Skip to content
Independent perspectives. Global stories.
BREAKING

ਉਬਾਮਾ ਸਿਖ ਕੈਦੀਆਂ ਦੀ ਰਿਹਾਈ ਲਈ ਦਖਲ ਦੇਣ : ਧੂਤ

Share this story

Page-1_32 ਜਲੰਧਰ, 15 ਫਰਵਰੀ (ਪੀ. ਟੀ.)- ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਅਮਰੀਕਾ ਦੇ ਰਾਸ਼ਟਰਪਤੀ ਬਾਰਕ ਉਬਾਮਾ ਨੂੰ ਲਿਖੇ ਇਕ ਪਤਰ ਰਾਹੀਂ ਬੇਨਤੀ ਕੀਤੀ ਹੈ ਕਿ ਉਹ ਭਾਰਤ ਦੀਆਂ ਵੱਖ ਵੱਖ ਜੇਲਾਂ ਵਿਚ ਨਜਰਬੰਦ ਉਹਨਾਂ ਕੈਦੀਆਂ ਦੀ ਤੁਰੰਤ ਰਿਹਾਈ ਲਈ ਤੁਰੰਤ ਦਖਲ ਦੇਣ ਜਿਹਨਾਂ ਕੈਦੀਆਂ ਨੇ ਆਪਣੀ ਸਜਾ ਪੂਰੀ ਕਰ ਲਈ ਹੈ।ਸ: ਧੂਤ ਨੇ ਕਿਹਾ ਕਿ ਅਮਰੀਕਾ ਨੂੰ ਦੁਨੀਆਂ ਭਰ ਵਿਚ ਮਨੁਖੀ ਅਧਿਕਾਰਾਂ ਦਾ ਰਖਵਾਲਾ ਸਮਝਿਆ ਜਾਂਦਾ ਹੈ ਇਸ ਲਈ ਰਾਸ਼ਟਰਪਤੀ ਉਬਾਮਾ ਦਾ ਇਹ ਨੈਤਿਕ ਫਰਜ ਵੀ ਬਣ ਜਾਂਦਾ ਹੈ ਕਿ ਉਹ ਇਸ ਸਬੰਧੀ ਆਪਣੇ ਅਸਰ ਰਸੂਖ ਦੀ ਵਰਤੋਂ ਕਰਨ।ਸ: ਧੂਤ ਨੇ ਦਸਿਆਂ ਕਿ ਇਹਨਾਂ ਕੈਦੀਆਂ ਵਿਚ ਬਹੁਤ ਸਾਰੇ ਅਜਿਹੇ ਕੈਦੀ  ਵੀ ਹਨ

