Skip to content
Independent perspectives. Global stories.
BREAKING

ਤੇਲ ਅਤੇ ਘਰੇਲੂ ਗੈਸ ਦੀ ਬਚਤ ਲਈ ਸਕੂਲੀ ਬੱਚਿਆਂ ਕੱਢੀ ਜਾਗਰੂਕਤਾ ਰੈਲੀ

Share this story

ਬੁਢਲਾਡਾ, 29 ਜਨਵਰੀ (ਅਮਨ ਮਹਿਤਾ)- ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਤੇਲ ਅਤੇ ਘਰੈਲੂ ਗੈਸ ਬਚਾਓ ਮੁਹਿੰਮ ਅਧੀਨ ਅੱਜ ਬੁਢਲਾਡਾ ਵਿੱਚ ਹਾਲੀ ਹਾਰਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਪੈਟਰੋਲੀਅਮ ਕਾਰਪੋਰੇਸ਼ਨ ਦੇ ਬਠਿੰਡਾ ਜੋਨ ਦੇ ਅਧਿਕਾਰੀ ਉਲਾਸ ਬੱਤਰਾ ਸੀਨੀਅਰ ਡਿਪਟੀ ਮੈਨੇਜਰ, ਚਿਰਾਗ ਸਰਾਫ ਮੈਨੇਜਿੰਗ ਟ੍ਰੇਨਰ, ਜੈਕਸਨ ਜੋਸਫ ਪ੍ਰਿੰਸੀਪਲ ਨੇ ਕੀਤੀ। ਸਕੂਲੀ ਬੱਚਿਆਂ ਵੱਲੋਂ ਹੱਥਾਂ ਵਿੱਚ ਤਖਤੀਆਂ ਬੈਨਰ ਫੜ੍ਹੇ ਹੋਏ ਸਨ। ਜਿਨ੍ਹਾਂ ਉਪੱਰ ਤੇਲ ਅਤੇ ਘਰੈਲੂ ਗੈਸ ਦੀ ਬਚਤ ਸੰਬੰਧੀ ਸਲੋਗਨ ਲਿਖੇ ਗਏ ਸਨ। ਜੋ ਲੋਕਾਂ ਨੂੰ ਸੁਨੇਹਾ ਦੇ ਰਹੇ ਸਨ ਕਿ ਤੇਲ ਅਤੇ ਗੈਸ ਦੀ ਵਰਤੋ ਸਮੇਂ ਸੰਜਮ ਵਰਤਣਾ ਬਹੁਤ ਜਰੂਰੀ ਹੈ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਇਸ ਦੀ ਬੱਚਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸ਼ਹਿਰ ਦੇ ਮੇਨ ਚੋਰਾਹਿਆਂ ਵਿੱਚ ਤੇਲ ਬਚੱਤ ਸਬੰਧੀ ਮੋਨੋ ਐਕਟਿੰਗ, ਨੁਕੜ

ਨਾਟਕ, ਸਕੀਟਾਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਤੇ ਬੋਲਦਿਆਂ ਕਾਰਪੋਰੇਸ਼ਨ ਦੇ ਅਧਿਕਾਰੀ ਉਲਾਸ ਬੱਤਰਾ ਨੇ ਕਿਹਾ ਕਿ ਮਨੁੱਖੀ ਜੀਵਨ ਜਿਉਣ ਲਈ ਤੇਲ ਅਤੇ ਗੈਸ ਦੀ ਬਚੱਤ ਕਰਨ ਨਾਲ ਦੇਸ਼ ਦਾ ਭਵਿੱਖ ਉਜਵਲ ਹੋਵੇਗਾ। ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੰਜੀਵ ਸਿੰਗਲਾ, ਗਿਆਨ ਚੰਦ ਲਾਡੀ, ਮੋਨਿਕਾ ਮਹਿਤਾ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।

WRITTEN BY