Skip to content
Independent perspectives. Global stories.
BREAKING

ਐਸ.ਆਈ.ਟੀ. ਦੇ ਗਠਨ ਦਾ ਸ਼੍ਰੋਮਣੀ ਅਕਾਲੀ ਦਲ ਵੱਲੋ ਸਵਾਗਤ : ਭਾਈ ਅਮਰਜੀਤ ਸਿੰਘ ਚਾਵਲਾ

Share this story

ਸ੍ਰੀ ਅਨੰਦਪੁਰ ਸਾਹਿਬ, 13 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਅੱਜ ਅਨੰਦਪੁਰ  ਸਾਹਿਬ ਵਿਖੇ ਨਗਰ ਕੋਸਲ ਚੋਣਾ ਦੇ ਅਕਾਲੀ ਉਮੀਦਵਾਰਾ ਦੇ ਕਾਗਜ ਭਰਾਉਣ ੳਪਰੰਤ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਣਾਈ ਗਈ 3 ਮੈਬਰੀ ਐਸ.ਆਈ.ਟੀ. ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਗਤ ਕੀਤਾ ਉਥੇ ਹੀ ਉਹਨਾ ਨੇ ਕਿਹਾ ਕਿ ਐਨ.ਡੀ.ਏ. ਇਸ ਫੈਸਲੇ ਨਾਲ 84 ਸਿੱਖ ਦੰਗਿਆ ਦੇ ਦੋਸੀਆ ਨੂੰ ਸਜਾਵਾ ਮਿਲਣ ਦੀ ਆਸ ਜਾਗੀ ਹੈ। ਉਥੇ ਹੀ ਉਹਨਾਨੇ ਅੱਜ ਦੱਸਿਆ ਕਿ ਉਹਨਾ ਨੇ ਨੰਗਲ ,ਨੂਰਪੁਰ,ਤੇਅਨੰਦਪੁਰ ਸਾਹਿਬ ਵਿਖੇ ਅਕਾਲੀ ਉਮੀਦਵਾਰਾ ਦੇ ਕਾਗਜ ਭਰਵਾਏ ਹਨ ਲੋਕਾ ਦੇ ਵਿੱਚ ਅਕਾਲੀ ਦਲ ਬਾਦਲ ਅਤੇ ਭਾਜਪਾ ਨੂੰ ਫਤਵਾ ਦਣ ਲਈ ਸਿਰਫ ਸਮੇ ਦਾ ਇੰਤਜਾਰ ਹੈ। ਇਸ ਮੋਕੇ ਉਹਨਾ ਦ ਨਾਲ ਨਗਰ ਕੋਸਲ ਦੇ ਸਾਬਕਾ ਪ੍ਰਧਾਨ ਜਥੇਦਾਰ ਰਾਮ ਸਿੰਘ, ਮਨਜਿੰਦਰ ਸਿੰਘ ਬਰਾੜ,ਮਾਰਕਿਟ ਕਮੇਟੀ ਦੇ ਚੈਅਰਮੇਨ ਸ਼ਮਸ਼ੇਰ ਸਿੰਘ ਦਬੂੜ, ਮਨਿੰਦਰਪਾਲ ਸਿੰਘ ਮਨੀ ਤੇ ਹੋਰ ਹਾਜਰ ਸਨ।

WRITTEN BY