Skip to content
Independent perspectives. Global stories.
BREAKING

ਬਿਜਲੀ ਚੋਰੀ ਰੋਕਣ ਅਤੇ ਵੰਡ ਦੌਰਾਨ ਨੁਕਸਾਨ ਘਟਾਉਣ ’ਚ ਪੰਜਾਬ ਨੂੰ ਵੱਡੀ ਕਾਮਯਾਬੀ

Share this story

ਅਪਣਾਏ ਮਾਪਦੰਡਾਂ ਕਾਰਨ ਬਿਜਲੀ ਦੀ ਮੰਗ ’ਚ 1000 ਮੈਗਾਵਾਟ ਦੀ ਕਮੀ ਆਉਣ ਨਾਲ ਸਾਲਾਨਾ 1200 ਮੈਗਾਯੂਨਿਟਸ ਬਿਜਲੀ ਦੀ ਬਚਤ

Page-1_06 ਜਲੰਧਰ/ਚੰਡੀਗੜ, 2 ਫਰਵਰੀ-ਰਾਜ ਵਿੱਚ ਬਿਜਲੀ ਦੀ ਬੱਚਤ ਪ੍ਰਤੀ ਕਈ ਅਹਿਮ ਕਦਮ ਪੁੱਟਦਿਆਂ ਪੰਜਾਬ ਸਰਕਾਰ ਨੇ ਬਿਜਲੀ ਚੋਰੀ ਰੋਕਣ ਸਮੇਤ ਸਪਲਾਈ ਅਤੇ ਵੰਡ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ ਜਿਸ ਨਾਲ ਬਿਜਲੀ ਦੀ ਸਿਖਰ ਮੰਗ ਕਰੀਬ 1000 ਮੈਗਾਵਾਟ ਤੱਕ ਘਟਾ ਕੇ ਸਾਲਾਨਾ 1200 ਮੈਗਾਯੂਨਿਟ ਦੀ ਬਿਜਲੀ ਦੀ ਬੱਚਤ ਕੀਤੀ ਹੈ। ਰਾਜ ਅੰਦਰ 2000 ਕਰੋੜ ਰੁਪੈ ਦੀ ਲਾਗਤ ਨਾਲ ਸਾਰੇ ਸ਼ਹਿਰਾਂ ਵਿਚ ਬਿਜਲੀ ਲਾਇਨਾਂ ਜ਼ਮੀਨਦੋਜ਼ ਕੀਤੀਆਂ੍ਯ ਜਾਣਗੀਆਂ ਜੋ ਕਿ ਦੇਸ਼ ਭਰ ਵਿਚ ਪਹਿਲਾ ਪ੍ਰਾਜੈਕਟ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਜੋ ਕਿ ਪੰਜਾਬ ਦੇ ਊਰਜਾ ਮੰਤਰੀ ਵੀ ਹਨ, ਵੱਲੋਂ ਰਾਜ ’ਚ ਸਰਵੋਤਮ ਬਿਜਲੀ ਢਾਂਚਾ ਸਥਾਪਿਤ ਕਰਨ ਦੇ ਮਿਸ਼ਨ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਬਿਜਲੀ ਚੋਰੀ ਰੋਕਣ ਦੇ ਨਾਲ-ਨਾਲ ਬਿਜਲੀ ਦੀ ਟ੍ਰਾਂਸਮਿਸ਼ਨ ਅਤੇ ਵੰਡ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ

