14 ਫਰਵਰੀ, 2015 ਨੂੰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੀ ਉਪਾਧੀ ਲਈ ਸਹੁੰ ਚੁੱਕੀ।ਦਸੰਬਰ 2013 ਨਾਲੋਂ ਇਹ ਭਾਸ਼ਣ ਬਹੁਤ ਹੀ ਰਸੀਲਾ, ਨਰਮ ਤੇ ਮਿਲਾਪੜਾ ਸੀ।ਜਿੱਥੇ ਉਸਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਉਥੇ ਉਸਨੇ ਕੁਰਪਸ਼ਨ ਨਾਲ ਲੜਨ ਦਾ ਆਪਣਾ ਵਾਇਦਾ ਵੀ ਨਵਿਆਇਆ ਤੇ ਲਗਾਤਾਰ ਆਪਣੇ ਵਲੰਟੀਅਰਜ਼ ਨੂੰ ਯਾਦ ਕਰਵਾਇਆ ਕਿ ਆਕੜ ਤੇ ਹੰਕਾਰ ਨਹੀਂ ਕਰਨਾ।
ਰਾਮਲੀਲਾ ਗਰਾਊਂਡ ਵਿਚਲੇ ਭਾਸ਼ਣ ਦੇ ਜਿਹੜੇ ਦਸ ਕੋਟਸ ਹੇਠ ਲਿਖੇ ਅਨੁਸਾਰ ਹਨ।
1. ਮੈ ਜਾਣਦਾ ਹਾਂ ਕਿ ਦਿਲੀ ਦੇ ਲੋਕ ਸਾਨੂੰ ਪਿਆਰ ਕਰਦੇ ਹਨ ਪਰ ਮੈਂ ਇਹ ਕਦੇ ਵੀ ਨਹੀ ਜਾਣਦਾ ਸੀ ਕਿ ਇਤਨਾ ਪਿਆਰ ਕਰਦੇ ਹਨ….ਹਿੰਦੂ, ਮੁਸਲਿਮ, ਕਰਿਸਚਿਅਨ, ਸਿੱਖ ਅਤੇ ਜੈਨੀ ਇਨ੍ਹਾਂ ਸਭ ਨੇ ਸਾਨੂੰ ਵੋਟਾਂ ਪਾਈਆਂ।( ਆਮ ਪਾਰਟੀ ਲਈ ਇਹ ਇੱਕ ਮੈਂਡੇਟ ਹੈ)
2. ਸਤਰਾਂ ਵਿਚੋਂ 67 ਸੀਟਾਂ ਦੀ ਪ੍ਰਾਪਤੀ ਸਿਰਫ ਰਬੀ ਕ੍ਰਿਸ਼ਮਾ ਹੀ ਹੈ। ਰਬ ਚਾਹੁੰਦਾ ਹੈ ਕਿ ਅਸੀਂ ਕੁਝ ਵਡਾ ਕੰਮ ਕਰੀਏ। ਉਸਨੇ ਸਾਨੂੰ ਕੰਮ ਕਰਨ ਲਈ ਚੁਣ ਲਿਆ ਹੈ।
3. ਸਾਡੀ ਪਿੱਛਲੀ 49 ਦਿਨਾਂ ਦੀ ਸਰਕਾਰ ਤੋਂ ਬਾਦ, ਹੁਣ ਸਾਨੂੰ ਯਕੀਨ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਦਿਲੀ ਵਿਚੋਂ ਖਤਮ ਕਰ ਦੇਵਾਂਗੇ। ਸਾਨੂੰ ਦਿਲੀ ਨੂੰ ਇੰਡੀਆ ਦਾ ਸਭਤੋਂ ਪਹਿਲਾ ਕੁਰਪਸ਼ਨ- ਫਰੀ ਸ਼ਹਿਰ ਬਨਾਉਣਾ ਹੈ। ਅਸੀਂ ਇਹ ਕਰ ਸਕਦੇ ਹਾਂ। ( ਪੰਜ ਸਾਲ ਦੇ ਵਕਫੇ ਦੌਰਾਨ)
