Skip to content
Independent perspectives. Global stories.
BREAKING

ਕੈਟਰੀਨਾ ਨਾਲ ਮੰਗਣੀ ‘ਤੇ ਪਹਿਲੀ ਵਾਰ ਬੋਲੇ ਰਣਬੀਰ

Share this story

ddd ਮੁੰਬਈ- ਬਾਰਬੀ ਡੌਲ ਕਹਾਉਣ ਵਾਲੀ ਕੈਟਰੀਨਾ ਕੈਫ ਅਤੇ ਰਣਬੀਰ ਕਪੂਰ ਦੇ ਲਿਵ ਇਨ ਰਿਲੇਸ਼ਨਸ਼ਿਪ ‘ਚ ਆਉਣ ਤੋਂ ਬਾਅਦ ਨਿਊ ਯੀਅਰ ‘ਚ ਉਨ੍ਹਾਂ ਦੀ ਮੰਗਣੀ ਦੀਆਂ ਖਬਰਾਂ ਮੀਡੀਆ ਸਾਹਮਣੇ ਆਈਆਂ। ਰਣਬੀਰ ਨੇ ਪਹਿਲੀ ਵਾਰ ਕੈਟਰੀਨਾ ਨਾਲ ਮੰਗਣੀ ਦੀਆਂ ਖਬਰਾਂ ‘ਤੇ ਜ਼ੁਬਾਨ ਖੋਲੀ ਹੈ। ਪਿਛਲੇ ਦਿਨੀਂ ਜਦੋਂ ਨਵਾਂ ਸਾਲ ਮਨਾਉਣ ਲਈ ਯੂ. ਐੱਸ. ਗਏ ਸਨ। ਉਦੋਂ ਖਬਰਾਂ ਆਈਆਂ ਸਨ ਕਿ ਦੋਹਾਂ ਨੇ ਕੈਟ ਦੇ ਪਰਿਵਾਰ ਦੀ ਮੌਜੂਦਗੀ ‘ਚ ਮੰਗਣੀ ਕਰ ਲਈ ਹੈ। ਹਾਲਾਂਕਿ ਬਾਅਦ ‘ਚ ਕੈਟ ਦੇ ਬੁਲਾਰੇ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ। ਹਾਲ ਹੀ ‘ਚ ਇਕ ਅੰਗਰੇਜੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਰਣਬੀਰ ਨੇ ਆਪਣੀ ਗੱਲ ਰੱਖੀ ਹੈ।ਰਣਬੀਰ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਕੈਟਰੀਨਾ ਨਾਲ ਮੰਗਣੀ ਕਰ ਲਈ ਹੈ। ਉਨ੍ਹਾਂ

ਨੇ ਕਿਹਾ, ”ਮੰਗਣੀ ਦੁਨੀਆ ਨੂੰ ਦੱਸਣ ਲਈ ਹੁੰਦੀ ਹੈ ਕਿ ਅਸੀਂ ਵਿਆਹ ਦਾ ਵਾਅਦਾ ਕਰ ਚੁੱਕੇ ਹਾਂ। ਮੈਂ ਆਪਣੀ ਜ਼ਿੰਦਗੀ ‘ਚ ਹਾਲੇ ਤੱਕ ਉਸ ਮੰਜ਼ਿਲ ਤੱਕ ਨਹੀਂ ਪੁੱਜਿਆ ਹਾਂ। ਮੈਂ ਉਮੀਦ ਕਰਦਾ ਹਾਂ ਕਿ ਮੀਡੀਆ ਅਟਕਲਾਂ ਲਗਾਉਣਾ ਬੰਦ ਕਰ ਦੇਵੇ ਕਿਉਂਕਿ ਜਦੋਂ ਅਜਿਹਾ ਅਸਲੀ ‘ਚ ਹੁੰਦਾ ਹੈ ਤਾਂ ਇਸ ਦਾ ਮਜ਼ਾ ਖਤਮ ਹੋ ਜਾਂਦਾ ਹੈ। ਮੈਂ ਆਪਣੀ ਨਿੱਜੀ ਜ਼ਿੰਦਗੀ ਨੂੰ ਦੂਰ ਰੱਖਣ ਅਤੇ ਅਜਿਹੀ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਮੇਰੀ ਫਿਲਮੀ ਜ਼ਿੰਦਗੀ ਤੋਂ ਵੱਖਰੀ ਅਤੇ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਹੋਵੇ। ਜੇਕਰ ਮੈਂ ਮੰਗਣੀ ਕਰ ਲਵਾਂਗੇ ਤਾਂ ਮੈਂ ਲੁਕਿਆ ਨਹੀਂ ਰਹਿ ਸਕਦਾ। ਮੈਂ ਪਰਿਵਾਰ ਅਤੇ ਬੱਚੇ ਚਾਹੁੰਦਾ ਹਾਂ। ਤਾਂ ਜਦੋਂ ਮੇਰੀ ਮੰਗਣੀ ਹੋਵੇਗੀ। ਮੈਂ ਇਸ ਦੇ ਬਾਰੇ ਜ਼ਰੂਰ ਦੱਸਾਂਗਾ।”

WRITTEN BY