ਦਿੱਲੀ ਨੂੰ ਬਣਾਇਆ ਜਾਵੇਗਾ ਵਿਸ਼ਵ ਪੱਧਰੀ ਸ਼ਹਿਰ
ਨਵੀਂ ਦਿੱਲੀ, 3 ਫਰਵਰੀ (ਪੀ. ਟੀ. ਲਾਇਵ)- ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣਾ ਵਿਜ਼ਨ ਡਾਕੂਮੈਂਟ (ਦ੍ਰਿਸ਼ਟੀ ਪੱਤਰ) ਜਾਰੀ ਕਰ ਦਿੱਤਾ। ਭਾਜਪਾ ਨੇ ਇਸ ਵਾਰ ਮਨੋਰਥ ਪੱਤਰ ਦੇ ਸਥਾਨ ‘ਤੇ ਵਿਜ਼ਨ ਡਾਕੂਮੈਂਟ ਪੇਸ਼ ਕਰ ਰਹੀ ਹੈ ਅਤੇ ਇਸ ਦੇ ਰਾਹੀਂ ਭਾਜਪਾ ਨੇ ਦਿੱਲੀ ਦੇ ਵਿਕਾਸ ‘ਤੇ ਆਪਣੀ ਸੋਚ ਜਨਤਾ ਦੇ ਸਾਹਮਣੇ ਰੱਖੀ ਹੈ। ਇਸ ਵਿਜ਼ਨ ਡਾਕੂਮੈਂਟ ‘ਚ ਭਾਜਪਾ ਨੇ ਦਿੱਲੀ ਦੇ ਭਵਿੱਖ ਲਈ ਕਈ ਏਜੰਡਿਆਂ ਨੂੰ ਤੈਅ ਕੀਤਾ ਹੈ। ਵਿਜ਼ਨ ਡਾਕੂਮੈਂਟ ਨੂੰ ਅੱਜ ਜਾਰੀ ਕਰਨ ਮੌਕੇ ਦਿੱਲੀ ਭਾਜਪਾ ਦੇ ਪ੍ਰਧਾਨ ਸਤੀਸ਼ ਉਪਾਧਿਆਏ ਨੇ ਕਿਹਾ ਕਿ ਸ਼ਾਮਲ ਮੁੱਦੇ ਦਿੱਲੀ ਦੇ ਬਿਹਤਰ ਭਵਿੱਖ ਲਈ ਹਨ।ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ 24 ਘੰਟੇ ਪਾਣੀ ਅਤੇ ਬਿਜਲੀ ਪਹੁੰਚਾਉਣਾ ਭਾਜਪਾ ਦਾ ਸੁਪਨਾ ਹੈ। ਝੁੱਗੀਆਂ ਦੇ
ਸਥਾਨ ‘ਤੇ ਮਕਾਨ ਦੇਣਾ ਅਤੇ ਬਿਜਲੀ ਪਾਣੀ ਦੇਣਾ ਵੀ ਪਾਰਟੀ ਦਾ ਮਕਸਦ ਹੈ। ਜਿਥੇ ਝੁੱਗੀ ਹੈ, ਉਥੇ ਮਕਾਨ ਬਣਾਇਆ ਜਾਏਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਉਹ ਵਰਲਡ ਕਲਾਸ ਸਿਟੀ ਬਣਾਉਣਗੇ। ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਨੇ ਕਿਹਾ ਕਿ ਵਿਜ਼ਨ ਡਾਕੂਮੈਂਟ ‘ਚ ਅਹਿਮ 35 ਮੁੱਦੇ ਉਠਾਏ ਗਏ ਹਨ। ਹਰ ਨਾਗਰਿਕ ਨੂੰ ਇਸ ‘ਚ ਸ਼ਾਮਲ ਕੀਤਾ ਗਿਆ ਹੈ। ਕਿਰਨ ਬੇਦੀ ਨੇ ਕਿਹਾ ਕਿ ਇਸ ’ਚ ਮਹਿਲਾ ਸੁਰੱਖਿਆ ਸਭ ਤੋਂ ਅਹਿਮ ਹੈ।
ਵਿਜ਼ਨ ਡਾਕੂਮੈਂਟ ਵਿੱਚ ਮੱਧਮ ਵਰਗ ਦੇ ਲਈ ਇੱਕ ਲੱਖ ਘਰਾਂ ਦਾ ਵਾਅਦਾ ਕੀਤਾ ਗਿਆ ਹੈ।



