Skip to content
Independent perspectives. Global stories.
BREAKING

ਇਕ ਦੀ ਮੋਟਰਸਾਈਕਲ ਤੋਂ ਡਿੱਗ ਕੇ ਅਤੇ ਦੂਸਰੇ ਦੀ ਸ਼ੱਕੀ ਹਲਾਤਾਂ ਵਿੱਚ ਮੌਤ

Share this story

ਜਲੰਧਰ, 19 ਫਰਵਰੀ (ਸੁਖਵਿੰਦਰ ਦਕੋਹਾ)- ਅੱਜ ਕਸਬਾ ਸੁਭਾਨਪੁਰ ਵਿੱਚ ਜ਼ੈਲ ਸਿੰਘ (52) ਪੁੱਤਰ ਅਜੀਤ ਸਿੰਘ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ? ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਕਸਬੇ ਵਿੱਚ  ਜਾਂਦਿਆਂ ਜ਼ੈਲ ਸਿੰਘ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਪਿਆ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਦੂਸਰੇ ਪਾਸੇ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ। ਨੌਜਵਾਨ ਦੀ ਪਛਾਣ ਵਿਕਾਸ ਸਲਾਰੀਆ (18) ਵਾਸੀ ਪੰਗੋਲੀ ਚੌਕ ਪਠਾਨਕੋਟ ਦੇ ਰੂਪ ਵਿੱਚ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪਿਤਾ ਸੈਨਾ

ਵਿੱਚ ਸੂਬੇਦਾਰ ਹੈ। ਵਿਕਾਸ ਆਪਣੇ ਨਜਦੀਕੀ ਰਿਸ਼ਤੇਦਾਰ ਕੋਲ ਮੁਕੇਰੀਆਂ ਆਇਆ ਹੋਇਆ ਸੀ?ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਕੇ ਉਸਦੇ ਦੋਸਤ ਮੌਕੇ ਤੋਂ ਚਲੇ ਗਏ। ਕੁੱਝ ਦੇਰ ਬਾਅਦ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਸ਼ਾਹਪੁਰ ਕੰਡੀ ਥਾਣੇ ਦੇ ਮੁਖੀ ਬਲਬੀਰ ਰਾਜ ਨੇ ਪਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

WRITTEN BY