Skip to content
Independent perspectives. Global stories.
BREAKING

ਮਨੁੱਖੀ ਅਧਿਕਾਰ ਮੰਚ ਵੱਲੋਂ ਨੰਨੀ ਛਾਂ ਨੂੰ ਮੁੱਖ ਰੱਖਦੇ ਹੋਏ ਬੇਸਹਾਰਾ ਲੜਕੀ ਅਤੇ ਉਸਦੇ ਦੋ ਬੱਚਿਆਂ ਨੂੰ ਮੰਚ ਵੱਲੋਂ ਸ਼ਰਨ ਦਿੱਤੀ : ਮਨਜੀਤ ਸਿੰਘ ਖਾਲਸਾ

Share this story

ਅੰਮ੍ਰਿਤਸਰ, 6 ਫਰਵਰੀ (ਸੁਨੀਲ ਗੁਪਤਾ, ਰਾਜੇਸ਼ ਮਲਹੋਤਰਾ)- ਅੱਜ ਦੇ ਵਕਤ ਵਿੱਚ ਪੰਜਾਬ ਸਰਕਾਰ ਵਿੱਚ ਉ¤ਪ-ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਜੀ ਦੀ ਧਰਮ ਪਤਨੀ ਮੈਡਮ ਹਰਸਿਮਰਤ ਕੌਰ ਬਾਦਲ ਜੋ ਕਿ ਕੇਂਦਰ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ ਪੰਜਾਬ ਵਿੱਚ ਨੰਨੀ ਛਾਂ ਹੇਠ ਇੱਕ ਮੁਹਿੰਮ ਚਲਾਈ ਹੈ ਕਿ ਕੁੜੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਵਾਏ ਜਾਣ ਅਤੇ ਭਰੂਣ ਹੱਤਿਆਂ ਨੂੰ ਰੋਕਿਆਂ ਜਾ ਸਕੇ। ਪਰ ਇਸਦੇ ਉਲਟ ਅੱਜ ਇੱਕ ਲੜਕੀ ਪੂਨਮ ਅਰੋੜਾ ਪੁੱਤਰੀ ਲੇਟ ਬ੍ਰਿਜਪਾਲ ਸਿੰਘ ਅਰੋੜਾ ਜਿਸਦੀ ਸ਼ਾਦੀ ਬਿਕਰਮਜੀਤ ਸਿੰਘ ਵਿੱਕੀ ਪੁੱਤਰ ਗੁਰਵਿੰਦਰ ਸਿੰਘ ਚੂਹੀਆਂ ਜੋ ਕਿ ਮੁਹੱਲਾ ਸ਼ਰੀਫਪੁਰਾ ਅੰਮ੍ਰਿਤਸਰ ਵਿੱਚ ਰਹਿੰਦਾ ਹੈ ਅਤੇ ਨਜਾਇਜ ਸ਼ਰਾਬ ਦਾ ਤਸਕਰ ਹੈ ਉਕਤ ਲੜਕੀ ਨੂੰ ਵਿਆਹ ਤੋਂ ਬਾਅਦ ਮੁੰਡੇ ਦੇ ਪਰਿਵਾਰ ਵੱਲੋ ਮਾਰ ਕੁਟਾਈ ਅਤੇ ਬੇਇੱਜਤ ਕਰਕੇ ਘਰੋ ਕੱਢ ਦਿੱਤਾ ਗਿਆ। ਲੜਕੀ ਆਪਣੇ ਦੋਨਾ ਮਾਸੂਮ ਬੱਚਿਆ ਨੂੰ ਲੈ ਕੇ ਆਪਣੇ ਪੇਕੇ ਘਰ ਗਈ ਪਰ ਉ¤ਥੇ ਵੀ ਉਸ

ਦੀ ਦਾਦੀ ਗੁਰਦੀਪ ਕੌਰ ਅਤੇ ਉਸਦੇ ਤਾਏ ਅਤੇ ਚਾਚਿਆਂ ਨੇ ਉਸਨੂੰ ਮਾਰ ਕੁਟਾਈ ਕਰਕੇ  ਘਰੋਂ ਕੱਢ ਦਿੱਤਾ ਅਤੇ ਸਹੁਰੇ ਪਰਿਵਾਰ ਨਾਲ ਮਿਲ ਕੇ ਉਕਤ ਲੜਕੀ ਨੂੰ ਗਲਤ ਤਰੀਕੇ ਨਾਲ ਬੇਦਖਲ ਕੀਤਾ ਗਿਆ ਅਤੇ ਕੋਰਟ ਨੂੰ ਝੂਠ ਬੋਲ ਕੇ ਲੜਕੀ ਦੇ ਘਰ ਵੜਨ ਤੇ ਸਟੇਅ ਆਰਡਰ ਲਿੱਤੇ ਗਏ।
ਜਿਸਦਾ ਵਿਰੋਧ ਮਨੁੱਖੀ ਅਧਿਕਾਰ ਮੰਚ ਪੰਜਾਬ ਨੇ ਕੜੇ ਸ਼ਬਦਾ ਵਿੱਚ ਕੀਤਾ ਅਤੇ ਮਨੁੱਖੀ ਅਧਿਕਾਰ ਮੰਚ ਨੇ ਉਕਤ ਲੜਕੀ ਪੂਨਮ ਅਰੋੜਾ ਦਾ ਕੇਸ ਆਪਣੇ ਹੱਥਾਂ ਵਿੱਚ ਲੈ ਕੇ ਐਸ.ਪੀ. ਸਿਟੀ-1 ਪਰਮਪਾਲ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕੁੜੀ ਦੇ ਹੱਕ ਅਤੇ ਅਧਿਕਾਰਾ ਦੀ ਗੱਲ ਕੀਤੀ ਜਿਸ ਉ¤ਪਰ ਐਸ.ਪੀ. ਸਿਟੀ 1 ਜੀ ਨੇ ਐਸ.ਐਚ. ਓ. ਸੁਲਤਾਨਵਿੰਡ ਨੂੰ ਹੁਕਮ ਕੀਤੇ ਕਿ ਉਕਤ ਲੜਕੀ ਦੇ ਪੇਕੇ ਪਰਿਵਾਰ ਅਤੇ ਸਹੁਰੇ ਪਰਿਵਾਰ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇ। ਮਨੁੱਖੀ ਅਧਿਕਾਰ ਮੰਚ ਦੇ ਸਮੂਹ ਅਹੁਦੇਦਾਰਾ ਨੇ ਇਸ ਉ¤ਪਰ ਤਸੱਲੀ ਪ੍ਰਗਟਾਈ।

WRITTEN BY