Skip to content
Independent perspectives. Global stories.
BREAKING

ਐਸਡੀਐਮ ਦਫ਼ਤਰ ਅੱਗੇ ਕਾਂਗਰਸੀ ਪਾਰਟੀ ਦੇ ਵਰਕਰਾਂ ਵੱਲੋਂ ਰੋਸ ਧਰਨਾਟ

Share this story

ਸੰਗਰੂਰ, 6 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਨਗਰ ਕੌਂਸਲ ਚੋਣਾਂ ਨਾਲ ਸੰਬੰਧਤ ਵੋਟਰ ਸੂਚੀਆਂ ਵਿੱਚ ਗੜਬੜੀ ਦੇ ਦੋਸ਼  ਲਾਉਂਦਿਆਂ ਕਾਂਗਰਸੀ ਵਰਕਰਾਂ ਵੱਲੋਂ ਉਪ ਮੰਡਲ ਮ੍ਯੈਜਿਸਟ੍ਰੇਟ ਦਫ਼ਤਰ ਸਾਹਮਣੇ  ਰੋਸ ਧਰਨਾ ਦਿੱਤਾ ਗਿਆ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ’ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਨੱਥੂ ਲਾਲ ਢੀਂਗਰਾ ਨੇ ਦੋਸ਼ ਲਾਇਆ ਕਿ ਨਗਰ ਕੌਸ਼ਲ ਚੋਣਾਂ ਨਾਲ ਸੰਬੰਧਤ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ’ਤੇ ਹੇਰਾਫੇਰੀ ਕੀਤੀ ਜਾ ਰਹੀ ਹੈ ਅਤੇ ਪ੍ਰ ਅਧਿਕਾਰੀ ਲੋਕ ਸੇਵਾ ਧਰਮ ਨਿਭਾਉਣ ਦੀ ਬਜਾਇ ਆਪਣੀਆਂ ਕੁਰਸੀਆਂ ਬਚਾਉਣ ’ਚ ਲੱਗੇ  ਹੋਏ ਹਨ  ਅਤੇ ਸੱਤਾਧਾਰੀ ਪਾਰਟੀ ਦਾ ਪੱਖ ਪੂਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰ 16 ਦੇ ਆਦਰਸ਼ ਮੁਹੱਲੇ ਨਾਲ ਸਬੰਧਤ 35 ਵੋਟਾਂ ਵਾਰਡ  ਨੰਬਰ 17 ਵਿੱਚ ਬਣਾ ਦਿੱਤੀਆਂ ਗਈਆਂ  ਸਨ ਪ ਰ ਜਦੋਂ ਇਤਰਾਜ਼ ਕੀਤਾ ਗਿਆ ਤਾਂ ਮੁੜ  ਵੋਟਾਂ ਵਾਰਡ

ਨੰਬਰ 16 ਵਿੱਚ ਬਣਾ ਦਿੱਤੀਆਂ ਗਈਆਂ। ਵਾਰਡ ਨੰਬਰ 15 ਦਾ ਖਲੀਫਾ ਗਲੀ ਦੀਆਂ 113 ਵੋਟਾਂ ਵੋਟਰ ਸੂਚੀ ਵਿੱਚੋਂ ਗਾਇਬ ਕਰ ਦਿੱਤੀਆਂ ਗਈਆਂ ਜਿਸਦੇ ਵਿਰੋਧ ਵਿੱਚ ਉਹ ਕਈ ਵਾਰ ਸੰਬੰਧਤ ਬੀ ਐਲ ਓ ਨੂੰ ਮਿਲ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਵਾਰਡ ਨੰਬਰ 23 ਵਿੱਚ ਨਹਿਰ ਵਾਲੇ ਪਾਸੇ ਅਜੀਤ ਨਗਰ ਦੀਆਂ 65 ਵੋਟਾਂ ਵਾਰਡ ਨੰਬਰ 24 ਵਿੱਚ ਜਾਣਬੁੱਝ ਕੇ ਦਰਜ ਕਰਨ ਦਾ ਦੋਸ਼ ਵੀ ਲਗਾਇਆ। ਸ੍ਰੀ ਢੀਂਗਰਾ ਨੇ ਕਿਹਾ ਕਿ ਨਗਰ ਕੌਸ਼ਲ ਚੋਣਾਂ ਸਿਰ ’ਤੇ ਹਨ ਪਰ ਨਗਰ ਕੌਸ਼ਲ ਦਫ਼ਤਰ ਵੱਲੋਂ ਕਾਂਗਰਸੀ ਵਰਕਰਾਂ ਨੂੰ ਵੋਟਰ ਸੂਚੀਆਂ ਨਹੀਂ ਦਿੱਤੀਆਂ ਜਾ ਰਹੀਆਂ।
ਕਾਂਗਰਸੀ ਵਰਕਰਾਂ ਨੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀਮਤੀ ਅਨੀਤਾ ਦਰਸ਼ੀ ਨੂੰ ਮੰਗ ਪੱਤਰ ਸੌਪਦਿਆਂ ਮੰਗ ਕੀਤੀ ਕਿ ਵੋਟਰ ਸੂਚੀਆਂ ’ਚ ਕੀਤੀ  ਕਿ ਗੜਬੜੀ ਤੁਰੰਤ ਦੁੂਰ ਕਰਵਾਈ ਜਾਵੇ ਅਤੇ ਕਾਂਗਰਸੀ ਵਰਕਰਾਂ ਨੂੰ ਵੋਟਰ ਸੂਚੀਆਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸ਼ਤੀਸ਼ ਕਾਂਸਲ, ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਹਰਬੰਸ ਲਾਲ ਅਤੇ ਮਹੇਸ਼ ਕੁਮਾਰ ਮੇਸੀ, ਸਾਬਕਾ ਨਗਰ ਕੌਸ਼ਲਰਾਂਜ਼ ’ਚ ਸੰਜੇ ਗਾਬਾ ,ਦਰਸ਼ਨ ਕਾਂਗੜਾ ,ਰਵੀ ਚਾਵਲਾ, ਧੰਨ ਸਿੰਘ ਕਾਹਲੋਂ, ਜਰਨੈਲ ਸਿੰਘ, ਲਛਮਣ ਦਾਸ ਲਾਲਕਾ, ਦਲਜੀਤ ਸਿੰਘ ਮਾਨ ਸਮੇਤ ਕਈ ਹੋਰ ਵਿਅਕਤੀ ਮੌਜੂਦ ਸਨ।

WRITTEN BY