Skip to content
Independent perspectives. Global stories.
BREAKING

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ’ਤੇ ਪਹੁੰਚੀਆਂ ਸਿੱਖ ਸੰਗਤਾਂ ਦਾ ਜ਼ਿਲ੍ਹਾ ਜਥੇਬੰਦੀ ਸ੍ਰੀ ਫ਼ਤਹਿਗੜ੍ਹ ਸਾਹਿਬ ਵੱਲੋਂ ਧੰਨਵਾਦ

Share this story

ਫ਼ਤਹਿਗੜ੍ਹ ਸਾਹਿਬ, 14 ਫ਼ਰਵਰੀ (ਪੀ. ਟੀ.)- ‘‘20ਵੀਂ ਸਦੀ ਦੇ ਮਹਾਨ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਤੇ ਪਹੁੰਚੀਆਂ ਸਿੱਖ ਸੰਗਤਾਂ ਸ. ਸਿੰਗਾਰਾਂ ਸਿੰਘ ਬਡਲਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਫਤਹਿਗੜ੍ਹ ਸਾਹਿਬ ਅਤੇ ਪੂਰੀ ਜ਼ਿਲ੍ਹਾ ਜਥੇਬੰਦੀ ਵੱਲੋਂ ਧੰਨਵਾਦ ਕੀਤਾ ਗਿਆ । ਉਹਨਾਂ ਇਸ ਗੱਲ ਤੇ ਖੁਸ਼ੀ ਜ਼ਾਹਿਰ ਕੀਤੀ ਕਿ ਸਿੱਖ ਕੌਮ ਹੁਣ ਜਾਗਰੂਕਤਾ ਵੱਲ ਵੱਧ ਰਹੀ ਹੈ । ਉਹਨਾਂ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਉਸ ਸਮੇਂ ਮਨਾਉਣਾ ਸੁਰੂ ਕੀਤਾ ਸੀ ਜਦੋ ਸਿੱਖ ਕੌਮ ਦੇ ਮਨਾਂ ਅੰਦਰ ਸਰਕਾਰੀ ਦਹਿਸ਼ਤ ਦਾ ਡਰ ਬੈਠਿਆ ਹੋਇਆ ਸੀ । ਸ. ਮਾਨ ਨੇ ਸਰਕਾਰੀ ਦਹਿਸ਼ਤ ਦਾ ਡਰ ਦੂਰ ਕਰਕੇ ਸਿੱਖਾਂ ਨੂੰ ਮੁੜ ਆਪਣੇ ਕੌਮੀ ਘਰ ‘‘ਖ਼ਾਲਿਸਤਾਨੂ ਦੀ ਪ੍ਰਾਪਤੀ ਲਈ ਲੜਾਈ ਵਿੱਢਣ ਲਈ ਲਾਮਬੰਦ ਕੀਤਾ । ਇਸ ਮੌਕੇ ਸ. ਕ੍ਰਿਸ਼ਨ ਸਿੰਘ ਸਲਾਣਾ, ਸ. ਲਖਵੀਰ

ਸਿੰਘ ਕੋਟਲਾ, ਸ. ਧਰਮ ਸਿੰਘ ਕਲੌੜ, ਨਾਜ਼ਰ ਸਿੰਘ ਕਾਨਪੁਰਾ, ਕੁਲਦੀਪ ਸਿੰਘ ਦੁਭਾਲੀ, ਜੋਗਿੰਦਰ ਸਿੰਘ ਸੈਪਲਾ, ਰਣਦੇਵ ਸਿੰਘ ਦੇਬੀ ਕੌਮੀ ਯੂਥ ਪ੍ਰਧਾਨ, ਗੁਰਪ੍ਰੀਤ ਸਿੰਘ ਦੁੱਲਵਾ, ਪਵਨਦੀਪ ਸਿੰਘ ਢੋਲੇਵਾਲ, ਕੁਲਦੀਪ ਸਿੰਘ ਪਹਿਲਵਾਨ, ਕਿਰਪਾਲ ਸਿੰਘ ਖਟਰਾਓ, ਗੁਰਮੁੱਖ ਸਿੰਘ ਸ਼ਮਸਪੁਰ, ਗੁਰਪ੍ਰੀਤ ਸਿੰਘ ਪੀਰਜੈਨ, ਹਰਚੰਦ ਸਿੰਘ ਘੁਮੰਡਗੜ੍ਹ, ਅਜੈਬ ਸਿੰਘ ਹਿੰਦੂਪੁਰ, ਹਰਮਲ ਸਿੰਘ ਲਟੌਰ, ਜਰਨੈਲ ਸਿੰਘ ਜਟਾਣਾ, ਲੱਖਾ ਮਹੇਸ਼ਪੁਰੀਆਂ ਆਦਿ ਨੇ ਵੀ ਧੰਨਵਾਦ ਕੀਤਾ।

WRITTEN BY