Skip to content
Independent perspectives. Global stories.
BREAKING

ਰਾਜਵਿੰਦਰ ਕੌਰ ਪ੍ਰੀਤ ਬਾਬਾ ਫਰੀਦ ਮਿਸ਼ਨ ਸੁਸਾਇਟੀ ਦੀ ਲੁਧਿਆਣਾ ਤੋਂ ਇੰਚਾਰਜ ਨਿਯੁਕਤ

Share this story

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ)- ਬਾਬਾ ਫਰੀਦ ਮਿਸ਼ਨ ਸੁਸਾਇਟੀ (ਰਜਿ:) ਦੇ ਚੇਅਰਮੈਨ ਨਰਿੰਦਰ ਸਿੰਘ ਪਦਮ,ਆਲ ਇੰਡੀਆ ਪ੍ਰਧਾਨ ਡਾ. ਸਰਬਜੀਤ ਸਿੰਘ ਸੰਧੂ ਦੀ ਅਗਵਾਈ ਚ’ ਜਮਾਲਪੁਰਾ ਲੁਧਿਆਣਾ ਸ਼ਹਿਰ ਵਿੱਚ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਬੀਬੀ ਰਾਜਵਿੰਦਰ ਕੋਰ ਪ੍ਰੀਤ ਦੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਤੇ ਦੇਖ ਰੇਖ ਨੂੰ ਦੇਖਦੇ ਹੋਏ ਸੁਸਾਇਟੀ ਦੇ ਮੁੱਖ ਅਹੁਦੇਦਾਰਾਂ ਵੱਲੋ ਬੀਬੀ ਰਾਜਵਿੰਦਰ ਕੋਰ ਪ੍ਰੀਤ ਨੂੰ ਲੁਧਿਆਣਾ ਸ਼ਹਿਰ ਵਿੱਚ ਨਿਯੁਕਤੀ ਪੱਤਰ ਸੋਪਿਆ ਗਿਆ। ਇਸ ਸਮਾਰੋਹ ’ਚ ਮੁਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ ਮੈਡਮ ਸਿੰਮੀ ਚੋਪੜਾ ਪਾਸ਼ਨ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੂਮੈਨ ਹੈਲਪ ਲਾਈਨ ਵਲੋ ਬਾਬਾ ਫਰੀਦ ਮਿਸ਼ਨ ਸੁਸਾਇਟੀ ਦੇ ਸਮਾਜ ਭਲਾਈ ਸਬੰਧੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਪ੍ਰੈ¤ਸ ਮਿਲਨੀ ਦੌਰਾਨ ਬੀਬੀ ਰਾਜਵਿੰਦਰ ਕੌਰ ਪ੍ਰੀਤ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਵਿਚ ਗਰੀਬ ਤੇ ਲੋੜਵੰਦ

ਬੱਚਿਆਂ ਤੇ ਮਹਿਲਾ ਸਸ਼ਕਤੀ ਕਰਨ ਸਬੰਧੀ ਸਮਾਜ ਤੇ ਦੇਸ਼ ਭਲਾਈ ਦੀ ਸੇਵਾ ਸਬੰਧੀ ਉਹ ਦਿਨ ਰਾਤ ਵਿਚ ਕਰ ਦੇਵਗੇ ਅਤੇ ਆਉਣ ਵਾਲੇ ਸਮੇਂ ਤੇ ਬਾਲ ਮਜ਼ਦੂਰੀ ਦਾਜ ਪ੍ਰਥਾ, ਭਰੂਣ ਹੱਤਿਆ ਵਰਗੀਆਂ ਹੋਰ ਅਨੇਕਾਂ ਸਮਾਜਿਕ ਬੁਰਾਈਆ ਵਿਰੁੱਧ ਅਵਾਜ ਬੁਲੰਦ ਕੀਤੀ ਜਾਵੇਗੀ ਅਤੇ ਲੋੜ ਵੰਦ ਬੰਦਿਆ ਨੂੰ ਸਿੱਖਿਆ ਤੇ ਸਿੱਖਿਆ ਨਾਲ ਸਬੰਧਤ ਸਾਧਨ ਮੁੱਹਈਆ ਕਰਾਏ ਜਾਣਗੇ ਇਸ ਤੋ ਇਲਾਵਾ ਲੁਧਿਆਣਾ ਹੀ ਨਹੀ ਸਗੋ ਸਮੁੱਚੇ ਭਾਰਤ ਵਿੱਚ ਗਊ ਹੱਤਿਆ ਦੇ ਖਿਲਾਫ ਵੱਡੇ ਪੱਧਰ ’ਤੇ ਜਾਗਰੂਕਤਾ ਮੁੰਹਿਮ ਚਲਾਈ ਜਾਵੇਗੀ ਇਸ ਸਮਾਰੋਹ ’ਚ ਪਹੁੰਚੇ ਹੋਰ ਮਹਿਮਾਨਾਂ ਦਾ ਬੀਬੀ ਰਾਜਵਿੰਦਰ ਕੌਰ ਪ੍ਰ੍ਰੀਤ ਵੱਲੋ ਧੰਨਵਾਦ ਕੀਤਾ ਗਿਆ ਇਸ ਮੌਕੇ ’ਤੇ ਸਰਬਜੀਤ ਸਿੰਘ ਕਾਂਗਰਸ ਮਜਦੂਰ ਸੈ¤ਲ ਆਗੂ, ਬੀਬੀ ਸੁਖਰਾਜ ਕੌਰ, ਬੀਬੀ ਤੇਜਿੰਦਰ ਕੌਰ, ਗੁਰਮੀਤ ਕੌਰ, ਹਰਮਨ ਸਿੰਘ, ਸ਼ਤੀਸ਼ ਚੋਪੜਾ, ਮਨਜੀਤ ਸਿੰਘ, ਹਰਮਨ ਸਿੰਘ, ਅਮਨਪ੍ਰੀਤ ਕੌਰ, ਹਰਪਾਲ ਸਿੰਘ ਆਦਿ ਹਾਜ਼ਰ ਸਨ।

WRITTEN BY