4. ਸਾਨੂੰ ਲਗਾਤਾਰ ਇਸਤੇ ਕੰਮ ਕਰਨਾ ਹੈ..ਜੇ ਸਾਡੇ ਵਿਚ ਅਹੰਕਾਰ ਆ ਗਿਆ ਤਾਂ ਅਸੀਂ ਇਸ ਯੋਗ ਨਹੀ ਰਹਾਂਗੇ ਕਿ ਆਪਣੇ ਉਦੇਸ਼ ਦੀ ਪੂਰਤੀ ਕਰ ਸਕੀਏ।
5. ਭਗਵਾਨ ਨੇ ਸਾਨੂੰ ਹੁਕਮ ਕੀਤਾ ਹੈ। ਦਿਲੀ ਦੇ ਲੋਕਾਂ ਨੇ ਸਾਨੂੰ ਹੁਕਮ ਕੀਤਾ ਹੈ ਕਿ ਅਸੀਂ ਉਨ੍ਹਾਂ ਦੀ ਸੇਵਾ ਕਰੀਏ। ਆਉਣ ਵਾਲੇ ਪੰਜ ਸਾਲ,ਮੈਂ ਸਿਰਫ ਦਿਲੀ ਦੇ ਲੋਕਾਂ ਦੀ ਸੇਵਾ ਕਰਾਂਗਾ।
6. ਭਾਰਤੀ ਜਨਤਾ ਪਾਰਟੀ ਦਿਲੀ ਵਿਚ ਕਿਉਂ ਹਾਰ ਗਈ? ਇਸਦਾ ਕਾਰਣ ਹੈ ਕਿ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਦ ਉਹ ਹੰਕਾਰੀ ਹੋ ਗਏ।
7. ਮੈ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਤੁਹਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ। ਦਿਲੀ ਦੇ ਲੋਕਾਂ ਨੂੰ ਦਿਲੀ ਨੂੰ ਚਲਾਉਣ ਦਿਉ। ਤੁਸੀਂ ਸਾਰੇ ਦੇਸ਼ ਨੂੰ ਚਲਾਉ।
8. ਆਪ ਸਰਕਾਰ ਸਾਰਿਆਂ ਨਾਲ ਸਬੰਧਿਤ ਹੈ। ਜਿਨ੍ਹਾਂ ਨੇ ਸਾਨੂੰ ਵੋਟ ਪਾਈ ਉਨ੍ਹਾਂ ਲਈ ਤੇ ਜਿਨ੍ਹਾਂ ਨੇ ਸਾਨੂੰ ਵੋਟ ਨਹੀ ਪਾਈ, ਉਨ੍ਹਾਂ ਲਈ ਵੀ। ਸਾਡੇ ਲਈ ਸਾਰੀ ਦਿਲੀ ਹੀ ਇਕੋ ਜਿਹੀ ਹੈ।
9. ਜੇ ਤੁਹਾਨੂੰ ਕੋਈ ਰਿਸ਼ਵਤ ਦੇਣ ਲਈ ਕਹੇ ਤਾਂ ਇਨਕਾਰ ਕਰ ਦੇਵੋ। ਉਨ੍ਹਾਂ ਬਾਰੇ ਜਾਣਕਾਰੀ ਲਵੋ,ਉਨ੍ਹਾਂ ਦਾ ਸਟਿੰਗ ਉਪਰੇਸ਼ਨ ਕਰੋ। ਉਨ੍ਹਾਂ ਦੀ ਮੰਗ ਨੂੰ ਆਪਣੇ ਸੈੱਲ ਤੇ ਰਿਕਾਰਡ ਕਰ ਲਵੋ ਤੇ ਸਾਡੇ ਧਿਆਨ ਵਿਚ ਲਿਆਵੋ।
10. ਕਿਰਨ ਬੇਦੀ ਮੇਰੀ ਵਡੀ ਭੈਣ ਵਾਂਗ ਹੈ। ਉਸਨੂੰ ਸ਼ਾਸ਼ਨ ਦਾ ਬਹੁਤ ਤਜ਼ਰਬਾ ਹੈ। ਅਸੀਂ ਉਸਨੂੰ ਆਪਣੇ ਨਾਲ ਜੋੜ ਲਵਾਂਗੇ।ਅਸੀਂ ਸਮੇ ਸਮੇ ਤੇ ਉਸ ਕੋਲੋਂ ਸੇਧ ਲੈਂਦੇ ਰਹਾਂਗੇ।



