ਬਠਿੰਡਾ, 29 ਜਨਵਰੀ (ਰਾਜਨਦੀਪ ਕੌਰ)- ਪੰਜਾਬ ਭਰ ਦੇ ਕਈ ਹਸਪਤਾਲਾਂ ਵਿਚ ਜਿਨ੍ਹਾਂ ’ਚ ਕੁਝ ਚੈਰੀਟੇਬਲ ਹਸਪਤਾਲ ਵੀ ਸ਼ਾਮਲ ਹਨ, ਵਿਚ ਕੰਮ ਕਰਦੇ ਡਾਕਟਰ ਮੈਡੀਕਲ ਸਟੋਰਾਂ ਦੀ ਮਿਲੀਭੁਗਤ ਮਰੀਜ਼ਾਂ ਦਾ ਖੂਨ ਚੂਸ ਰਹੇ ਹਨ। ‘ਪੰਜਾਬ ਟਾਇਮਜ਼’ ਵੱਲੋਂ ਜ਼ਿਲ੍ਹਾ ਬਠਿੰਡਾ ਨਾਲ ਸੰਬੰਧਿਤ ਪੀੜਤ ਮਰੀਜ਼ਾਂ ਦੇ ਕਹਿਣ ’ਤੇ ਕੀਤੇ ਗਏ ਇਕ ਖੁਫੀਆ ਸਰਵੇਖਣ ’ਚ ਕਈ ਅਹਿਮ ਖੁਲਾਸੇ ਹੋਏ ਹਨ। ਸਰਵੇਖਣ ਮੁਤਾਬਿਕ ਅਜਿਹੇ ਹਸਪਤਾਲਾਂ ਵਿਚ ਕੁਝ ਅਜਿਹੇ ਡਾਕਟਰ ਮੌਜੂਦ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਸਿਰਫ ਮੋਟਾ ਰੁਪਿਆ ਕਮਾਉਣਾ ਹੈ। ਅਜਿਹਾ ਕਰਨ ’ਚ ਉਨ੍ਹਾਂ ਨੂੰ ਕਿਸੀ ਵੀ ਤਰ੍ਹਾਂ ਦੀ ਲਛਮਣ ਰੇਖਾ ਤੱਕ ਹੀ ਕਿਉਂ ਨਾ ਪਾਰ ਕਰਨੀ ਪਵੇ, ਉਹ ਕਰਦੇ ਹਨ। ਵਿਸ਼ੇਸ਼ ਦੌਰੇ ਦੌਰਾਨ ਬਠਿੰਡਾ ਸ਼ਹਿਰ ਅੰਦਰ ਚੈਰੀਟੇਬਲ ਹਸਪਤਾਲਾਂ ਦੀ ਆੜ ’ਚ ਚੱਲ ਰਹੇ ਪ੍ਰਾਈਵੇਟ ਹਸਪਤਾਲਾਂ ਜੋ ਇਕ ਸੰਸਥਾ ਦੇ ਅਧਿਨ ਹੈ, ਉਥੇ ਦਾਖਲ ਮਰੀਜ਼ ਨਾਲ ਜਾਨਵਰਾਂ ਤੋਂ ਵੀ ਵੱਧ ਬੂਰਾ ਵਰਤਾਅ ਡਾਕਟਰ ਕਰ ਰਹੇ ਹਨ ਤੇ ਮਰੀਜ਼ਾਂ ਨਾਲ ਗਾਲੀ-ਗਲੋਚ ਕਰਨਾ ਤਾਂ ਬਹੁਤ ਛੋਟੀ ਗੱਲ ਬਣ ਕੇ ਰਹਿ ਗਈ ਹੈ। ਅਜਿਹੇ ਹਸਪਤਾਲ ਅੰਦਰ ਮੁੰਬਈ ਤੋਂ ਡਿਗਰੀ ਲੈ ਕੇ ਆਏ ਇਕ ਡਾਕਟਰ ਵੱਲੋਂ ਮਰੀਜ਼ ਨੂੰ ਇਲਾਜ ਦੇ ਨਾਂਅ ਹੇਠ ਜੰਮ ਕੇ ਲੁਟਿਆ ਜਾ ਰਿਹਾ ਹੈ। ਉਕਤ ਡਾਕਟਰ ਦੀ ਹਸਪਤਾਲ ’ਚ ਸਥਿਤ ਇਕ ਮੈਡੀਕਲ
