Skip to content
Independent perspectives. Global stories.
BREAKING

ਖਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਦੀ ਮੈਨੇਜਮੈਂਟ ਨੇ ਕੀਤੀ ਛੁੱਟੀ

Share this story

ਅੰਮ੍ਰਿਤਸਰ, 16 ਫਰਵਰੀ (ਰਾਜਨ ਮਾਨ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਵਾਦਿਤ ਪ੍ਰਿੰਸੀਪਲ ਬਲਜਿੰਦਰ ਸਿੰਘ ਦੀ ਛੁੱਟੀ ਕਰ ਦਿੱਤੀ ਗਈ ਹੈ ਅਤੇ ਉਸ ਦੀ ਥਾਂ ਬਾਟਨੀ ਵਿਭਾਗ ਖ਼ਾਲਸਾ ਕਾਲਜ ਤੋਂ ਸੇਵਾ ਮੁਕਤ ਹੋਏ ਪ੍ਰੋ: ਐੱਚ. ਬੀ. ਸਿੰਘ ਨੂੰ ਨਵੇਂ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਗਿਆ ਹੈ।ਪਿਛਲੇ ¦ਮੇ ਸਮੇਂ ਤੋਂ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿੱਚ ਘਿਰੇ ਰਹੇ ਬਲਜਿੰਦਰ ਸਿੰਘ ਨੂੰ ਦੋ ਸਾਲ ਪਹਿਲਾਂ ਖਾਲਸਾ ਕਾਲਜ਼ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਇਸ ਕਾਲਜ਼ ਦਾ ਪ੍ਰਿੰਸੀਪਲ ਲਗਾਇਆ ਗਿਆ ਸੀ। ਖਾਲਸਾ ਕਾਲਜ ਵਿੱਚ ਰਜਿਸਟਰਾਰ ਰਹਿੰਦਿਆਂ ਵੀ ਬਲਜਿੰਦਰ ਸਿੰਘ ਵਿਵਾਦਾਂ ਵਿੱਚ ਰਹੇ ਹਨ। ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਮੈਨੇਜਮੈਂਟ ਵਲੋਂ ਚਾਰ ਸਾਲ ਪਹਿਲਾਂ ਕਾਲਜ਼ ਖੋਲਿਆ ਗਿਆ ਸੀ ਪਰ ਅੱਜ ਚਾਰ ਸਾਲ ਬੀਤਣ ਤੇ ਵੀ ਮੈਨਜਮੈਂਟ ਵਲੋਂ ਕਾਲਜ ਵਿੱਚ ਕੋਈ ਪੱਕਾ ਪ੍ਰਿੰਸੀਪਲ ਨਹੀਂ ਲਾਇਆ ਗਿਆ। ਬਲਜਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਕਾਲਜ ਵਿੱਚ ਕਥਿਤ ਤੌਰ ਤੇ ਕੋਈ ਨਾ ਕੋਈ ਵਿਵਾਦ ਚੱਲਦਾ ਰਿਹਾ ਹੈ। ਸੂਤਰਾਂ ਅਨੁਸਾਰ ਮੈਨਜਮੈਂਟ ਵਲੋਂ ਪਿਛਲੇ ਕੁਝ ਸਮੇਂ ਤੋਂ ਪ੍ਰਿੰਸੀਪਲ  ਦੀ ਭਾਲ ਕੀਤੀ ਜਾ ਰਹੀ ਸੀ।

WRITTEN BY