ਹਨ ਜਿਸ ਅਨੁਸਾਰ ਪਾਵਰ ਕਾਰਪੋਰੇਸ਼ਨ ਨੇ ਘੱਟ ਵੋਲਟੇਜ ਵੰਡ ਪ੍ਰਣਾਲੀ ਨੂੰ ਉਚ ਵੋਲਟੇਜ ਵੰਡ ਪ੍ਰਣਾਲੀ ’ਚ ਬਦਲਣ, ਸਾਧਾਰਨ ਬੱਲਬਾਂ ਨੂੰ ਸੀ.ਐਫ.ਐਲ ਜਾਂ ਐਲ.ਈ.ਡੀ ਨਾਲ ਬਦਲਣ, ਕਪੈਸਟਰਾਂ ਦੀ ਗਿਣਤੀ ’ਚ ਵਾਧਾ ਕਰਨ, ਬਿਜਲੀ ਮੀਟਰਾਂ ਨੂੰ ਖੱਪਤਕਾਰਾਂ ਦੇ ਘਰਾਂ ਤੋਂ ਬਾਹਰ ਲਾਉਣ, ਵੰਡ ਪ੍ਰਣਾਲੀ ਨੂੰ ਆਧੁਨਿਕ ਅਤੇ ਬੇਹਤਰ ਬਣਾਉਣ, ਆਟੋਮੇਟਿਡ ਮੀਟਰ ਰੀਡਿੰਗ ਪ੍ਰਣਾਲੀ ਆਦਿ ਵਰਗੇ ਅਹਿਮ ਕਦਮ ਪੁੱਟੇ ਹਨ। ਉਨ•ਾਂ ਕਿਹਾ ਕਿ ਇੰਨ•ਾਂ ਯਤਨਾਂ ਸਦਕਾ ਹੀ ਬਿਜਲੀ ਦੀ ਸਿਖਰ ਮੰਗ ’ਚ 1000 ਮੈਗਾਵਾਟ ਦੀ ਕਮੀ ਆਉਣ ਕਾਰਨ ਸਾਲਾਨਾ 1200 ਮੈਗਾਵਾਟ ਦੀ ਬਚਤ ਹੋਈ ਹੈ।  ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਬਿਜਲੀ ਦੀ ਵੰਡ ਸਬੰਧੀ ਚੁੱਕੇ ਗਏ ਇੰਕਲਾਬੀ ਕਦਮਾ ਸਦਕਾ ਕਾਰਪੋਰੇਸ਼ਨ ਨੇ ਕੇਂਦਰ ਤੋਂ ਬੇਹਤਰ ਉਰਜਾ ਵੰਡ ਵਿਚ ਸਰਵੋਤਮ ਅਵਾਰਡ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣ ਚੁੱਕਾ ਹੈ ਅਤੇ ਰਾਜ ਵਿਚ ਇਸ ਸਮੇਂ ਬਿਜਲੀ ਦੀ ਪੈਦਾਵਾਰ 12392 ਮੈਗਾਵਾਟ ਹੋ ਗਈ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ’ਚ ਬਿਜਲੀ ਦੀ ਵੰਡ ਅਤੇ ਟ੍ਰਾਂਸਮਿਸ਼ਨ ਢਾਂਚੇ ਨੂੰ ਪੜਾਅਵਾਰ ਤਰੀਕੇ ਨਾਲ ਆਧੁਨਿਕੀਕਰਨ ਕਰਦਿਆਂ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਰਾਜ ਅੰਦਰ 2000 ਕਰੋੜ ਰੁਪੈ ਦੀ ਲਾਗਤ ਨਾਲ ਸਾਰੇ ਸ਼ਹਿਰਾਂ ਵਿਚ ਬਿਜਲੀ ਲਾਇਨਾਂ ਜ਼ਮੀਨਦੋਜ਼ ਕੀਤੀਆਂ੍ਯ ਜਾਣਗੀਆਂ ਜੋ ਕਿ ਦੇਸ਼ ਭਰ ਵਿਚ ਪਹਿਲਾ ਪ੍ਰਾਜੈਕਟ ਹੋਵੇਗਾ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਢਾਂਚੇ ’ਚ ਵੱਡੀਆਂ ਤਬਦੀਲੀਆਂ ਲਿਆਉਂਦਿਆਂ ਪਾਵਰ ਕਾਰਪੋਰੇਸ਼ਨ ਵੱਲੋਂ 66 ਕੇ.ਵੀ. ਗਰਿਡਾਂ ਅਤੇ ਸਬ-ਸਟੇਸ਼ਨਾਂ ’ਚ 8.55 ਫੀਸਦ ਵਾਧਾ, 66 ਕੇ.