5 ਸਾਲ ’ਚ ਦਿੱਲੀ ਹੋਵੇਗੀ ਭ੍ਰਿਸ਼ਟਾਚਾਰ ਮੁਕਤ
ਨਵੀਂ ਦਿੱਲੀ, 14 ਫਰਵਰੀ (ਪੀ. ਟੀ.)- ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਅਰਵਿੰਦ ਕੇਜਰੀਵਾਲ ਦੂਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਅਹੁੱਦੇ ਦੀ ਸਹੁੰ ਲਈ। ਹਜ਼ਾਰਾਂ ਲੋਕਾਂ ਦੇ ਸਾਹਮਣੇ ਕੇਜਰੀਵਾਲ ਨੇ ਸਹੁੰ ਲਈ। ਉਨ੍ਹਾਂ ਦੇ ਨਾਲ 6 ਹੋਰ ਮੰਤਰੀਆਂ ਨੇ ਸਹੁੰ ਲਈ, ਜਿਸ ‘ਚ ਮਨੀਸ਼ ਸਿਸੋਦੀਆ, ਆਸਿਮ ਅਹਿਮਦ ਖਾਨ, ਸੰਦੀਪ ਕੁਮਾਰ, ਸਤਿੰਦਰ ਜੈਨ, ਗੋਪਾਲ ਰਾਏ ਤੇ ਜਤਿੰਦਰ ਸਿੰਘ ਤੋਮਰ ਨੇ ਵੀ ਸਹੁੰ ਲਈ। ਸਹੁੰ ਚੁੱਕਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਅੱਜ ਇੱਕ ਸਾਲ ਬਾਅਦ ਫਿਰ ਆਮ ਆਦਮੀ ਪਾਰਟੀ ਦੀ ਦਿੱਲੀ ‘ਚ ਸਰਕਾਰ ਬਣੀ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਇਸ ਵਾਰ ਪੂਰੇ ਬਹੁਮਤ ਦੇ ਨਾਲ ਸਾਡੀ ਸਰਕਾਰ ਵਾਪਸ ਆਈ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ
ਇਹ ਤਾਂ ਪਤਾ ਸੀ ਕਿ ਦਿੱਲੀ ਵਾਲੇ ਮੈਨੂੰ ਪਿਆਰ ਕਰਦੇ ਹਨ, ਲੇਕਿਨ ਇੰਨਾ ਜ਼ਿਆਦਾ ਪਿਆਰ ਕਰਦੇ ਹਨ ਇਸਦਾ ਅੰਦਾਜ਼ਾ ਤਾਂ ਮੈਨੂੰ ਵੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੋਗੇ ਕਿ ਅਸੀਂ ਤੁਹਾਡੇ ਸੁਪਨਿਆਂ ਨੂੰ ਪੂਰਾ ਕਰੀਏ। 5 ਸਾਲ ‘ਚ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦੇਵਾਂਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਮੇਰੇ ‘ਤੇ ਜੋ ਭਰੋਸਾ ਜਤਾਇਆ ਹੈ, ਮੈਂ 5 ਸਾਲਾਂ ‘ਚ ਤੁਹਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਚਲਾਉਣ ਲਈ ਪੈਸੇ ਚਾਹੀਦੇ ਹਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਕੋਈ ਵੀ ਵਿਭਾਗ ਤੁਹਾਡੇ ਕੋਲੋਂ ਪੈਸਾ ਨਹੀਂ ਲਵੇਗਾ, ਲੇਕਿਨ ਤੁਸੀਂ ਪੂਰਾ – ਪੂਰਾ ਟੈਕਸ ਭਰ ਦੇਣਾ। ਕੋਈ ਤੁਹਾਨੂੰ ਤੰਗ ਨਹੀਂ ਕਰੇਗਾ। ਸਰਕਾਰ ‘ਚ ਪੈਸੇ ਦੀ ਕਮੀ ਨਹੀਂ ਹੈ, ਨੀਅਤ ਦੀ ਕਮੀ ਹੈ। । ਅਰਵਿੰਦ ਦੀ ਕੈਬਨਿਟ ਆਪਣੀ ਪਹਿਲੀ ਬੈਠਕ ਸ਼ਾਮ ਸਾਢੇ ਚਾਰ ਵਜੇ ਕਰੇਗੀ, ਇਸਦੇ ਲਈ ਦਿੱਲੀ ਸਕੱਤਰੇਤ ਨੂੰ ਤਿਆਰ ਕੀਤਾ ਜਾ ਰਿਹਾ ਹੈ।



