ਨਵੀਂ ਦਿੱਲੀ, 29 ਜਨਵਰੀ (ਪੀ. ਟੀ.)- ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇਤਾਵਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਦਿੱਲੀ ਚੋਣ ‘ਚ ਪਾਰਟੀ ਦੀ ਉਮੀਦਵਾਰ ਕਿਰਨ ਬੇਦੀ ‘ਬਲੀ ਦਾ ਬੱਕਰਾ‘ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਕਈ ਉੱਘੇ ਨੇਤਾ ਕਦੀ ਉਨ੍ਹਾਂ ਦੀ ਸਹਿਯੋਗੀ ਰਹੀ ਕਿਰਨ ਬੇਦੀ ਦੇ ਖਿਲਾਫ ਸਾਜ਼ਸ਼ ਰਚ ਰਹੇ ਹਨ। ਕੇਜਰੀਵਾਲ ਨੇ ਇਕ ਟੀਵੀ ਚੈਨਲ ਨੂੰ ਕਿਹਾ ਕਿ ਬੇਦੀ ‘ਬਲੀ ਦਾ ਬੱਕਰਾ‘ ਹੈ, ਵਿਜੈ ਗੋਇਲ, ਸਤੀਸ਼ ਉਪਾਧਿਆਏ, ਹਰਸ਼ਵਰਧਨ ਉਨ੍ਹਾਂ ਦੇ ਖਿਲਾਫ ਸਾਜ਼ਸ਼ ਰਚ ਰਹੇ ਹਨ। ਗੌਰਤਲਬ ਹੈ ਕਿ ਬੇਦੀ ਅਤੇ ਕੇਜਰੀਵਾਲ ਭ੍ਰਿਸ਼ਟਾਚਾਰ ਖਿਲਾਫ ਅੰਦੋਲਨ ‘ਚ ਅੰਨਾ ਹਜ਼ਾਰੇ ਦੀ ਟੀਮ ‘ਚ ਸ਼ਾਮਲ ਸਨ।
ਕਿਰਨ ਬੇਦੀ ‘ਬਲੀ ਦਾ ਬੱਕਰਾ’ : ਕੇਜਰੀਵਾਲ



