ਜ¦ਧਰ, 16 ਫਰਵਰੀ (ਸੁਖਵਿੰਦਰ ਦਕੋਹਾ)- ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ ਜ¦ਧਰ ਦੇ ਵਾਰਡ ਨੰ: 49 ਦੀ 22 ਫਰਵਰੀ 2015 ਨੂੰ ਕਰਵਾਈ ਜਾ ਰਹੀ ਉਪ ਚੋਣ ਅਤੇ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੀਆਂ 25 ਫਰਵਰੀ ਨੂੰ ਕਰਵਾਈਆਂ ਜਾ ਰਹੀਆਂ ਆਮ ਚੋਣਾਂ ਲਈ 950 ਤੋਂ ਵੱਧ ਤਾਇਨਾਤ ਕੀਤੇ ਜਾ ਰਹੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਵੱਖ-ਵੱਖ ਨਿਰਧਾਰਤ ਥਾਵਾਂ ’ਤੇ ਹੋਈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜ¦ਧਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਵਾਰਡ 49 ਦੀ ਉਪ ਚੋਣ ਲਈ ਚੋਣ ਅਮਲੇ ਦੀ ਪਹਿਲੀ ਰਿਹਰਸਲ ਮੁੱਖ ਖੇਤੀਬਾੜੀ ਦਫ਼ਤਰ, ਖੇਤੀ ਭਵਨ, ਨਵੀਂ ਬਾਰਾਦਰੀ, ਲਾਡੋਵਾਲੀ ਰੋਡ ਜ¦ਧਰ ਵਿਖੇ ਮੁੱਖ ਖੇਤੀਬਾੜੀ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਸ੍ਰੀ ਸਵਤੰਤਰ ਕੁਮਾਰ ਐਰੀ ਦੀ ਦੇਖ-ਰੇਖ ਹੇਠ ਹੋਈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਅਤੇ
ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ ਤਾਇਨਾਤ ਕੀਤੇ ਜਾ ਰਹੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਸਬੰਧਤ ਰਿਟਰਨਿੰਗ ਅਫ਼ਸਰਾਂ ਦੀ ਦੇਖ-ਰੇਖ ਹੇਠ ਵੱਖ-ਵੱਖ ਥਾਵਾਂ ’ਤੇ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਆਦਮਪੁਰ ਅਤੇ ਅਲਾਵਲਪੁਰ ਲਈ ਚੋਣ ਅਮਲੇ ਦੀਆਂ ਰਿਹਰਸਲ ਰੈਡ ਕਰਾਸ ਸੁਸਾਇਟੀ, ਲਾਜਪਤ ਨਗਰ, ਜ¦ਧਰ ਵਿਖੇ ਹੋਈ। ਇਸੇ ਤਰ੍ਹਾਂ ਨਗਰ ਕੌਂਸਲ ਕਰਤਾਰਪੁਰ ਲਈ ਚੋਣ ਅਮਲੇ ਦੀਆਂ ਰਿਹਰਸਲ ਗੌਰਮਿੰਟ ਕਾਲਜ ਆਫ ਐਜੂਕੇਸ਼ਨ, ਲਾਡੋਵਾਲੀ ਰੋਡ, ਜ¦ਧਰ ਵਿਖੇ, ਨਗਰ ਕੌਂਸਲ ਨਕੋਦਰ ਲਈ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ ਵਿਖੇ, ਨਗਰ ਕੌਂਸਲ ਫਿਲੌਰ ਲਈ ਕਮਿਊਨਿਟੀ ਸੈਂਟਰ, ਨਜ਼ਦੀਕ ਨਗਰ ਕੌਂਸਲ ਦਫ਼ਤਰ ਫਿਲੌਰ ਵਿਖੇ, ਨਗਰ ਕੌਂਸਲ ਨੂਰਮਹਿਲ ਲਈ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ, ਨਗਰ ਪੰਚਾਇਤ ਮਹਿਤਪੁਰ ਲਈ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ ਅਤੇ ਨਗਰ ਪੰਚਾਇਤ ਲੋਹੀਆਂ ਖਾਸ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਵਿਖੇ ਹੋਈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਜ¦ਧਰ ਦੇ ਵਾਰਡ ਨੰ: 49 ਲਈ ਚੋਣ ਅਮਲੇ ਦੀ ਦੂਸਰੀ ਰਿਹਰਸਲ 18 ਫਰਵਰੀ ਨੂੰ ਜਦਕਿ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਦੂਸਰੀ ਰਿਹਰਸਲ 21 ਫਰਵਰੀ ਨੂੰ ਉਪਰੋਕਤ ਸਥਾਨਾਂ ’ਤੇ ਹੀ ਹੋਵੇਗੀ।



