Skip to content
Independent perspectives. Global stories.
BREAKING

ਤਿੰਨ ਦੋਸ਼ੀ ਮੋਟਰਸਾਇਕਲ ਅਤੇ ਖੋਹੇ 20 ਲੱਖ ਰੁਪਏ ਸਮੇਤ ਕਾਬੂ : ਪਰਮਜੀਤ ਸਿੰਘ ਗਿੱਲ

Share this story

ਮਸਤੂਆਣਾ ਸਾਹਿਬ/ਸੰਗਰੂਰ, 13 ਫਰਵਰੀ (ਗਰੋਵਰ)- ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਭੈੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਥਾਣਾ ਸਦਰ ਅਹਿਮਦਗੜ੍ਹ ਵਿਖੇ ਲੁਟੇਰਾ ਗਿਰੋਹ ਦੇ ਤਿੰਨ ਦੋਸ਼ੀਆਂ ਨੂੰ ਇਕ ਮੋਟਰਸਾਇਕਲ, ਖੋਹ ਕੀਤੇ 20 ਲੱਖ ਰੁਪਏ ਨਕਦੀ ਸਮੇਤ ਬੈਗ ਅਤੇ ਇਕ 315 ਬੋਰ ਦੀ ਪਿਸਤੋਲ ਤਿੰਨ ਰੋਂਦ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਸੱਦੀ ਪ੍ਰੈਸ ਕਾਨਫਰੰਸ਼ ਨੂੰ ਸੰਬੋਧਨ ਕਰਦਿਆਂ ਸ. ਪਰਮਜੀਤ ਸਿੰਘ ਗਿੱਲ ਆਈ.ਜੀ.ਪਟਿਆਲਾ ਰੇਂਜ ਨੇ ਦੱਸਿਆ ਕਿ ਬੀਤੇ ਦਿਨੀ ਗੁਰਪ੍ਰੀਤ ਸਿੰਘ ਅਤੇ ਰਮਨ ਕੁਮਾਰ ਪੰਜਾਬ ਨੈਸ਼ਨਲ ਬੈਂਕ ਕਲੱਬ ਚੌਂਕ ਮਲੇਰੋਕਟਲਾ ਤੋ 20 ਲੱਖ ਰੁਪਏ ਕਢਵਾ ਕੇ ਆਪਣੇ ਸਕੂਟਰ ਤੇ ਮਿੱਤਲ ਟਰੇਡਜ਼ ਲੁਧਿਆਣਾ ਰੋਡ ਗੋਸਪੁਰਾ ਆ ਰਹੇ ਸਨ, ਤੇ ਰਮਨ ਕੁਮਾਰ ਸਕੂਟਰ ਚਲਾ ਰਿਹਾ ਸੀ ਅਤੇ ਪੈਸਿਆ ਵਾਲਾ ਬੈਗ ਗੁਰਪ੍ਰੀਤ ਸਿੰਘ ਪਿੱਛੇ ਲੈ ਕੇ ਬੈਠਿਆ ਸੀ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਬੁਲਟ

ਮੋਟਰਸਾਇਕਲ ਤੇ ਆਇਆ ਜਿਸਨੇ ਮੋਟਰਸਾਇਕਲ ਉਹਨਾਂ ਦੇ ਬਰਾਬਰ ਲਗਾਕੇ ਉਹਨਾ ਵੱਲ ਵੇਖ ਸਿਰ ਹਿਲਾ ਕੇ ਇਸ਼ਾਰਾ ਕੀਤਾ। ਉਕਤ ਵਿਅਕਤੀਆਂ ਦੇ ਪਿੱਛੇ ਇਕ ਮੋਟਰਸਾਇਕਲ ਨੰਬਰ ਪੀ.ਬੀ.34-6710 ਤੇ ਤਿੰਨ ਵਿਅਕਤੀਆਂ ਨੇ ਆ ਕੇ ਘੇਰ ਲਿਆ ਤੇ ਪਿਸਤੋਲ ਦੀ ਨੋਕ ਤੇ ਜਾਨੋ ਮਾਰਨ ਦਾ ਧਮਕੀ ਦਿੰਦਿਆਂ ਪੈਸਿਆ ਵਾਲਾ ਬੈਗ ਖੋਹ ਲਿਆ ਅਤੇ ਲੁਧਿਆਣਾ ਵੱਲ ਨੂੰ ਭੱਜ ਗਏ।  ਸ. ਗਿੱਲ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਿਸ ਨੇ ਇਤਲਾਹ ਮਿਲਦਿਆਂ ਹੀ ਬੜੀ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਮੋਟਰਸਾਇਲ ਤੇ ਸਵਾਰ ਦੋਸ਼ੀਆਂ ਨੂੰ ਪਿੰਡ ਕੁੱਪਕਲਾਂ ਵਿਖੇ ਕਾਬੂ ਕਰ ਲਿਆ। ਕਾਬੂ ਕੀਤੇ ਦੋਸ਼ੀਆਂ ਨੇ ਪੁੱਛ ਗਿੱਛ ਦੌਰਾਨ ਆਪਣਾ ਨਾਮ ਸਿੰਦਰ ਸਿੰਘ, ਅਰਸ਼ਵੀਰ ਸਿੰਘ, ਮੁਹੰਮਦ ਸਿਕੰਦਰ ਅਤੇ ਭੱਜਣ ਵਾਲੇ ਵਿਅਕਤੀ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਹੈ। ਉਨ੍ਹਾ ਦੱਸਿਆ ਕਿ ਅਰਸਵੀਰ ਸਿੰਘ ਕੋਲੋ ਇਕ ਪਿਸਤੋਲ 315 ਬੋਰ ਦੇਸੀ ਸਮੇਤ ਇਕ ਜਿੰਦਾ ਕਾਰਤੂਸ 315 ਬੋਰ ਤੇ ਦੇਸੀ ਸਿੰਦਰ ਸਿੰਘ ਕੋਲੋ ਦੋ  ਰੋਂਦ ਜਿੰਦਾਂ ਅਤੇ ਮੋਟਰ ਸਾਇਕਲ ਹੀਰੋ ਹਾਂਡਾਂ ਸਪਲੈਂਡਰ ਨੰਬਰ ਪੀ.ਬੀ. 34-6710 ਅਤੇ ਦੋਸ਼ੀ ਮੁਹੰਮਦ ਸਿਕੰਦਰ ਕੋਲੋ ਖੋਹਿਅ ਹੋਇਆ ਬੈਗ ਸਮੇਤ 20 ਲੱਖ ਰੁਪਏ ਅਤੇ ਦੋ ਚੈੱਕ ਬੁੱਕਾਂ ਵੀ ਬਰਾਮਦ ਕੀਤੀਆ।

WRITTEN BY