Skip to content
Independent perspectives. Global stories.
BREAKING

ਪਿੰਡ ਘੱਗੇ ਦਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ

Share this story

ਘੱਗਾ, 23 ਜਨਵਰੀ (ਹੇਮਰਾਜ ਬਰਾਸ/ਮਨੋਜ ਇਸਾ)- ਸ਼ਹੀਦ ਨਿਸ਼ਾਨ ਸਿੰਘ ਯਾਦਗਾਰੀ ਖੇਡ ਮੇਲਾ ਸ. ਸੀਨੀਅਰ ਸੈਕੰਡਰੀ ਸਕੂਲ ਨੇੜੇ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੀਆਂ ਨਾਮਵਰ ਕਬੱਡੀ ਟੀਮਾਂ ਨੇ ਜਿਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਖੇਡ ਮੇਲੇ ਦੀਆਂ ਤਿਆਰੀਆਂ ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਪਵਨ ਕੁਮਾਰ ਲੱਕੀ ਤੇ ਸੋਨੂੰ ਸੈਣੀ ਨੇ ਪੂਰੇ ਜੋਸ਼ੋ-ਖਰੋਸ਼ ਨਾਲ ਕੀਤੀਆਂ। ਇਸ ਮੌਕੇ ਖਿਡਾਰੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬੰਡੂਗਰ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਮਹਿੰਦਰ ਸਿੰਘ ਲਾਲਵਾ ਚੇਅਰਮੈਨ ਸੁਖਵਿੰਦਰ ਸਿੰਘ ਚੇਅਰਮੈਨ ਰਸ਼ਪਾਲ ਸਿੰਘ, ਸੰਗਤ ਸਿੰਘ ਬਰਾਸ, ਕਰਨ ਕੈਨੇਡਾ ਦਿੜਬਾ ਗੁਰਬਿੰਦਰ ਸਿੰਘ ਯੂਐਸਏ ਥਾਣਾ ਘੱਗਾ ਦੇ ਮੁੱਖ ਅਫਸਰ ਰਘਵੀਰ ਸਿੰਘ ਘੱਗਾ ਵਿਸ਼ੇਸ਼ ਤੌਰ ’ਤੇ ਪੁੱਜੇ। ਬੀਬੀ ਵਰਿੰਦਰ ਕੌਰ ਲੂੰਬਾ ਐਮ ਐਲ ਏ ਹਲਕਾ ਸੁਤਰਾਣਾ ਨੇ ਖਿਡਾਰੀਆਂ ਨੂੰ

ਸਨਮਾਨਿਤ ਕੀਤਾ। ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਵੱਲ ਰੁਝਾਨ ਰੱਖਣ ਲਈ ਖਾਸ ਸੰਦੇਸ਼ ਦਿੱਤਾ ਤੇ ਖਿਡਾਰੀਆਂ ਤੇ ਦਰਸ਼ਕਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਖੇਡ ਮੇਲੇ ਵਿੱਚ ਪਹਿਲਾ ਇਨਾਮ ਇੱਕ ਲੱਖ ਰੁਪਏ ਦਿੜਬਾ ਪਿੰਡ ਦੀ ਟੀਮ ਨੇ ਪ੍ਰਾਪਤ ਕੀਤਾ। ਦੂਸਰਾ ਇਨਾਮ ਪਝੰਤਰ ਹਜ਼ਾਰ ਰੁਪਏ ਹਨੁਮਾਨ ਅਕੈਡਮੀ ਮੋਹਾਲੀ ਦੀ ਟੀਮ ਨੇ ਪ੍ਰਾਪਤ ਕੀਤਾ। ਸ਼ਾਮ ਦੇ 7 ਵਜੇ ਤੋਂ ਲੈ ਕੇ 8.30 ਵਜੇ ਤੱਕ ਪੰਜਾਬ ਦੇ ਮਸ਼ਹੂਰ ਕਲਾਕਾਰ ਰਣਜੀਤ ਬਾਵਾ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।

WRITTEN BY