐਕਵਾਇਰ ਨੀਤੀ ਨੂੰ ਅਮਲ ਚ ਲਿਆਉਣ ਦੇ ਨਾਲ-ਨਾਲ ਸੂਬੇ ਨੂੰ ਦੇਸ਼ ਦਾ ਪਹਿਲਾ ਵਧੇਰੇ ਬਿਜਲੀ ਵਾਲਾ ਰਾਜ ਬਣਾਇਆ ਹੈ। ਇਸ ਮੌਕੇ ਮੁੱਖ ਤੌਰ ’ਤੇ ਸ੍ਰੀ ਐਨ.ਕੇ. ਸ਼ਰਮਾ ਮੁੱਖ ਸੰਸਦੀ ਸਕੱਤਰ, ਅਸ਼ੋਕ ਅਰੋੜਾ ਪ੍ਰਧਾਨ ਇੰਡੀਅਨ ਨੈਸ਼ਨਲ ਲੋਕ ਦਲ ਹਰਿਆਣਾ, ਉਪ ਚੇਅਰਮੈਨ ਪੀ.ਐਸ.ਆਈ.ਡੀ.ਸੀ. ਰਾਜੇਸ਼ ਅਗਰਵਾਲ, ਡੀ.ਪੀ. ਰੈਡੀ ਪ੍ਰਮੁੱਖ ਸਕੱਤਰ ਉਦਯੋਗ, ਰਮਿੰਦਰ ਸਿੰਘ ਐਮ.ਡੀ. ਪੀ.ਐਸ.ਆਈ.ਡੀ.ਸੀ., ਅਜੈ ਮਹਾਜਨ ਵਿਸ਼ੇਸ਼ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਤੇ ਉਪ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਭਾਈ ਸੁਖਦੀਪ ਸਿੰਘ ਹਾਜ਼ਰ ਸਨ। 

WRITTEN BY