ਮੁੰਬਈ – ਬਾਲੀਵੁੱਡ ਦੀ ਹਾਟ ਅਦਾਕਾਰਾ ਸੋਨਮ ਕਪੂਰ ਆਪਣੀ ਆਉਣ ਵਾਲੀ ਫਿਲਮ ‘ਪ੍ਰੇਮ ਰਤਨ ਧਨ ਪਾਇਓ’ ‘ਚ ਆਪਣੀ ਮਾਂ ਸੁਨੀਤਾ ਕਪੂਰ ਦੇ ਗਹਿਣੇ ਪਹਿਨੇ ਹੋਏ ਨਜ਼ਰ ਆਵੇਗੀ। ਉਹ ਅੱਜਕਲ ਸੂਰਜ ਬੜਜਾਤਿਆ ਦੇ ਨਿਰਦੇਸ਼ਨ ‘ਚ ਬਣ ਰਹੀ ਫਿਲਮ ‘ਪ੍ਰੇਮ ਰਤਨ ਧਨ ਪਾਇਓ’ ‘ਚ ਕੰਮ ਕਰ ਰਹੀ ਹੈ। ਫਿਲਮ ‘ਚ ਸੋਨਮ ਦੇ ਆਪੋਜ਼ਿਟ ਸਲਮਾਨ ਖਾਨ ਹੈ। ਇਸ ਤੋਂ ਪਹਿਲਾਂ ਸੋਨਮ ਨੇ ਕਾਨ ਫਿਲਮ ਫੈਸਟੀਵਲ ਵਿਚ ਆਪਣੀ ਮਾਂ ਵਲੋਂ ਡਿਜ਼ਾਈਨ ਕੀਤੀ ਹੋਈ ਜਿਊਲਰੀ ਪਹਿਨੀ ਸੀ। ਉਸ ਦੇ ਨੈਕਲੈੱਸ ਨੂੰ ਕਾਫੀ ਪ੍ਰਸ਼ੰਸਾ ਮਿਲੀ ਸੀ।
‘ਪ੍ਰੇਮ ਰਤਨ ਧਨ ਪਾਇਓ’ ‘ਚ ਸੋਨਮ ਨੇ ਪਹਿਨੇ ਆਪਣੀ ਮਾਂ ਦੇ ਗਹਿਣੇ



