ਤਪਾ ਮੰਡੀ, 14 ਫਰਵਰੀ (ਖੁਸ਼ਦੀਪ/ਰੋਬਿਨ)- ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਬੀਤੀ ਰਾਤ ਸਥਾਨਕ ਸ਼ਹਿਰ ਤੋ ਸਾਇਕਲ ਕਾਵੜ ਲੈਕੇ ਆਉਣ ਲਈ 11 ਸ਼ਿਵ ਭਗਤਾਂ ਦੀ ਟੋਲੀ ਦਾ ਇੱਕ ਜੱਥਾ ਸ਼ਿਵ ਭੋਲੇ ਕਾਵੜ ਸੰਘ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਤੋ ਪਹਿਲਾ ਸਮੂਹ ਸ਼ਿਵ ਭਗਤਾਂ ਨੂੰ ਸ਼ਹਿਰ ਦੇ ਪੰਚਾਇਤੀ ਮੰਦਰ ‘ਚੋ ਪੰਡਿਤ ਪ੍ਰੇਮ ਕੁਮਾਰ ਭੋਲਾ ਦੁਆਰਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਸੰਕਲਪ ਦਵਾਇਆ ਗਿਆ ਅਤੇ ਭਗਤਾਂ ਦੁਆਰਾ ਪ੍ਰਭੂ ਸ਼ਿਵ ਦੀ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਸਥਾਨਕ ਸ਼ਹਿਰ ਦੇ ਸ਼ਿਵ ਭੋਲੇ ਕਾਵੜ ਸੰਘ ਵੱਲੋ ਪ੍ਰਭੁ ਸ਼ਿਵ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸ਼ਿਵ ਭੋਲੇ ਕਾਵੜ ਸੰਘ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਹਨਾਂ ਵੱਲੋ ਹਰਿਦੁਆਰ ਤੋ ਕਾਵੜ ਭਰਕੇ 17 ਫਰਵਰੀ ਨੂੰ ਗੰਗਾ ਜਲ ਲੈਕੇ ਸ਼ਹਿਰ ਵਿੱਚ ਵਾਪਸੀ ਹੋਵੇਗੀ।ਇਸ ਮੌਕੇ ਕਾਵੜ ਲੈਣ ਗਏ ਭਗਤ ਗੋਰਵ ਬਾਂਸਲ, ਰੋਹਿਤ ਮਿੱਤਲ, ਜਨਕ ਕੁਮਾਰ, ਅੰਕੂ ਬਾਂ
ਸਲ, ਹਮਨ ਮਹਿਤਾ, ਸਿਕੰਦਰ ਸਿੰਘ, ਸੋਨੂੰ ਕੁਮਾਰ, ਹੈਪੀ ਪੱਖੋ, ਨੇਸ਼ੂ ਖੁੱਡੀ, ਕ੍ਰਿਸ਼ਨ ਵਰਮਾ ਤੋ ਇਲਾਵਾ ਰਜਿੰਦਰ ਕੁਮਾਰ, ਮਨੀਸ਼ ਭੈਣੀ, ਰਾਜ ਪੱਖੋ, ਰਮੇਸ਼ ਕੁਮਾਰ, ਸਤੀਸ਼ ਕੁਮਾਰ, ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ, ਸਾਹਿਲ ਗਰਗ, ਵਿੱਕੀ ਆਦਿ ਸਣੇ ਵੱਡੀ ਗਿਣਤੀ ਵਿੱਚ ਸ਼ਿਵ ਭਗਤਾਂ ਨੇ ਆਪਣੀ ਹਾਜਰੀ ਲਗਵਾਈ। ਇਸ ਤੋ ਇਲਾਵਾ ਸ਼ਹਿਰ ਦੇ ਵੱਖ ਵੱਖ ਮੰਦਰਾਂ ਤੋ ਵੱਡੀ ਗਿਣਤੀ ਵਿੱਚ ਸ਼ਿਵ ਭਗਤਾਂ ਨੇ ਸੰਕਲਪ ਲੈਂਦਿਆ ਕਾਵੜ ਲੈਕੇ ਆਉਣ ਲਈ ਸ਼ਹਿਰ ਤੋ ਹਰਿਦੁਆਰ ਨੂੰ ਚਾਲੇ ਪਾਏ।



