ਨਵੀਂ ਦਿ¤ਲੀ, 14 ਫਰਵਰੀ (ਪੀ. ਟੀ.)- ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੀ ਬੈਠਕ ਅਗਲੇ ਅਪ੍ਰੈਲ ਮਹੀਨੇ ‘ਚ ਹੋ ਸਕਦੀ ਹੈ। ਅਟਕਲਾਂ ਹਨ ਕਿ ਇਸ ਬੈਠਕ ‘ਚ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਅਜੇ ਬੈਠਕ ਦੀ ਤਾਰੀਖ, ਸਥਾਨ ਤੇ ਏਜੰਡੇ ਨੂੰ ਅੰਤਿਮ ਰੂਪ ਨਹੀਂ ਦਿ¤ਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਏਆਈਸੀਸੀ ਦੀ ਬੈਠਕ ਸੰਸਦ ਦੇ ਬਜਟ ਸਤਰ ਦੇ ‘ਚ ਹੋਣ ਵਾਲੀਆਂ ਛੁ¤ਟੀਆਂ ਦੇ ਦੌਰਾਨ ਹੋਵੇਗੀ ਤੇ ਇਹ ਮੁ¤ਖ ਰੂਪ ਤੋਂ ਪਾਰਟੀ ਦੇ ਸੰਵਿਧਾਨ ‘ਚ ਬਦਲਾਅ ਲਈ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਕਾਂਗਰਸ ਦੀ ਸਭਤੋਂ ਲੰਬੇ ਸਮੇਂ ਤ¤ਕ ਰਹਿਣ ਵਾਲੀ ਪ੍ਰਧਾਨ ਬਣ ਗਈ ਹਨ। ਉਹ ਮਾਰਚ 1998 ‘ਚ ਪ੍ਰਧਾਨ ਬਣੀ ਸਨ।



