Skip to content
Independent perspectives. Global stories.
BREAKING

ਫਰੀਦਕੋਟ ਦੇ ਇੱਕ ਪਿੰਡ ਵਿੱਚ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਵਿੱਚ ਬਣੀ ਟਕਰਾਅ ਦੀ ਸਥਿਤੀ

Share this story

ਪੁਲਿਸ ਵੱਲੋਂ ਸਥਿਤੀ ’ਤੇ ਕਾਬੂ ਪਾਉਣ ਲਈ ਪਿੰਡ ਨੂੰ ਛਾਉਣੀ ’ਚ ਕੀਤਾ ਤਬਦੀਲ

Page-1_13 ਫ਼ਰੀਦਕੋਟ, 16 ਫਰਵਰੀ (ਜਸਬੀਰ ਜੱਸੀ)- ਫ਼ਰੀਦਕੋਟ ਤੋਂ ਦੋ ਕਿਲੋਮੀਟਰ ਦੂਰ ਪਿੰਡ ਪੱਕਾ ਵਿਖੇ ਇੱਕ ਧਾਰਮਿਕ ਦੀਵਾਨ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਖਿਲਾਫ਼ ਕਥਿਤ ਤੌਰ ’ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਖਫ਼ਾ ਹੋਏ ਪ੍ਰੇਮੀਆਂ ਨੇ ਧਾਰਮਿਕ ਦੀਵਾਨ ਬੰਦ ਕਰਵਾ ਦਿੱਤੇ ਅਤੇ ਪੁਲੀਸ ਖਿਲਾਫ਼ ਨਾਹਰੇਬਾਜੀ ਕੀਤੀ। ਕਰੀਬ ਅੱਧੀ ਰਾਤ ਨੂੰ ਡੇਰਾ ਪ੍ਰੇਮੀਆਂ ਅਤੇ ਸਿੱਖਿ ਜੱਥੇਬੰਦੀਆਂ ਵਿੱਚ ਖੂਨੀ ਟਕਰਾਅ ਨੂੰ ਪੁਲੀਸ ਨੇ ਸਮਾਂ ਰਹਿੰਦਿਆਂ ਹੀ ਰੋਕ ਲਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਪੱਕਾ ਵਿੱਚ ਬਾਬਾ ਹਰਜਿੰਦਰ ਸਿੰਘ ਮਾਂਝੀ ਦੇ ਧਾਰਮਿਕ ਦੀਵਾਨ ਸਜੇ ਸਨ। ਡੇਰਾ ਪ੍ਰੇਮੀਆਂ ਅਨੁਸਾਰ ਇਸ ਧਾਰਮਿਕ ਦੀਵਾਨ ਦੌਰਾਨ ਸੱਚਾ ਸੌਦਾ ਦੇ ਡੇਰਾ ਮੁਖੀ ਖਿਲਾਫ਼ ਮਾੜੀਆਂ ਟਿੱਪਣੀਆਂ ਕੀਤੀਆਂ ਗਈਆਂ। ਡੇਰਾ ਪ੍ਰੇਮੀ

ਗੁਰਜੰਟ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਦੋਂ ਅਜਿਹੀਆਂ ਟਿੱਪਣੀਆਂ ਕਰਨ ਤੋਂ ਰੋਕਿਆ ਤਾਂ ਧਾਰਮਿਕ ਜੱਥੇਬੰਦੀਆਂ ਨੇ ਇਸ ਨੂੰ ਫ਼ਸਾਦ ਦਾ ਰੂਪ ਦੇ ਦਿੱਤਾ। ਦੂਜੇ ਪਾਸੇ ਸਿੱਖ ਜੱਥੇਬੰਦੀਆਂ ਨੇ ਦੋਸ਼ ਲਾਇਆ ਕਿ ਡੇਰਾ ਪ੍ਰੇਮੀਆਂ ਨੇ ਬਿਨਾਂ ਵਜ੍ਹਾ ਧਾਰਮਿਕ ਦੀਵਾਨ ਵਿੱਚ ਖਲ਼ਲ ਪਾਇਆ ਅਤੇ ਗੁਰਮਰਿਆਦਾ ਦੀ ਉਲੰਘਣਾ ਕੀਤੀ। ਐੱਸ.ਪੀ. ਬਲਬੀਰ ਸਿੰਘ ਅਤੇ ਡੀ.ਐੱਸ.ਪੀ ਗੁਰਜੀਤ ਸਿੰਘ ਰੋਮਾਣਾ ਨੇ ਇਸ ਮਾਮਲੇ ਵਿੱਚ ਦੋਹਾਂ ਧਿਰਾਂ ਨੂੰ ਜਾਂਚ ਦਾ ਭਰੋਸਾ ਦੇ ਕੇ ਹਾਲ ਦੀ ਘੜੀ ਮਾਮਲਾ ਸ਼ਾਂਤ ਕਰ ਦਿੱਤਾ ਹੈ। ਸਿੱਖ ਜੱਥੇਬੰਦੀਆਂ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਤਲਵੰਡੀ-ਫਰੀਦਕੋਟ ਸੜਕ ’ਤੇ ਜਾਮ ਲਾਉਣਾ ਚਾਹੁੰਦੀਆਂ ਸਨ ਪਰੰਤੂ ਪੁਲੀਸ ਨੇ ਕਿਸੇ ਵੀ ਧਿਰ ਨੂੰ ਜਾਮ ਲਾਉਣ ਦੀ ਇਜਾਜਤ ਨਹੀਂ ਦਿੱਤੀ। ਡੀ.ਐਸ.ਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਇਸ ਘਟਨਾ ਬਾਰੇ ਹਾਲ ਦੀ ਘੜੀ ਕੋਈ ਮਾਮਲਾ ਦਰਜ ਨਹੀਂ ਹੋਇਆ ਬਲਕਿ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੜਤਾਲ ਉਪਰੰਤ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

WRITTEN BY