Skip to content
Independent perspectives. Global stories.
BREAKING

ਪੈਟਰੋਗੇਟ ਜਾਸੂਸੀ ਮਾਮਲੇ ’ਚ ਇੱਕ ਹੋਰ ਗ੍ਰਿਫਤਾਰ

Share this story

ਨਵੀਂ ਦਿੱਲੀ, 23 ਫਰਵਰੀ (ਪੀ. ਟੀ.)- ਕੋਲਾ ਤੇ ਊਰਜਾ ਮੰਤਰਾਲਿਆਂ ਤੋਂ ਗੁਪਤ ਦਸਤਾਵੇਜ਼ਾਂ ਨੂੰ ਲੀਕ ਕਰਨ ‘ਚ ਕਥਿਤ ਰੂਪ ਤੋਂ ਸ਼ਾਮਿਲ ਇੱਕ ਹੋਰ ਮਾਡਿਊਲ ਦਾ ਦਿੱਲੀ ਪੁਲਿਸ ਨੇ ਪਰਦਾਫਾਸ਼ ਕਰਨ ਦਾ ਦਾਅਵਾ ਕਰਦੇ ਹੋਏ ਕਾਰਪੋਰੇਟ ਜਾਸੂਸੀ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਤੇ ਛੇ ਹੋਰ ਨੂੰ ਹਿਰਾਸਤ ‘ਚ ਲਿਆ ਹੈ। ਅਪਰਾਧ ਸ਼ਾਖਾ ਨੇ ਇਸ ਮਾਮਲੇ ‘ਚ ਜਬਰਨ ਦਾਖਲ ਹੋਣ, ਚੋਰੀ, ਅਪਰਾਧਿਕ ਚਾਲ ਤੇ ਧੋਖਾਧੜੀ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਕਿਉਂਕਿ ਇਹ ਮਾਡਿਊਲ ਪੈਟਰੋਲੀਅਮ ਮੰਤਰਾਲੇ ਦੀ ਜਾਸੂਸੀ ‘ਚ ਸ਼ਾਮਿਲ ਗਰੋਹ ਤੋਂ ਵੱਖ ਹੈ। ਪੈਟਰੋਲੀਅਮ ਮੰਤਰਾਲਾ ਜਾਸੂਸੀ ਮਾਮਲੇ ‘ਚ ਪੁਲਿਸ ਨੇ ਅਜੇ ਤੱਕ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

WRITTEN BY