Skip to content
Independent perspectives. Global stories.
BREAKING

ਪੰਜਾਬ ’ਚ ਨਹਿਰੀ ਪਾਣੀ ਸਿਰਫ 22 ਫੀਸਦੀ ਧਰਤੀ ਨੂੰ, ਪਰ ਜਲ ਸੈੱਸ ਸਮੁੱਚੀ ਧਰਤੀ ’ਤੇ ਕਿਉਂ : ਸੂਬਾ ਪ੍ਰਧਾਨ ਸਿੱਧੂਪੁਰ

Share this story

Page-1_21 ਫਰੀਦਕੋਟ, 23 ਫਰਵਰੀ (ਗੁਰਜੀਤ ਰੋਮਾਣਾ)- ਫਰੀਦਕੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਸ.ਪਿਸ਼ੌਰਾ ਸਿੰਘ ਸਿੱਧੂਪੁਰ, ਸੂਬਾ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ, ਸੂਬਾ ਮੀਤ ਪ੍ਰਧਾਨ ਸ. ਗੁਰਦਿੱਤਾ ਸਿੰਘ ਬਾਜਾਖਾਨਾਂ, ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ ਤੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੀ ਸਖਤ ਅਲੋਚਨਾ ਕਰਦਿਆਂ ਕਿਹਾ ਕੇ ਪੰਜਾਬ ਦੇ ਕਿਸਾਨਾਂ ਤੇ ਇਕ ਹੋਰ ਕੋਝਾ ਵਾਰ ਕਰਕੇ ਸਮੁੱਚੀ ਧਰਤੀ ਤੇ ਜਲ ਸੈੱਸ ਲਾ ਦਿੱਤਾ ਹੈ,ਜਦੋਂ ਨਹਿਰੀ ਪਾਣੀ ਕੇਵਲ 22% ਧਰਤੀ ਨੂੰ ਲੱਗਦਾ ਹੈ, ਉਨਾਂ ਕਿਹਾ ਕੇ ਗਵਾਂਡੀ ਸੂਬੇ ਰਾਜਸਥਾਨ, ਹਰਿਆਣਾ ਨੂੰ ਮੁਫਤ ਪਾਣੀ ਦਿੱਤਾ ਜਾ ਰਿਹਾ ਹੈ ਇਹ ਬੇਇਨਸਾਫੀ ਨਹੀਂ ਤੇ ਹੋਰ ਕੀ ਜੋ ਟੈਕਸ ਲਾਇਆ ਹੈ ਉਹ ਵੀ ਡੰਡੇ ਦੇ ਜ਼ੋਰਦਾਰ ਉਗਰਾਹੁਣ ਲਈ ਕਹਿ ਦਿੱਤਾ ਹੇ, ਜਥੇਬੰਦੀ

ਵੱਲੋਂ ਸਰਕਾਰ ਜ਼ੋਰਦਾਰ ਸਬਦਾਂ ਵਿੱਚ ਨਿੰਦਿਆ ਕਰਦੇ ਕਿਹਾ ਕੇ ਪਿੰਡ ਡੱਲੇਵਾਲਾ ਵਿੱਚ ਪੰਚਾਇਤ ਵੱਲੋਂ ਪੰਚਾਇਤ ਵਿਭਾਗ ਦੇ ਮੁਲਾਜਮਾਂ ਦੀ ਮਿਲੀ ਭੁਗਤ ਨਾਲਠਨਾਲੇ ਚੋਰ, ਨਾਲੇ ਚਤੁਰਾਈਆਂ ਠ ਵਾਲੀ ਗੱਲ ਕਰਦਿਆਂ ਸਰਕਾਰੀ ਅਤੇ ਪੰਚਾਇਤੀ ਫੰਡਾਂ ਦੀ ਦੁਰਵਰਤੋਂ ਕਰਕੇ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰਨ ਵਾਲਿਆਂ ਵਿਰੁੱਧ ਜਦੋਂ ਉਨਾਂ ਤੋਂ ਘਪਲੇ ਬਾਰੇ ਜਾਣਿਆ ਤਾਂ ਉਲਟ ਉੱਕਤ ਦੋਸੀਆਂ ਨੇ ਜਥੇਬੰਦੀ ਦੇ ਆਗੂਆਂ ਵਿਰੁੱਧ ਹੀ ਸਰਕਾਰੀ ਸ਼ਹਿ ਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ, ਇਸ ਸਮੇਂ ਜਥੇਬੰਦੀ ਨੇ ਉੱਕਤ ਦੋਸੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਕਿਹਾ ਕੇ ਸਾਡੀ ਸਰਬ-ਜਾਤੀ, ਸਰਬ-ਧਰਮੀ ਤੇ ਵੱਖ-ਵੱਖ ਸਿਆਸੀ ਵਿਚਾਰਾਂ ਦੀ ਸੁਮੇਲ ਜਥੇਬੰਦੀ ਨੂੰ ਪ੍ਰਸਾਸ਼ਨ ਤੋਂ ਪੂਰਨ ਆਸ ਹੈ ਕੇ ਭੂ-ਮਾਫੀਏ ਲੋਕਾਂ ਦੀਆਂ ਘਪਲੇਬਾਜੀਆਂ ਉਜਾਗਰ ਕਰਵਾ ਕੇ ਇਨਸਾਫ ਦੁਆਏਗੀ, ਉਨਾਂ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਾਖਲ ਕੀਤੇ ਆਪਣੇ ਕਿਸਾਨ ਵਿਰੋਧੀ ਹਲਫਨਾਮੇ ਰਾਹੀਂ ਖੁਦ ਲੋਕਾਂ ਸਾਹਮਣੇ ਆਪਣਾ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੇ, ਤੇ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ, ਜਿਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੂੰ ਭਾਜਪਾ ਖਿਲਾਫ ਸਖਤ ਨੋਟਿਸ ਲੈਣਾ ਚਾਹੀਦਾ ਹੈ, ਜਥੇਬੰਦੀ ਉਪਰੋਕਤ ਵਰਤਾਰੇ ਅਤੇ ਭੂਮੀ-ਅਯੋਗਰਿਹਣ ਬਿੱਲ ਦੇ ਵਿਰੋਧ ਵਿੱਚ 11 ਮਾਰਚ ਨੁੰ ਕਿਸਾਨਾਂ ਦੇ ਵਿਸ਼ਾਲ ਇਕੱਠ ਨਾਲ ਦਿੱਲੀ ਵਿਖੇ ਰੋਸ ਮੁਜ਼ਾਹਰਾ ਕਰੇਗੀ, ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਜਗਜੀਤ ਸਿੰਘ ਡੱਲੇਵਾਲਾ, ਇੰਦਰਜੀਤ ਘਣੀਆ, ਬੋਹੜ ਸਿੰਘ ਰੁਪਈਆਂਵਾਲਾ, ਮੇਜ਼ਰ ਸਿੰਘ ਝੋਟੀਵਾਲਾ, ਚਰਨਜੀਤ ਸਿੰਘ, ਰਜਿੰਦਰ ਸਿੰਘ, ਸੁਖਮੰਦਰ ਸਿੰਘ, ਨਾਇਬ ਸਿੰਘ ਚਾਰੇ ਬਲਾਕ ਪ੍ਰਧਾਨਾਂ ਤੋਂ ਇਲਾਵਾ ਕਿਸਾਨ ਆਗੂਆਂ ਦੇ ਨਾਲ-ਨਾਲ ਪਿੰਡ ਡੱਲੇਵਾਲਾ ਦੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

WRITTEN BY