Skip to content
Independent perspectives. Global stories.
BREAKING

ਪੀਪੀਐਸਸੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਾਂਝੇ ਰੂਪ ’ਚ ਸਿਵਲ ਜੱਜ ਦੀਆਂ 118 ਅਸਾਮੀਆਂ ਵਾਸਤੇ ਇਮਤਿਹਾਨ ਲੈਣਗੇ

Share this story

ਚੰਡੀਗੜ੍ਹ, 5 ਫਰਵਰੀ (ਪੀ. ਟੀ.)- ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਨੇ ਪੰਜਾਬ ਸਿਵਲ ਸੇਵਾਵਾਂ (ਜੁਡੀਸ਼ੀਅਲ ਬਰਾਂਚ) ਇਮਤਿਹਾਨ 2014-15 ਲਈ ਯੋਗ ਉਮੀਦਵਾਰਾਂ ਤੋਂ ਸਬੰਧਤ ਦਸਤਾਵੇਜਾਂ ਸਮੇਤ 25 ਫਰਵਰੀ, 2015 ਤੱਕ ਓਐਮਆਰ ਦਰਖਾਸਤਾਂ ਦੀ ਮੰਗ ਕੀਤੀ ਹੈ। ਸਿਵਲ ਜੱਜ (ਜੂਨੀਅਰ ਡਿਵੀਜ਼ਨ) ਕਮ ਜੁਡੀਸ਼ੀਅਲ ਮੈਜਿਸਟ੍ਰੇਟ ਦੀਆਂ ਕੁੱਲ 118 ਅਸਾਮੀਆਂ ਵਾਸਤੇ ਤਿੰਨ ਚਰਨਾਂ ਵਿਚ ਇਮਤਿਹਾਨ ਲਿਆ ਜਾਵੇਗਾ। ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦ¤ਸਿਆ ਕਿ ਪੀਪੀਐਸਸੀ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਂਝੇ ਰੂਪ ਵਿਚ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦ¤ਸਿਆ ਕਿ ਉਮੀਦਵਾਰ ਕੋਲ 25-2-15 ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਾਨੂੰਨ ਦੀ ਬੈਚੂਲਰ ਡਿਗਰੀ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਉਹ ਦਸਵੀਂ ਪੱਧਰ ਜਾਂ ਇਸਦੇ ਬਰਾਬਰ ਤੱਕ ਦੀ ਪੰਜਾਬੀ ਪਾਸ ਹੋਵੇ। ਉਨ੍ਹਾਂ ਦ¤ਸਿਆ ਕਿ

ਦਰਖਾਸਤ ਜਮ੍ਹਾਂ ਕਰਵਾਉਣ ਵਾਲੇ ਦਿਨ ਉਮੀਦਵਾਰ ਦੀ ਉਮਰ 21 ਸਾਲ ਤੋਂ ਘੱਟ ਨਾ ਹੋਵੇ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਦ¤ਸਿਆ ਕਿ ਉਮੀਦਵਾਰ ਵਿਸਥਾਰ ਸਹਿਤ ਜਾਣਕਾਰੀ ਲੈਣ ਲਈ ਾ.ਪਪਸਚ.ਗੋਵ.ਨਿ ਵੈਬਸਾਈਟ ਵੇਖ ਸਕਦੇ ਹਨ।

WRITTEN BY