Skip to content
Independent perspectives. Global stories.
BREAKING

ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ’ਚ ਕ¤ਢੀ ਗਈ ਵਿਸ਼ਾਲ ਸ਼ੋਭਾ ਯਾਤਰਾ

Share this story

Page-1_19 ਜਲੰਧਰ, 2 ਫਰਵਰੀ (ਸੁਖਵਿੰਦਰ ਦਕੋਹਾ, ਮਨਦੀਪ ਸਿੰਘ)- ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਅੱਜ ਬੂਟਾਂ ਮੰਡੀ ਤੋਂ ਕ¤ਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਯਾਦਗਾਰ ਹੋ ਨਿਬੜੀ। ਇਸ ਵਿ¤ਚ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਬਸਪਾ ਆਦਿ ਨਾਲ ਸਬੰਧਤ ਸਿਆਸੀ ਪਾਰਟੀਆਂ ਦੇ ਉ¤ਘੇ ਆਗੂ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਸਾਬਕਾ ਮੇਅਰ ਸ੍ਰੀ ਸੁਰਿੰਦਰ ਮਹੇ, ਸੇਠ ਸਤਪਾਲ ਮੱਲ, ਸ੍ਰੀ ਅਵਿਨਾਸ਼ ਚੰਦਰ, ਸ੍ਰੀ ਦਰਸ਼ਨ ਲਾਲ ਜੇਠੂਮਜਾਰਾ ਆਦਿ ਸ਼ਾਮਿਲ ਹੋਏ। ਸ਼ੋਭਾ ਯਾਤਰਾ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਵੱਖ-ਵੱਖ ਝਾਕੀਆਂ ਆਲੌਕਿਕ ਦ੍ਰਿਸ਼ ਪ੍ਰਦਾਨ ਕਰ ਰਹੀਆਂ ਸਨ। ਸ਼ੋਭਾ ਯਾਤਰਾ ਵਿੱਚ ਬੈਂਡ-ਵਾਜੇ ਅਤੇ ਸ਼ਬਦ ਗਾਇਨ ਕਰਨ ਵਾਲੀਆਂ

ਮੰਡਲੀਆਂ ਨੇ ਵੀ ਭਾਗ ਲਿਆ। ਥਾਂ-ਥਾਂ ਲੰਗਰ ਆਦਿ ਦੇ ਉਚੇਚੇ ਪ੍ਰਬੰਧ ਕੀਤੇ ਗਏ ਸਨ। ਸ਼ੋਭਾ ਯਾਤਰਾ ਵਿੱਚ ਜਲੰਧਰ ਸ਼ਹਿਰ ਅਤੇ ਲਾਗਲੇ ਪਿੰਡਾਂ ਦੇ ਲੋਕ ਵੀ ਉਤਸ਼ਾਹ ਨਾਲ ਸ਼ਾਮਿਲ ਹੋਏ। ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਵਿਸ਼ੇਸ਼ ਤੌਰ ’ਤੇ ਸਜਾਏ ਬਾਜ਼ਾਰਾਂ ਵਿੱਚੋਂ ਦੀ ਲੰਘੀ। ਇਸ ਦੇ ਨਾਲ ਹੀ ਬੂਟਾਂ ਮੰਡੀ ਵਿੱਚ ਪ੍ਰਕਾਸ਼ ਉਤਸਵ ਨਾਲ ਸਬੰਧਤ ਮੇਲਾ ਸ਼ੁਰੂ ਹੋ ਗਿਆ ਹੈ। ਦੇਸ਼-ਵਿਦੇਸ਼ ਤੋਂ ਲੋਕ ਪਹੁੰਚ ਗਏ ਹਨ। ਗੁਰੂ ਰਵਿਦਾਸ ਚੌਕ ਵਿਖੇ ਝੂਲੇ ਅਤੇ ਹੋਰ ਦੁਕਾਨਾਂ ਅਤੇ ਖਾਣ-ਪੀਣ ਦੇ ਸਟਾਲ ਸਜ ਗਏ ਹਨ।
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਅੱਜ ਪਠਾਨਕੋਟ ਰੋਡ ਦੇ ਨਾਲ ਪੈਂਦੇ ਰੇਰੂ ਪਿੰਡ ਵਿਖੇ ਸ਼ੋਭਾ ਯਾਤਰਾ ਕੱਢੀ ਗਈ, ਜਿਹੜੀ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਸਰਾਭਾ ਨਗਰ ਪਹੁੰਚੀ, ਜਿਸ ਦੀ ਅਗਵਾਈ ਰੇਰੂ ਪਿੰਡ ਦੀ ਸਮੂਹ ਸਾਧ-ਸੰਗਤ ਵੱਲੋਂ ਕੀਤੀ ਗਈ। ਇਹ ਸ਼ੋਭਾ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਸਮੂਹ ਸੰਗਤ ਵੱਲੋਂ ਕੱਢੀ ਗਈ। ਇਸ ਮੌਕੇ ਸ਼ੋਭਾ ਯਾਤਰਾ ਦਾ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਗਆਿ।

WRITTEN BY