Skip to content
Independent perspectives. Global stories.
BREAKING

ਭਾਰਤ ਵਿਚ ਇਕ ਧਰਮ ਦੇ ਲੋਕਾਂ ਵਲੋਂ ਦੂਜੇ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ : ਓਬਾਮਾ

Share this story

ਨਵੀਂ ਦਿੱਲੀ, 6 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਇਕ ਵਾਰ ਫਿਰ ਭਾਰਤ ਦੀ ਧਾਰਮਿਕ ਅਸਹਿਣਸ਼ੀਲਤਾ ’ਤੇ ਕਰਾਰੀ ਚੋਟ ਕਰਦਿਆ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਭਾਰਤ ’ਚ ਧਾਰਮਿਕ ਅਸਹਿਣਸ਼ੀਲਤਾ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ।  ਮੀਡੀਆ ਵਿਚ ਅਜ ਜ਼ਾਰੀ ਹੋਈਆਂ ਖਬਰਾਂ ਅਨੁਸਾਰ ਉਨ੍ਹਾਂ ਕਿਹਾ ਕਿ ਅੱਜ ਜੇਕਰ ਮਹਾਤਮਾ ਗਾਂਧੀ ਜਿਊਦੇ ਹੁੰਦੇ ਤਾਂ ਇਹ ਹਾਲਾਤ ਦੇਖ ਕੇ ਉਨ੍ਹਾਂ ਨੂੰ ਬਹੁਤ ਧੱਕਾ ਲੱਗਦਾ। ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਵਹਾਈਟ ਹਾਊਸ ਨੇ ਨਵੀਂ ਦਿੱਲੀ ’ਚ ਓਬਾਮਾ ਵੱਲੋਂ ਦਿੱਤੇ ਭਾਸ਼ਣ, ਜਿਸ ’ਚ ਉਨ੍ਹਾਂ ਧਾਰਮਿਕ ਸਹਿਣਸ਼ੀਲਤਾ ਦਾ ਜ਼ਿਕਰ ਕੀਤਾ ਸੀ, ਜਿਸ ਵਿਚ ਉਨ੍ਹਾਂ ਵਲੋਂ ਸੱਤਾਧਾਰੀ ਭਾਜਪਾ ’ਤੇ ਇਕ ਤਰ੍ਹਾਂ ਨਾਲ ਨਿਸ਼ਾਨਾ ਸਾਧਿਆ ਸੀ, ਦਾ ਜ਼ੋਰਦਾਰ ਖੰਡਨ ਕੀਤਾ ਸੀ। ਅਮਰੀਕਾ ਦੇ ਬਹੁਚਰਚਿਤ ਸਮਾਗਮ ’ਨੈਸ਼ਨਲ ਪ੍ਰੇਅਰ ਬ੍ਰੇਕਫਾਸਟ

’ ਦੌਰਾਨ ਓਬਾਮਾ ਨੇ ਕਿਹਾ ਕਿ ਮਿਸ਼ੇਲ ਅਤੇ ਮੈਂ ਭਾਰਤ ਤੋਂ ਵਾਪਿਸ ਆਏ ਹਾਂ, ਭਾਰਤ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਭਿੰਨਤਾਵਾਂ  ਭਰਿਆ ਦੇਸ਼ ਹੈ, ਪਰ ਪਿਛਲੇ ਕੁੱਝ ਸਾਲਾਂ ਦੌਰਾਨ ਉ¤ਥੇ ਇਕ ਧਰਮ ਦੇ ਲੋਕਾਂ ਵੱਲੋਂ ਦੂਸਰੇ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਨਾਲ ਭਾਰਤ ’ਚ ਅਸਹਿਣਸ਼ੀਲਤਾ ਵਧੀ ਹੈ।
ਉਨ੍ਹਾਂ ਕਿਹਾ ਕਿ ਅੱਜ ਜੇਕਰ ਗਾਂਧੀ ਜੀ ਜਿਊਦੇ ਹੁੰਦੇ ਤਾਂ ਇਹ ਹਾਲਾਤ ਦੇਖ ਕੇ ਉਨ੍ਹਾਂ ਨੂੰ ਬਹੁਤ ਧੱਕਾ ਲੱਗਦਾ।
ਅਮਰੀਕੀ ਰਾਸ਼ਟਰਪਤੀ ਜੋ ਹਾਲ ਹੀ ’ਚ ਭਾਰਤ ਦੇ ਦੌਰੇ ਤੋਂ ਵਾਪਿਸ ਆਏ ਹਨ, ਨੇ ਭਾਰਤ ’ਚ ਪਿਛਲੇ ਕੁੱਝ ਸਾਲਾਂ ਦੌਰਾਨ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਇਕ ਦੂਸਰੇ ਨੂੰ ਨਿਸ਼ਾਨਾ ਬਣਾਏ ਜਾਣ ਅਤੇ ਵਾਪਰੀਆਂ ਹਿੰਸਕ ਕਾਰਵਾਈਆਂ ਦਾ ਹਵਾਲਾ ਦਿੱਤਾ ਜਿਸ ਵਿਚ ਉਨ੍ਹਾਂ ਨੇ ਕਿਸੇ ਖਾਸ ਧਰਮ ਦਾ ਨਾਂਅ ਨਹੀਂ ਲਿਆ ਅਤੇ ਕਿਹਾ ਕਿ ਇਕ ਧਰਮ ਦੇ ਲੋਕਾਂ ਵੱਲੋਂ ਦੂਸਰੇ ਧਰਮ ਦੇ ਲੋਕਾਂ ਖਿਲਾਫ਼ ਹਿੰਸਕ ਕਾਰਵਾਈ ਸਹੀਂ ਨਹੀਂ ਹੈ ।

WRITTEN BY