ਸੰਗਰੂਰ, 23 ਫਰਵਰੀ (ਰਾਕੇਸ਼ ਜਿੰਦਲ ਘਾਬਦਾਂ)- ਸ਼ਥਾਨਕ ਸਹਿਰ ਦੇ ਪਿੰਡ ਅਕੋਈ ਸਾਹਿਬ ਵਿਖੇ ਰਜਿੰਦਰ ‘ਨਾਜੀ’ ਮਨੋਵਿਗਿਆਨਕ ਅਤੇ ਉਨਾਂ ਦੀ ਪਤਨੀ ਸੋਨੂੰ ਸਰਮਾ ਨੇ ਆਪਣੇ ਵਿਆਹ ਦੀ ਵਰੇਗੰਢ ਦੀ ਖੁਸ਼ੀ ਵਿੱਚ ‘‘ਸਾਖਰਤਾ ਹੋਕਾ’’ ਪ੍ਰੋਗਰਾਮ ਦਾ ਆਯੋਜਨ ਕਰਵਾਇਆ। ਜਿਸ ਦੀ ਪ੍ਰਧਾਨਗੀ ਸ੍ਰ.ਨਛੱਤਰ ਸਿੰਘ ਮਹਿਲ ਜ਼ਿਲ੍ਹਾ ਕੋਅਰਡੀਨੇਟਰ ਲੋਕ ਸ਼ਾਖਰਤਾ ਸੰਮਤੀ ਸੰਗਰੂਰ ਨੇ ਕੀਤੀ। ਇਸ ਮੌਕੇ ਮਿੱਠੂ ਸਿੰਘ (ਸੇਵਕ) ਨੇ ਸਾਖ਼ਰਤਾ ਸਬੰਧੀ ਆਪਣੇ ਗੀਤ ਗਾ ਕੇ ਲੋਕਾਂ ਅੰਦਰ ਪੜਨ ਲਿਖਣ ਦੀ ਚੇਤਨਾ ਪੈਦਾ ਕੀਤੀ। ਲੋਕਾਂ ਦੇ ਇਕੱਠ ਨੂੰ ਸਬੋਧਨ ਕਰਦੇ ਹੋਏ ਸ੍ਰ.ਨਛੱਤਰ ਸਿੰਘ ਨੇ ਆਖਿਆ ਕਿ ਵਿਦਿਆ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਬਹੁਤ ਜਰੂਰੀ ਹੈ,ਜਿਸ ਲਈ ਕੋਈ ਉਮਰ ਜਾ ਸੀਮਾ ਨਹੀ ਹੁੰਦੀ। ਅਨਪੜ ਲੋਕ ਕਿਸੇ ਵੀ ਉਮਰ ’ਚ ਵਿਦਿਆ ਪ੍ਰਾਪਤ ਕਰਕੇ ਆਪਣੀ ਆਮਦਨ/ਰੋਜਗਾਰ ਵਿੱਚ ਵਾਧਾ ਕਰ ਸਕਦੇ ਹਨ। ਦੂਸਰੇ ਪਾਸੇ ਅਨਪੜ ਵਿਅਕਤੀ ਸਮਾਜਿਕ ਕੁਰੀਤੀਆਂ ਅਤੇ
ਬੁਰਾਇਆਂ ’ਚ ਫਸ ਕੇ ਜਿੰਦਗੀ ਦੇ ਹਰੇਕ ਖੇਤਰ ਵਿੱਚ ਪਛੜਦਾ ਜਾਦਾ ਹੈ। ਉਨ੍ਹਾਂ ਆਖਿਆ ਕਿ ਪੜਨਾ ਲਿਖਣਾ ਸਮੇ ਦੀ ਮੁੱਖ ਲੋੜ ਹੈ, ਕਿਉਕਿ ਪੜੇ ਲਿਖੇ ਮਾਂ ਬਾਪ ਹੀ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਪ੍ਰਤੀ ਸੁਚੇਤ ਕਰ ਸਕਦੇ ਹਨ। ਰਜਿੰਦਰ ਸਿੰਘ ਨਾਜੀ ਨੇ ਆਏ ਸਾਰੇ ਪਤਵੰਤੇ ਸੱਜਣਾਂ ਅਤੇ ਸਮਾਜ ਸੇਵੀਆਂ ਦਾ ਬਹੁਤ ਧੰਨਵਾਦ ਕੀਤਾ। ਇਸ ਸਮੇ ਬਲਦੇਵ ਸਿੰਘ, ਜਗਦੇਵ ਸਿਘ, ਸੰਤ ਸਿੰਘ ਸਾਬਕਾ ਪੰਚ, ਮਿੱਠੂ ਸਿੰਘ ਮਾਨ, ਕੁਲਵੰਤ ਸਿੰਘ ਤੋਂ ਇਲਾਵ ਪਿੰਡ ਦੇ ਬਹੁਤ ਸਾਰੇ ਔਰਤਾਂ, ਮਰਦਾਂ, ਬੱਚਿਆਂ ਦਾ ਵਿਸ਼ਾਲ ਇੱਕਠ ਸੀ।



