ਜ¦ਧਰ, 5 ਫਰਵਰੀ (ਪੀ. ਟੀ.)- ਐਸ.ਜੀ.ਐਲ.ਹਸਪਤਾਲ ਆਏ ਇਲਾਜ ਕਰਵਾਉਣ 65 ਸਾਲ ਦੇ ਰਘੁਬੀਰ ਸਿੰਘ, ਪਿੰਡ ਅਜਮੇਰ, ਤਹਿਸੀਲ ਮੁਕੇਰੀਆਂ ਦੇ ਰਹਿਣ ਵਾਲੇ ਲਗਭਗ ਇੱਕ ਮਹੀਨੇ ਬੁਖਾਰ ਅਤੇ ਪੇਟ ਦਰਦ ਤੌਂ ਪੀੜਿਤ ਨੇ ਤਕਲੀਫ਼ ਲਈ ਗੈਸਟਰੋ ਸਰਜਰੀ ਵਿਭਾਗ ਦੇ ਹੈਡ ਡਾ. ਦਿਸ਼ਾ ਸਿਆਲ (ਗੈਸਟਰੋ ਸਰਜਨ) ਨੂੰ ਦਿਖਾਇਆ। ਉਨ੍ਹਾਂ ਦੀ ਜਾਂਚ ਦੇ ਬਾਅਦ ਡਾ. ਸਿਆਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਨਸੁ¦ਿਨ ਬਣਾਉਣ ਵਾਲੇ ਪੈਨਕਰੀਏਜ਼ ਗਲੈਂਡ ਦਾ ਕੈਂਸਰ ਹੈ। ਜੋ ਪਿੱਤ ਦੀ ਨਲੀ ਨੂੰ ਦਬਾ ਰਿਹਾ ਹੈ। ਇਸ ਕਰਕੇ ਉਨ੍ਹਾਂ ਨੂੰ ਦਰਦ ਅਤੇ ਪੀਲਿਆ ਹੈ ਅਤੇ ਖਾਣ ਪਚਾਉਣ ਵਿੱਚ ਤਕਲੀਫ਼ ਸੀ। ਡਾ. ਦਿਸ਼ਾ ਅਤੇ ਉਨ੍ਹਾਂ ਦੀ ਟੀਮ ਨੇ ਪੰਜ ਘੰਟੇ ਤੱਕ ਵਿਪੱਲ ਆਪ੍ਰੇਸ਼ਨ ਕਰਕੇ ਪੈਨਕਰੀਏਜ਼ ਦਾ ਕੈਂਸਰ ਅਤੇ ਉਸਦੇ ਨਾਲ ਲੱਗੀ ਪਿੱਤ ਦੀ ਨਲੀ, ਛੋਟੀ ਆਂਦਰ ਅਤੇ ਪੇਟ ਦੀ ਥੈਲੀ ਕੱਢੀ। ਇਸਦੇ ਬਾਦ ਪੈਨਕਰੀਏਜ਼, ਪਿੱਤ ਦੀ ਨਲੀ ਅਤੇ ਪੇਟ ਨੂੰ ਛੋਟੀ ਆਂਦਰ ਨਾਲ ਜੋੜ ਕੇ ਨਵਾਂ ਰਸਤਾ ਬਣਾਇਆ। ਇਸ
ਆਪ੍ਰੇਸ਼ਨ ਵਿੱਚ ਡਾ. ਦਿਸ਼ਾ ਸਿਆਲ ਦਾ ਸਾਥ ਡਾ. ਜਗਜੀਵਨ ਸਿੰਘ ਨੇ ਦਿੱਤਾ। ਰਘੁਬੀਰ ਨੌ ਦਿਨ ਬਾਦ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ। ਹੁਣ ਖਾਣਾ ਪਚਾ ਸਕਦੇ ਹਨ ਅਤੇ ਪੀਲੀਆ ਠੀਕ ਹੋ ਗਿਆ ਹੈ। ਗੈਸਟਰੋਸਰਜਨ ਡਾ. ਦਿਸ਼ਾ ਨੇ ਦੱਸਿਆ ਕਿ ਜੋ ਕੈਂਸਰ ਦੇ ਆਪ੍ਰੇਸ਼ਨ ਪਹਿਲਾਂ ਜ¦ਧਰ ਵਿੱਚ ਨਹੀਂ ਹੁੰਦੇ ਸੀ ਹੁਣ ਸਫ਼ਲਤਾ ਪੂਰਵਕ ਜਿਗਰ ਪੈਨਕਰੀਏਜ਼, ਆਂਦਰ ਦੇ ਕੈਂਸਰ ਦਾ ਆਪ੍ਰੇਸ਼ਨ ਹਸਪਤਾਲ ਵਿੱਚ ਆਧੁਨਿਕ ਤਕਨੀਕ ਨਾਲ ਹੋ ਰਿਹਾ ਹੈ। ਕੇਵਲ ਇਹੀ ਜ¦ਧਰ ਦਾ ਹਸਪਤਾਲ ਹੈ ਜਿੱਥੇ ਇੰਨ੍ਹਾਂ ਭਿਆਨਕ ਬਿਮਾਰੀਆਂ ਦਾ ਇਲਾਜ਼ ਹੁੰਦਾ ਹੈ।



