ਜਲੰਧਰ, 14 ਫਰਵਰੀ (ਸੁਖਵਿੰਦਰ ਦਕੋਹਾ)- ਜੀਜੇ ਨਾਲ ਸੜਕ ਤੇ ਦੁਰਘਟਨਾ ਹੋਣ ਦੀ ਖਬਰ ਸੁਣਕੇ ਉਸਨੂੰ ਦੇਖਣ ਲਈ ਘਰੋਂ ਨਿਕਲੇ ਸਾਲੇ ਦੀ ਵੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ? ਪ੍ਰਾਪਤ ਜਾਣਕਾਰੀ ਅਨੁਸਾਰ ਕਲ ਸਥਾਨਕ ਡੀ.ਏ.ਵੀ.ਕਾਲਜ ਫਲਾਈਓਵਰ ਕੋਲ ਡੀ.ਟੀ.ਓ. ਜਲੰਧਰ ਦੇ ਗੰਨਮੈਨ ਦੁਆਰਾ ਸਵੀਫਟ ਗੱਡੀ ਨਾਲ ਸਕੂਟਰ ਨੂੰ ਪਿੱਛਿਓਂ ਟੱਕਰ ਮਾਰੇ ਜਾਣ ਕਰਕੇ ਸਬਜੀ ਮੰਡੀ ਵਿੱਚ ਸਬਜ਼ੀ ਦੇ ਦੁਕਾਨਦਾਰ ਸੁਰੇਸ਼ ਯਾਦਵ ਦੀ ਜਖਮੀ ਹੋ ਕੇ ਮੌਤ ਹੋ ਗਈ ਸੀ?ਇਹ ਖਬਰ ਸੁਣ ਕੇ ਆਪਣੇ ਜੀਜੇ ਸੁਰੇਸ਼ ਨੂੰ ਦੇਖਣ ਜਾ ਰਿਹਾ ਉਸਦਾ ਸਾਲਾ ਦਿਨੇਸ਼ ਪੁੱਤਰ ਲੋਚਨ ਦਾਸ ਟਰਾਂਸਪੋਰਟ ਨਗਰ ਨੇੜੇ ਇੱਕ ਟਰੱਕ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ? 4 ਘੰਟਿਆਂ ਦੇ ਵਕਫੇ ਅੰਦਰ ਇਕੋ ਪਰਿਵਾਰ ਦੇ ਦੋ ਜੀਆਂ ਦੀ ਮੌਤ ਨਾਲ ਤਾਂ ਜਿਵੇਂ ਉਹਨਾਂ ਦੇ ਪਰਿਵਾਰਾਂ ਉੱਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ?ਦਿਨੇਸ਼ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਸ ਨੇ ਟਰੱਕ ਚਾਲਕ ਤੇ ਕਾਰਵਾਈ ਨਹੀਂ ਕੀਤੀ।