ਜਿਹੜੇ 60 ਸਾਲ ਨਾਲੋਂ ਵੀ ਜਿਆ ਉਮਰ ਪਾਰ ਕਰ ਚੁਕੇ ਹਨ ਤੇ ਉਹ ਸਰੀਰਕ ਤੌਰ ਤੇ ਬਹੁਤ ਕਮਜੋਰ ਹੋ ਚੁਕੇ ਹਨ ।ਅਜਿਹੇ ਕੈਦੀਆਂ ਵਿਚ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ (60), ਮਾਨ ਸਿੰਘ (70), ਹਰਭਜਨ ਸਿੰਘ (85),ਬਲਵਿੰਦਰ ਸਿੰਘ (62),ਮੋਹਨ ਸਿੰਘ (73),ਸਰੂਪ ਸਿੰਘ (65),ਅਵਤਾਰ ਸਿੰਘ (77),ਸੇਵਾ ਸਿੰਘ (74),ਗੁਰਜੰਟ ਸਿੰਘ (72)।ਸ: ਧੂਤ ਨੇ ਇਸ ਗਲ ਤੇ ਦੁਖ ਪਰਗਟ ਕੀਤਾ ਕਿ ਜਦ ਅਸਾਮ ਦੀ  ਪਾਬੰਦੀ ਸ਼ੁਦਾ ਯੂਨਾਈਟਡ ਲਿਬਰੇਸ਼ਨ ਫਰੰਟ ਤੇ ਕਸ਼ਮੀਰੀ ਕਟੜਪੰਥੀਆਂ ਨੂੰ ਰਿਹਾ ਕਰਕੇ ਮੁਖ ਧਾਰਾ ਵਿਚ ਲਿਆਂਦਾ ਜਾ ਸਕਦਾ ਹੈ ਤਾਂ 25 ਸਾਲ ਤੋਂ ਵੀ ਜਿਆਦਾ ਭਗਤ ਚੁਕੇ  ਇਹਨਾਂ ਕੈਦੀਆਂ ਨੂੰ ਰਿਹਾ ਨਾ ਕਰਕੇ  ਇਹਨਾਂ ਨਾਲ ਕਿਉਂ ਬੇਇਨਸਾਫੀ ਕੀਤੀ ਜਾ ਰਹੀ ਹੈ।ਇਹਨਾਂ ਕੈਦੀਆਂ ਦੀ ਰਿਹਾਈ ਲਈ ਮਰਨ ਵਰਤ ਤੇ ਬੈਠੇ ਨਾਪਾ ਦੇ ਡਾਇਰੈਕਟਰ ਬਾਪੂ ਸੂਰਤ ਸਿੰਘ ਖਾਲਸਾ ਦੀ ਦਿਨੋ ਦਿਨ ਵਿਗੜ ਰਹੀ ਹਾਲਤ ਉਪਰ ਚਿੰਤਾ ਪਰਗਟ ਕਰਦਿਆਂ ਸ: ਧੂਤ ਨੇ ਕਿਹਾ ਕਿ ਅਗਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਕੁਝ ਹੋ ਜਾਂਦਾ ਹੈ ਤਾਂ ਇਹ ਲੋਕ ਤੰਤਰ ਤੇ ਮਨੁਖੀ ਅਧਿਕਾਰਾਂ ਦਾ ਢੰਢੋਰਾ ਪਿਟਣ ਵਾਲੀਆਂ ਸਰਕਾਰਾਂ ਦੇ ਮੱਥੇ ਉਪਰ ਕਲੰਕ ਹੋਵੇਗਾ।
ਇਸ ਦੌਰਾਨ ਬਾਪੂ ਸੂਰਤ ਸਿੰਘ ਖਾਲਸਾ ਦਾ ਮਰਨ ਵਰਤ 32ਵੇਂ ਦਿਨ ’ਚ ਦਾਖਲ ਹੋ ਗਿਆ ਹੈ ਉਹ ਇਸ ਸਮੇਂ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਪੁਲਿਸ ਦੇ ਪਹਿਰੇ ਵਿੱਚ ਹਨ। ਪ੍ਰਸ਼ਾਸਨ ਅਤੇ ਪੁਲਿਸ ਦੇ ਦਬਾਅ ਦੇ ਬਾਵਜੂਦ ਬਾਪੂ ਖਾਲਸਾ ਨੇ ਆਪਣਾ ਮਰਨ ਵਰਤ ਜਾਰੀ ਰੱਖਿਆ ਹੈ ਅਤੇ ਪੂਰੀ ਚੜ੍ਹਦੀਕਲਾ ਵਿੱਚ ਹਨ। ਸਿਹਤ ਵਿੱਚ ਕਾਫੀ ਗਿਰਾਵਟ ਆ ਚੁੱਕੀ ਹੈ ਅਤੇ ਉਹ ਤੁਰਨ ਫਿਰਨ ਤੋਂ ਵੀ ਅਸਮਰਥ ਹੋ ਚੁੱਕੇ ਹਨ। ਉਨ੍ਹਾਂ ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਤੱਕ ਕਿਸੇ ਵੀ ਕਿਸਮ ਦਾ ਇਲਾਜ ਕਰਾਉਣ ਤੋਂ ਇਨਕਾਰੀ ਕੀਤੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੀਮਾਰੀ ਦਾ ਇਲਾਜ ਦੋ ਹੀ ਡਾਕਟਰ ਇੱਕ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਦੂਸਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੀ ਕਰ ਸਕਦੇ ਹਨ। ਦਿਨੋ ਦਿਨ ਸਿੱਖ ਬੰਦੀਆਂ ਦੀ ਰਿਹਾਈ ਲਈ ਬੈਠੇ ਬਾਪੂ ਖਾਲਸਾ ਨੂੰ ਧਾਰਮਿਕ-ਸਮਾਜਿਕ ਸੰਸਥਾਵਾਂ ਵੱਲੋਂ ਮਿਲ ਰਹੇ ਸਮਰਥਨ ਨੇ ਬਾਪੂ ਦਾ ਹੌਸਲਾ ਹੋਰ ਬੁਲੰਦ ਕੀਤਾ ਹੋਇਆ ਹੈ। ਅੱਜ ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ, ਪੰਜਾਬ ਨੇ ਬਾਪੂ ਸੂਰਤ ਸਿੰਘ ਖਾਲਸਾ ਦਾ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਹਾਲ-ਚਾਲ ਪੁੱਛ ਕੇ ਉਨ੍ਹਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਲਈ ਅਤੇ ਪੰਜਾਬ ਨਾਲ ਸਬੰਧਤ ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੇ ਕੇਸਾਂ ਦਾ ਵੇਰਵਾ ਮੰਗਿਆ ਅਤੇ ਉਨ੍ਹਾਂ ਕਿਹਾ ਕਿ ਉਹ ਸਰਕਾਰ ਨਾਲ ਗੱਲ ਕਰਨਗੇ। ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਦੇ ਪ੍ਰਧਾਨ ਸ: ਸਤਨਾਮ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖ ਬੰਦੀਆਂ ਦੀ ਰਿਹਾਈ ਅਤੇ ਉਨ੍ਹਾਂ ਦੇ ਮੁੜ ਵਸੇਬੇਂ ਲਈ ਗੁਰੂਦੁਆਰਾ ਸ਼੍ਰੋਮਣੀ ਕਮੇਟੀ ਯਤਨ ਕਰਨੇ ਚਾਹੀਦੇ ਹਨ। ਅੱਜ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲਣ ਆਏ ਪੰਥ ਹਿਤੈਸ਼ੀਆਂ ਵਿੱਚ ਆਮ ਸੰਗਤਾਂ ਤੋਂ ਇਲਾਵਾ ਜਰਨਲ ਸਕੱਤਰ ਨਾਰਥਨ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਭਾਈ ਤਰਨਜੀਤ ਸਿੰਘ ਸੰਧੂ, ਰਵਿੰਦਰਜੀਤ ਸਿੰਘ ਗੋਗੀ, ਬੀਬੀ ਸਰਵਵਰਿੰਦਰ ਕੌਰ, ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਦੇ ਚੇਅਰਮੈਨ ਐਡਵੋਕੇਟ ਬੀ.ਪੀ. ਸਿੰਘ ਗਿੱਲ, ਅ੍ਰਮਿੰਤਪਾਲ ਸਿੰਘ ਹਸਨਪੁਰੀ, ਨਰਿੰਦਰ ਸਿੰਘ ਦਰਦੀ, ਬਾਪੂ ਮੱਘਰ ਸਿੰਘ, ਬਲਦੇਵ ਸਿੰਘ, ਸਰਵਕਾਰ ਸਿੰਘ ਅਤੇ ਜਸਬੀਰ ਸਿੰਘ ਖੰਡੂਰ ਆਦਿ ਮੁੱਖ ਸਨ।

WRITTEN BY