Skip to content
Independent perspectives. Global stories.
BREAKING

ਸਿੱਖ ਧਰਮ ਨੂੰ ਕੇਂਦਰ ਅਣਡਿੱਠ ਕਰ ਰਿਹਾ ਹੈ : ਮਾਨ

Share this story

ਸੰਗਰੂਰ, 3 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਰਮਨਜੀਤ ਸਿੰਘ ਮਾਨ ਨੇ ਅੱਜ ਇੱਥੇ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ  ਕਿਹਾ ਕਿ ਭਾਰਦ ਦੀ ਵਿਦੇਸ਼ ਮੰਤਰੀ ਸ਼ੁ ਸਵਰਾਜ ਦੀ ਚੀਨ ਫੇਰੀ ਦੌਰਾਨ ਉ¤ਥੋਂ ਦੇ ਵਿਦੇਸ਼ ਮੰਤਰੀ ਤੋਂ ਹਿੰਦੂ ਧਰਮ ਦੇ ਮੁੱਖ ਧਾਰਮਿਕ ਸਥਾਨਾਂ ਕੈਲਾਸ਼ ਪਰਬਤ ਤੇ ਮਾਨ ਸਰੋਵਰ ਦੀ ਯਾਤਰਾ ਸੰਬੰਧੀ ਲਾਂਘੇ ਦੀ ਮੰਗ ਕਰਨ ਨਾਲ ਕੇਂਦਰ ਸਰਕਾਰ ਦਾ ਹਿੰਦੂ ਕੱਟੜਪੰਥੀ ਚਿਹਰਾ  ਸਾਹਮਣੇ ਆ ਗਿਆ ਹੈ ਜਦੋਂ ਕਿ ਸ਼ੁਸ਼ਮਾ ਸਵਰਾਜ ਨੂੰ ਧਰਮ ਨਿਰਪੱਖਤਾ ਦਾ ਸਬੂਤ ਦਿੰਦਿਆਂ ਦੇਸ਼ ਦੇ ਹਰ ਧਰਮ ਬਾਰੇ ਗੱਲ ਕਰਨੀ ਚਾਹੀਦੀ ਸੀ।

ਉਨ੍ਹਾਂ ਕਿਹਾ ਕਿ ਇਸੇ ਕੱਟੜਪੰਥੀ ਸੋਚ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਆਪਣੇ ਸੂਬੇ ਦੇ ਲੋਕਾਂ ਨੂੰ ਯਕੀਨ ਹਰਿਆਣੇ ਦੇ ਹਰ ਸਕੂਲ ਵਿੱਚ ਹਿੰਦੁੂਆਂ ਦੇ ਧਾਰਮਿਕ ਗ੍ਰੰਥ ਭਗਵਦ ਗੀਤਾ ਦਾ ਪਾਠ ਲਾਜ਼ਮੀ ਪੜ੍ਹਾਉਣ ਦੇ ਨਾਲ ਨਾਲ ਯੋਗ ਦੀ ਸਿਖਲਾਈ ਨੂੰ ਲਾਜ਼ਮੀ ਕਰਵਾਉਣਗੇ। ਭਾਜਪਾ ਲੀਡਰਾਂ ਵੱਲੋਂ ਲਏ ਗਏ ਅਜਿਹੇ ਫੈਸਲੇ ਜਿੱਥੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ ਉਥੇ ਹਿੰਦੂ ਕੱਟੜਪੰਥੀ ਤੇ ਹਿੰਦੂ ਧਰਮ ਦੀ ਅਗਵਾਈ ਨੂੰ ਕਬੂਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੂੰ ਚੀਨ ਫੇਰੀ ਸਮੇਂ ਮਾਨ ਸਰੋਵਰ ਤੇ ਕੈਲਾਸ਼ ਪਰਬਤ ਦਾ ਲਾਂਘਾ ਲੈਣ ਤੋਂ ਇਲਾਵਾ ਸਿੱਖ ਕੌਮ ਦੇ ਪਾਕਿਸਤਾਨ ’ਚ ਸਥਿਤ ਗੁਰੂਧਾਮਾਂ ਦੀ ਗੱਲ ਪਾਕਿਸਤਾਨ ਸਰਕਾਰ ਕੋਲ ਕਰਨੀ ਲਾਜ਼ਮੀ ਬਣਦੀ ਸੀ ਪਰ ਅੱਜ ਤੱਕ ਕੇਂਦਰ ਸਰਕਾਰ ਨੇ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਜੋ ਸਿੱਖ ਧਰਮ ਨੂੰ ਅੱਖੋਂ ਪਰੋਖੇ ਕਰਨ ਦੇ ਬਰਾਬਰ ਹੈ।

WRITTEN BY