ਲੁਧਿਆਣਾ, ਚੰਡੀਗੜ੍ਹ, 15 ਫਰਵਰੀ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿਰੋਮਣੀ-ਭਾਜਪਾ ਗਠਜੋੜ ਦੀ ਸਰਕਾਰ ਦੁਆਰਾ ਰਾਜ ਦੀ ਸਮੁੱਚੀ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੁਕਣ ਲਈ ਵਚਨਬੱਧ ਹੈ। ਉਨਾ ਕਿ ਸਾਲ 2012-13 ਵਿੱਚ ਪੰਜਾਬ ਸਿੱਖਿਆ ਦੇ ਮਾਮਲੇ ਵਿੱਚ 14ਵੇ‘ ਨੰਬਰ ‘ਤੇ ਸੀ ਜਦਕਿ ਹੁਣ ਸਿੱਖਿਆ ਪ੍ਰਣਾਲੀ ਵਿੱਚ ਵੱਖ ਵੱਖ ਤਰੀਕਿਆਂ ਨਾਲ ਸੁਧਾਰ ਅਤੇ ਵਿਕਾਸ ਵੱਲ ਵਿਸ਼ੇਸ ਤਵੱਜੋ ਸਦਕਾ ਹੁਣ ਇਹ ਵੱਡੇ ਰਾਜਾਂ ਨੂੰ ਵੀ ਪਛਾੜ ਕੇ ਪਹਿਲੇ ਸਥਾਨ ਹਾਸਲ ਕਰ ਲਿਆ ਹੈ। ਲੁਧਿਆਣਾ ਜਿਲੇ ਦੇ ਪਿੰਡ ਭੁੱਟਾ ਵਿਖੇ ਭੁੱਟਾ ਗਰੁੱਪ ਆਫ ਕਾਲਿਜਜ ਦੀ ਕਨਵੋਕੇਸਨ ਦੌਰਾਨ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਿੱਖਿਆ ਪ੍ਰਣਾਲੀ ਵੱਲ ਪਹਿਲ ਦੇ ਆਧਾਰ
‘ਤੇ ਵਿਕਾਸ ਯਤਨ ਕੀਤੇ ਜਾ ਰਹੇ ਹਨ। ਸ੍ਰ. ਬਾਦਲ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਉੱਤਮ ਸਿੱਖਿਆ ਅਤੇ ਆਧੁਨਿਕ ਤਕਨੀਕ ਦੇ ਸੰਚਾਰਾਂ ਦੁਆਰਾ ਵਿਸ਼ਵ ਇੱਕ ਗਲੋਬਲ ਪਿੰਡ ਵਜੋ ਜਾਣਿਆ ਜਾਂਦਾ ਹੈ। ਉਨਾ ਕਿਹਾ ਕਿ ਰਾਜ ਦੇ ਵਿਦਿਆਰਥੀਆਂ ਨੂੰ ਗੁਣਵੱਤਾ ਅਤੇ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦਾ ਮੁੱਖ ਮੰਤਵ ਹੈ। ਮੁੱਖ ਉਨਾ ਕਿਹਾ ਕਿ ਵਿਸ਼ਵ ਪੱਧਰੀ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਵਿੱਚ ਦੋ ਯੂਨੀਵਰਸਿਟੀਆਂ ਜਲਦ ਖੋਲੀਆ ਜਾ ਰਹੀਆਂ ਹਨ ਜਿੰਨਾਂ ਦੀ ਪ੍ਰਵਾਨਗੀ ਅਗਲੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹੋ ਜਾਵੇਗੀ।ਉਨਾਂ ਕਿਹਾ ਕਿ ਹੁਨਰਮੰਦ ਕਾਮਿਆਂ ਦੀ ਸਿਖਲਾਈ ਸਬੰਧੀ ਰਾਜ ਵਿੱਚ ਹੁਨਰਵਿਕਾਸ ਕੇ‘ਦਰਾਂ ਦੀ ਸਥਾਪਨਾ ਕੀਤੀ ਜਾਵੇਗੀ। ਸ੍ਰੀ ਜਗਦੀਸ ਸਿੰਘ ਗਰਚਾ, ਸਾਬਕਾ ਤਕਨੀਕੀ ਸਿੱਖਿਆ ਮੰਤਰੀ ਅਤੇ ਮੈਬਰ ਗਵਰਨਿੰਗ ਕੌਸਲ ਆਫ ਭੁੱਟਾ ਗਰੁੱਪ ਆਫ ਕਾਲਿਜਜ ਦੁਆਰਾ ਦੱਸਿਆ ਗਿਆ ਕਿ ਇਸ ਕੰਨਵੋਕੇਸਨ ਵਿੱਚ 900 ਤੋ‘ ਇੰਜੀਨੀਅਰਿੰਗ ਐਜੂਕੇਸਨ, ਮਨੈਜਮੈਟ ਅਤੇ ਡਿਪਲੋਮਾ ਕਰ ਰਹੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਪਦਮ ਸ੍ਰੀ ਜਗਜੀਤ ਸਿੰਘ ਹਾਰਾ, ਉਘੇ ਕਿਸਾਨ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋ‘ ਹਾਜ਼ਰ ਹੋਏ।



