Skip to content
Independent perspectives. Global stories.
BREAKING

ਦੇਸ਼ ਭਰ ’ਚ ਅਗਲੇ ਮਹੀਨੇ ਸ਼ੁਰੂ ਹੋਵੇਗੀ ‘ਰੀਡ ਇੰਡੀਆ ਮੁਹਿੰਮ’

Share this story

Page-1_06 ਨਵੀਂ ਦਿੱਲੀ, 29 ਜਨਵਰੀ (ਪੀ. ਟੀ.)- ਸੂਤਰਾਂ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਦੇ ਮਹੀਨੇ ‘ਚ ‘ਰੀਡ ਇੰਡੀਆ ਮੁਹਿੰਮ‘ ਸ਼ੁਰੂ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮੁਹਿੰਮ ਦੇ ਤਹਿਤ ਦੇਸ਼ ਭਰ ‘ਚ ਲਾਈਬਰੇਰੀਆਂ ਖੋਲੇ ਜਾਣ ਦੀ ਯੋਜਨਾ ਹੈ। ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਇਸ ਯੋਜਨਾ ਨੂੰ ਲਾਂਚ ਕਰ ਸਕਦੇ ਹਨ। ‘ਰੀਡ ਇੰਡੀਆ ਮੁਹਿੰਮ‘ ਦੀ ਪੂਰੀ ਜਿੰਮੇਵਾਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ‘ਤੇ ਹੋਵੇਗੀ। ਇਸ ਮੁਹਿੰਮ ਨਾਲ ਜੁੜੇ ਸਾਰੇ ਕਾਰਜਾਂ ਨੂੰ ਐਚ ਆਰ ਡੀ ਮੰਤਰਾਲਾ ਅੰਜਾਮ ਦੇਵੇਗਾ। ਗੌਰਤਲਬ ਹੈ ਕਿ ਇਸ ਤੋਂ ਪਹਿਲਾ ਮੋਦੀ ਸਰਕਾਰ ਨੇ ‘ਮੇਕ ਇਨ ਇੰਡੀਆ‘ ਮੁਹਿੰਮ ਦੀ ਸ਼ੁਰੂਆਤ 25 ਸਤੰਬਰ 2014 ਨੂੰ ਕੀਤੀ ਸੀ।

WRITTEN BY