ਭਾਈ ਤਾਰਾ ਦਾ ਸਾਥੀ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ
ਭਾਈ ਤਾਰਾ ਨੂੰ ਨਾਭਾ ਜੇਲ੍ਹ ਭੇਜਿਆ
ਬਠਿੰਡਾ, 15 ਫਰਵਰੀ (ਗੁਰਤੇਜ ਸਿੰਘ ਸਿੱਧੂ/ਅਮਰਜੀਤ ਸਿੰਘ ਸਿੱਧੂ)-ਭਿੰਡਰਾਵਾਲਾ ਟਾਇਗਰ ਫ਼ੋਰਸ ਦੇ ਮੁਖੀ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਭਾਈ ਜਗਤਾਰ ਸਿੰਘ ਤਾਰਾ ਅਤੇ ਪੁਲਿਸ ਵੱਲੋਂ ਦਰਸਾਏ ਉਸਦੇ ਸਾਥੀ ਅਮਰਜੀਤ ਸਿੰਘ ਨੂੰ ਪੁਲਿਸ ਵੱਲੋਂ ਅੱਜ ਮੁੜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਭਾਈ ਜਗਤਾਰ ਸਿੰਘ ਤਾਰਾ ਨੂੰ ਜ਼ੁਡੀਸੀਅਲ ਰਿਮਾਂਡ ਤੇ ਨਾਭਾ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ, ਜਦੋਂਕਿ ਅਮਰਜੀਤ ਸਿੰਘ ਨੂੰ ਦੋ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਭਾਈ ਤਾਰਾ ਦੇ ਵਕੀਲਾਂ ਗੁਰਪ੍ਰੀਤ ਸਿੰਘ ਸਿੱਧੂ, ਹਰਪਾਲ ਸਿੰਘ ਖਾਰਾ ਅਤੇ ਹਰਿੰਦਰ ਸਿੰਘ ਅਕਲੀਆ ਨੇ ਡਿਊਟੀ ਮੈਜਿਸਟ੍ਰੇਟ ਅੱਗੇ ਬਠਿੰਡਾ ਪੁਲਿਸ ਵੱਲੋਂ ਅਦਾਲਤ ਦੇ ਹੁਕਮਾਂ ਦਾ ਉ¦ਘਨ ਕਰਕੇ ਭਾਈ ਤਾਰਾ ਨੂੰ
ਨਾ ਮਿਲਣ ਦੇਣ ਦੀ ਗੱਲ ਵੀ ਰੱਖੀ ਪਰ ਡਿਊਟੀ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਨੇ ਇਸ ਮਾਮਲੇ ਤੇ ਚੁੱਪ ਧਾਰੀ ਰੱਖੀ। ਅਦਾਲਤ ਦੇ ਬਰਾਂਡੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾਂ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਦੀ ਅਗਵਾਈ ਹੇਠ ਭਾਰੀ ਗਿਣਤੀ ਪੁੱਜੀਆਂ ਸਿੱਖ ਸੰਗਤਾਂ ਨੇ ‘ਖ਼ਾਲਿਸਤਾਨ ਜਿੰਦਾਬਾਦ’ ਅਤੇ ਭਾਈ ਜਗਤਾਰ ਸਿੰਘ ਤਾਰਾ ਜਿੰਦਾਬਾਦ ਆਦਿ ਦੇ ਨਾਅਰੇ ਵੀ ਲਗਾਏ। ਅੱਜ ਸਵੇਰ ਹੀ ਬਠਿੰਡਾ ਅਦਾਲਤ ਵਿੱਚ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਭਾਈ ਜਗਤਾਰ ਸਿੰਘ ਤਾਰਾ ਦੀ ਪੇਸ਼ੀ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਸਨ, ਸੁਰੱਖਿਆ ਦੀ ਨਿਗਰਾਨੀ ਐਸ. ਪੀ. ਤੇ ਕਈ ਡੀ. ਐਸ. ਪੀਜ਼ ਕਰ ਰਹੇ ਸਨ। ਅੱਜ ਦੁਪਹਿਰ ਸਮੇਂ ਭਾਈ ਤਾਰਾ ਨੂੰ ਭਾਰੀ ਸੁਰੱਖਿਆ ਹੇਠ ਡਿਊਟੀ ਮੈਜ਼ਿਸਟਰੇਟ ਗੁਰਪ੍ਰੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲ ਨੇ ਉਹਨਾਂ ਦੇ ਪੁਲਿਸ ਰਿਮਾਂਡ ਵਿੱਚ ਵਾਧੇ ਦੀ ਮੰਗ ਕੀਤੀ ਪਰ ਤਾਰਾ ਦੇ ਵਕੀਲ ਸ੍ਰ. ਹਰਪਾਲ ਸਿੰਘ ਖਾਰਾ, ਗੁਰਪ੍ਰੀਤ ਸਿੰਘ ਸਿੱਧੂ ਅਤੇ ਹਰਿੰਦਰ ਸਿੰਘ ਅਕਲੀਆਂ ਨੇ ਉਹਨਾਂ ਦਾ ਸਖ਼ਤ ਵਿਰੋਧ ਕਰਦਿਆ ਜ਼ੁਡੀਸੀਅਲ ਰਿਮਾਂਡ ਦੀ ਮੰਗ ਕੀਤੀ। ਭਾਈ ਤਾਰਾ ਦੇ ਵਕੀਲਾਂ ਨੇ ਅਦਾਲਤ ਨੂੰ ਤਰਕ ਦਿੱਤਾ ਕਿ ਭਾਈ ਤਾਰ ¦ਬੇ ਸਮੇਂ ਤੋਂ ਵਿਦੇਸ਼ ਵਿੱਚ ਰਿਹਾ ਹੈ ਅਤੇ ਉਸਦਾ ਪੰਜਾਬ ਵਿੱਚ ਕੋਈ ¦ਿਕ ਨਹੀਂ ਹੈ। ਵਕੀਲਾਂ ਨੇ ਦਲੀਲ ਦਿੱਤੀ ਕਿ ਬਠਿੰਡਾ ਪੁਲਿਸ ਹੁਣ ਤੱਕ 6 ਦਿਨਾਂ ਵਿੱਚ ਭਾਈ ਤਾਰਾ ਤੋਂ ਕੁਝ ਵੀ ਪ੍ਰਾਪਤ ਨਹੀ ਕਰ ਸਕੀ ਜਿਸ ਦੇ ਮੱਦੇਨਜ਼ਰ ਹੋਰ ਪੁਲਿਸ ਰਿਮਾਂਡ ਨਾ ਦਿੱਤਾ ਜਾਵੇ। ਜੱਜ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਮਗਰੋਂ ਭਾਈ ਤਾਰਾ ਨੂੰ 26 ਫਰਵਰੀ 2015 ਤੱਕ ਜ਼ੁਡੀਸੀਅਲ ਰਿਮਾਂਡ ਤੇ ਨਾਭਾ ਜੇਲ੍ਹ ਭੇਜ ਦਿੱਤਾ ਜਦੋਂਕਿ ਮੁਹਾਲੀ ਤੋਂ ਗ੍ਰਿਫਤਾਰ ਕਰਕੇ ਲਿਆਦੇ ਗਏ ਅਮਰਜੀਤ ਸਿੰਘ ਦਾ ਦੋ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ। ਭਾਈ ਤਾਰਾ ਦੇ ਵਕੀਲਾਂ ਨੇ ਡਿਊਟੀ ਮੈਜ਼ਿਸਟ੍ਰੇਟ ਨੂੰ ਦੱਸਿਆਂ ਕਿ ਅਦਾਲਤ ਨੇ ਪੁਲਿਸ ਨੂੰ ਆਦੇਸ਼ ਦਿੱਤੇ ਸਨ ਕਿ ਭਾਈ ਤਾਰਾ ਨੂੰ ਅੱਧੇ ਘੰਟੇ ਲਈ ਉਨ੍ਹਾਂ ਨੂੰ ਮਿਲਾਇਆ ਜਾਵੇ ਪਰ ਪੁਲਿਸ ਮੁਲਾਕਾਤ ਕਰਵਾਉਣ ਦੀ ਬਜਾਏ ਬਿਨ੍ਹਾਂ ਅਦਾਲਤ ਦੀ ਮੰਨਜੂਰੀ ਤੇ ਭਾਈ ਤਾਰਾ ਨੂੰ ਮੋਹਾਲੀ ਲੈ ਗਈ। ਪਰ ਅਦਾਲਤ ਨੇ ਇਸ ਮਸਲੇ ਤੇ ਚੁੱਪ ਧਾਰ ਲਈ। ਅਦਾਲਤ ਦੇ ਅਹਾਤੇ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ ਨਾਲ ਪੁੱਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਬਾਦਲ ਸਰਕਾਰ ਦੇ ਇਸ਼ਾਰੇ ਤੇ ਭਾਈ ਜਗਤਾਰ ਸਿੰਘ ਤਾਰਾ ਤੇ ਅਨਮਨੁੱਖੀ ਤਸ਼ੱਦਦ ਕਰ ਰਹੀ ਹੈ ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਰਹੀ ਹੈ। ਇਸ ਮੌਕੇ ਭਾਈ ਤਾਰਾ ਨਾਲ ਸਬੰਧਾਂ ਦੇ ਦੋਸ਼ਾਂ ਵਿਚ ਫੜ੍ਹੇ ਪ੍ਰਵਾਸੀ ਭਾਰਤੀ ਅਮਰਜੀਤ ਸਿੰਘ ਦੀ ਭੈਣ ਬੀਬੀ ਸੁਖਬਿੰਦਰ ਕੌਰ, ਬਾਬਾ ਸਤਨਾਮ ਸਿੰਘ ਦਿਆਲਪੁਰਾ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਨਥਾਣਾ, ਗੁਰਮੇਜ ਸਿੰਘ, ਬਲਜਿੰਦਰ ਸਿੰਘ ਦਿਆਲਪੁਰ ਹਾਜ਼ਰ ਸਨ।



