ਨਵੀਂ ਦਿੱਲੀ, 23 ਫਰਵਰੀ (ਪੀ. ਟੀ.)- ਅੱਜ ਸੰਸਦ ਦਾ ਬਜਟ ਇਜਲਾਸ ਦੀ ਸ਼ੁਰੂਆਤ ਹੋਈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬਜਟ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਦੇ ਦੋਨਾਂ ਸਦਨਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਐਤਵਾਰ ਨੂੰ ਮੈਂ ਸਾਰੇ ਦਲਾਂ ਦੇ ਨੇਤਾਵਾਂ ਨੂੰ ਮਿਲਿਆ ਸੀ।ਮੈਂ ਸਭ ਦੀ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਸੀ। ਸਾਡੀ ਕੋਸ਼ਿਸ਼ ਹਰ ਮਹੱਤਵਪੂਰਨ ਮੁੱਦੇ ‘ਤੇ ਚਰਚਾ ਕਰਨਾ ਰਹੇਗੀ। ਇਹ ਦੇਸ਼ ਤੇ ਸਰਕਾਰ ਲਈ ਮਹੱਤਵਪੂਰਨ ਮੌਕਾ ਹਰ ਆਦਮੀ ਦੀ ਇੱਛਾ ਪੂਰਾ ਕਰਨ ਦੀ ਕੋਸ਼ਿਸ਼ ਹੁੰਦਾ ਹੈ। ਮੈਨੂੰ ਉਮੀਦ ਹੈ ਇਸ ਇਜਲਾਸ ‘ਚ ਸਾਰਿਆਂ ਦਾ ਸਹਿਯੋਗ ਮਿਲੇਗਾ। ਇਸ ਇਜਲਾਸ ਦੇ ਕਾਫ਼ੀ ਹੰਗਾਮੇਦਾਰ ਰਹਿਣ ਦੀ ਉਮੀਦ ਹੈ। ਸਰਕਾਰ ਨੇ ਭਾਵੇਂ
ਹੀ ਆਮ ਸਹਿਮਤੀ ਬਣਾਉਣ ਲਈ ਇੱਕ ਦਿਨ ਪਹਿਲਾਂ ਸਰਵਦਲੀ ਬੈਠਕ ਬੁਲਾਈ ਲੇਕਿਨ ਕਈ ਵਿਰੋਧੀ ਦਲਾਂ ਨੇ ਸਰਕਾਰ ਦੇ ਖ਼ਿਲਾਫ਼ ਪਹਿਲਾਂ ਹੀ ਮੋਰਚਾ ਖੋਲ੍ਹ ਦਿੱਤਾ ਹੈ। ਤਿੰਨ ਮਹੀਨੇ ਤੱਕ ਚੱਲਣ ਵਾਲੇ ਇਸ ਇਜਲਾਸ ਦੇ ਦੌਰਾਨ ਮੋਦੀ ਸਰਕਾਰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ, ਸਰਕਾਰ ਨੇ ਜਿੱਥੇ ਵਿਰੋਧੀ ਨੇਤਾਵਾਂ ਦੇ ਨਾਲ ਚਰਚਾ ਕੀਤੀ ਹੈ, ਉੱਥੇ ਅਜਿਹੇ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਵਿਰੋਧੀ ਪੱਖ ਤੋਂ ਕੋਈ ਰਾਹਤ ਮਿਲੇ। ਖ਼ਾਸਕਰ ਜ਼ਮੀਨ ਪ੍ਰਾਪਤੀ ਕਾਨੂੰਨ ‘ਚ ਬਦਲਾਅ ਦੇ ਖ਼ਿਲਾਫ਼ ਵਿਰੋਧੀ ਪੱਖ ਦੇ ਤਿੱਖੇ ਤੇਵਰ ਸਰਕਾਰ ਨੂੰ ਮੁਸ਼ਕਲ ‘ਚ ਪਾ ਸਕਦੇ ਹਨ।