ਵੀ ਸਬ-ਸਟੇਸ਼ਨਾਂ ਦੀ ਸਮਰੱਥਾ ’ਚ 21.22 ਫੀਸਦ ਵਾਧਾ, ਟ੍ਰਾਂਸਫਾਰਮਰਾਂ ਦੀ ਗਿਣਤੀ ’ਚ 23.51 ਫੀਸਦ ਵਾਧਾ ਅਤੇ ਬਿਜਲੀ ਦੀਆਂ ਲਾਈਨਾਂ ਦੀ ਲੰਬਾਈ ’ਚ 3.79 ਫੀਸਦ ਦਾ ਵਾਧਾ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਦੇ ਨਾਲ ਹੀ ਰਾਜ ਅੰਦਰ ਬਿਜਲੀ ਖੱਪਤਕਾਰਾਂ ਦੀ ਗਿਣਤੀ ’ਚ 4.9 ਫੀਸਦ ਵਾਧਾ ਅਤੇ ਟਿਊਬਵੈਲ ਕੁਨੈਕਸ਼ਨਾਂ ’ਚ 4.34 ਫੀਸਦ ਦੇ ਵਾਧੇ ਦੇ ਬਾਵਜੂਦ ਬਿਜਲੀ ਦੀ ਟ੍ਰਾਂਸਮਿਸ਼ਨ ਅਤੇ ਵੰਡ ਨੁਕਸਾਨ ’ਚ 2.69 ਫੀਸਦ ਦੀ ਕਟੌਤੀ ਦਰਜ਼ ਕੀਤੀ ਗਈ ਹੈ। ਇਸ ਸਮੇਂ ਸੂਬੇ ਵਿਚ ਟਰਾਂਸਮਿਸ਼ਨ ਦਾ ਨੁਕਸਾਨ 15 ਫੀਸਦ ਤੋ ਘੱਟ ਹੈ।
ਉਨ•ਾਂ ਦੱਸਿਆ ਕਿ ਬਿਜਲੀ ਦੇ ਟ੍ਰਾਂਸਮਿਸ਼ਨ ਅਤੇ ਵੰਡ ਘਾਟੇ ’ਚ ਕਟੌਤੀ ਕਰਨ ਲਈ ਰਾਜ ਸਰਕਾਰ ਵੱਲੋਂ ਸਾਲ 2014-15 ਲਈ 30 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਗਈ ਹੈ ਜਦੋਂ ਕਿ ਸਾਲ 2015-16 ਦੌਰਾਨ 33 ਕਰੋੜ ਰੁਪਏ ਅਤੇ 2016-17 ਦੌਰਾਨ 37 ਕਰੋੜ ਰੁਪਏ ਇਸੇ ਮਕਸਦ ਲਈ ਖਰਚੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਮੌਜੂਦਾ ਵਿੱਤੀ ਵਰ•ੇ ਲਈ 33 ਕੇ.ਵੀ ਅਤੇ 66 ਕੇ.ਵੀ. ਟ੍ਰਾਂਸਮਿਸ਼ਨ ਲਾਈਨਾਂ ਲਈ, ਗ੍ਰਿੱਡ ਅਪਗ੍ਰੇਡੇਸ਼ਨ ਅਤੇ ਨਿਰਮਾਣ ਲਈ 469 ਕਰੋੜ ਰੁਪਏ ਰੱਖੇ ਗਏ ਹਨ ਜਦੋਂ ਕਿ ਆਉਂਦੇ 2 ਸਾਲਾਂ ਦੌਰਾਨ ਉਕਤ ਕੰਮਾਂ ਉਪਰ 515 ਕਰੋੜ ਰੁਪਏ ਅਤੇ 568 ਕਰੋੜ ਰੁਪਏ ਖਰਚੇ ਜਾਣਗੇ।
ਪੀ.ਐਸ.ਪੀ.ਸੀ.ਐਲ. ਵੱਲੋਂ ਰਾਜ ਅੰਦਰ ਬਿਜਲੀ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਲਈ ਪੁੱਟੇ ਗਏ ਕਦਮਾਂ ਦਾ ਜਿਕਰ ਕਰਦਿਆਂ ਉਨ•ਾਂ ਦੱਸਿਆ ਕਿ ਰਾਜ ਦੇ ਸਾਰੇ 12428 ਪਿੰਡਾਂ ਨੂੰ ਸ਼ਹਿਰੀ ਤਰਜ਼ ’ਤੇ ਵੱਧ ਸਮਾਂ ਬਿਜਲੀ ਮੁਹੱਈਆ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਡੇਰਿਆਂ ਅਤੇ ਢਾਣੀਆਂ ਨੂੰ ਵੀ ਸ਼ਹਿਰੀ ਤਰਜ਼ ’ਤੇ ਬਿਜਲੀ ਸਪਲਾਈ ਕਰਨ ਸਮੇਤ ਅਤੇ ਸਾਰੀਆਂ ਪੇਂਡੂ ਜਲ ਸਪਲਾਈ ਸਕਮਾਂ ਨੂੰ ਵੀ ਅਜਿਹੀ ਲਗਾਤਾਰ ਨਾਲ ਜੋੜਿਆ ਗਿਆ ਹੈ।

WRITTEN BY