ਬਾਪੂ ਸੂਰਤ ਸਿੰਘ ਖਾਲਸਾ ਦਾ ਮਰਨ ਵਰਤ 19ਵੇਂ ਦਿਨ ’ਚ
ਲੁਧਿਆਣਾ, 2 ਫਰਵਰੀ (ਪੀ. ਟੀ.)- ਜੇਲ੍ਹਾ ਵਿਚ ਸਜ਼ਾ ਤੋਂ ਵਧ ਸਮੇਂ ਲਈ ਬੰਦ ਸਿੱਖ ਨੋਜਵਾਨਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਿੰਡ ਹਸਨਪੁਰ ਵਿਖੇ ਮਰਨਵਰਤ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦਾ ਵਰਤ ਅੱਜ 19ਵੇਂ ਦਿੱਨ ’ਚ ਪਹੁੰਚ ਗਿਆ। ਇਸ ਦੌਰਾਨ ਉਨ੍ਹਾਂ ਦੀ ਸਿਹਤ ਹੋਰ ਖਰਾਬ ਹੋ ਗਈ ਹੈ। ਪਰਿਵਾਰ ਅਤੇ ਸੰਗਤਾਂ ਬਾਪੂ ਖਾਲਸਾ ਦੀ ਸਰੀਰਕ ਹਾਲਤ ਬਾਰੇ ਕਾਫੀ ਚਿੰਤਤ ਹਨ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਪੂ ਖਾਲਸਾ ’ਤੇ ਮਰਨ ਵਰਤ ਛੱਡਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਜ਼ਿਲ੍ਹੇ ਦੇ ਡੀਸੀ, ਐਸਐਸਪੀ ਅਤੇ ਹੋਰ ਸੀਨੀਅਰ ਅਫਸਰਾਂ ਨੇ ਪਿੰਡ ਹਸਨਪੁਰ ਵਿਖੇ ਪਹੁੰਚ ਕੇ ਬਾਪੂ ਨੂੰ ਮਰਨਵਰਤ ਛੱਡਣ ਲਈ ਜ਼ੋਰ ਲਾਇਆ ਅਤੇ ਦੱਸਿਆ ਕਿ ਨਜ਼ਰਬੰਦਾਂ ਦੀ ਰਿਹਾਈ ਲਈ ਸਰਕਾਰ ਪਹਿਲਾਂ ਹੀ ਯਤਨਸ਼ੀਲ ਹੈ।
ਬਾਪੂ ਖਾਲਸਾ ਨੇ ਉਸ ਦੌਰਾਨ ਅਫਸਰਾਂ ਨੂੰ ਦੋ ਟੁਕ ਜਵਾਬ ਦੇ ਦਿੱਤਾ। ਇਸ ਦੌਰਾਨ ਸਿੱਖ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਬੈਠਕ ਭਲਕੇ 3 ਫਰਵਰੀ ਨੂੰ ਇੱਥੇ ਹੋ ਰਹੀ ਹੈ ਜਿਸ ਵਿੱਚ ਅਗਲੀ ਰਣਨੀਤੀ ’ਤੇ ਵਿਚਾਰ ਕੀਤਾ ਜਾਵੇਗਾ।