ਸਟੋਰ ਚਲਾ ਰਹੇ ਲੋਕਾਂ ਨਾਲ ਅੰਦਰ ਖਾਤੇ ਗੰਢਤੁਪ ਹੋਣ ਸਦਕਾ ਉਕਤ ਡਾਕਟਰ ਅਤੇ ਮੈਡੀਕਲ ਸਟੋਰ ਚਾਲਕ ਨੇ ਕੁਝ ਮਹੀਨਿਆਂ ’ਚ ਲੱਖਾਂ ਰੁਪਿਆ ਵੱਢ ਕੇ ਰੱਖਣ ਦੀ ਅਸ਼ੰਕਾ ਸਮੂਹ ਹਸਪਤਾਲ ਅੰਦਰ ਸੁਣਨ ਨੂੰ ਮਿਲ ਰਹੀ ਹੈ। ਬੇਸ਼ੱਕ ਇਸ ਹਸਪਤਾਲ ਦੀ ਸੰਸਥਾ ਨੂੰ ਡਾਕਟਰ ਦੀ ਮੈਡੀਕਲ ਸਟੋਰ ਚਲਾ ਰਹੇ ਇਕ ਵਿਅਕਤੀ ਨਾਲ ਗੰਢਤੁੱਪ ਅਤੇ ਰੋਜ਼ਾਨਾ ਦਵਾਈਆਂ ’ਚ ਕੀਤੀਆਂ ਜਾ ਰਹੀਆਂ ਵੱਡੇ ਪੱਧਰ ’ਤੇ ਹੇਰਾ-ਫੇਰੀਆਂ ਅਤੇ ਮਰੀਜ਼ਾਂ ਨਾਲ ਹੋ ਰਹੇ ਧੱਕੇ ਬਾਰੇ ਸਭ ਪਤਾ ਹੈ, ਪਰ ਉਕਤ ਡਾਕਟਰ ਵੱਲੋਂ ਛੋਟੀ-ਮੋਟੀ ਗੱਲ ਉਤੇ ਹਿਸਾਬ ਕਰ ਦਿਓ, ਇਥੇ ਨਹੀਂ ਤਾਂ ਹੋਰ ਹਸਪਤਾਲ ਕਿਹੜਾ ਥੋੜੇ ਹਨ। ਬਠਿੰਡਾ ਅੰਦਰ ਦਾ ਡਰਾਵਾ ਦੇ ਕੇ ਹਸਪਤਾਲ ਦੀ ਸੰਸਥਾ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ, ਕਿਉਂਕਿ ਅੱਜ ਦੇ ਸਮੇਂ ’ਚ ਡਾਕਟਰਾਂ ਦੀ ਘਾਟ ਕਾਰਨ ਬਹੁਤੇ ਹਸਪਤਾਲ ਬਠਿੰਡਾ ਅੰਦਰ ਘਾਟੇ ’ਚ ਚੱਲ ਰਹੇ ਹਨ ਆਦਿ ਸੋਚ ਕੇ ਸੰਸਥਾ ਮੈਂਬਰ ਵੀ ਉਕਤ ਗੰਭੀਰ ਮਾਮਲੇ ’ਚ ਡਾਕਟਰਾਂ ਨੂੰ ਸੁਧਾਰਨ ਦੀ ਬਿਜਾਏ ਉਨ੍ਹਾਂ ਦਾ ਚੁੱਪ ਰਹਿ ਕੇ ਉਨ੍ਹਾਂ ਦਾ ਹੀ ਸਾਥ ਦੇ ਕੇ ਮਰੀਜ਼ਾਂ ਨਾਲ ਖਿਲਵਾੜ ਕਰ ਰਹੇ ਹਨ। ਮਰੀਜ਼ਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਚੈਰੀਟੇਬਲ ਨਾਂਅ ਹੇਠ ਚੱਲ ਰਹੇ ਹਸਪਤਾਲ ਅੰਦਰ ਡਾਕਟਰ ਅਤੇ ਮੈਡੀਕਲ ਸਟੋਰ ਆਪਸੀ ਮਿਲੀਭੁਗਤ ਦੇ ਚੱਲਦਿਆਂ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਹਜ਼ਾਰਾਂ ਰੁਪਿਆ ਦੀਆਂ ਦਵਾਈਆਂ ਰੋਜ਼ਾਨਾ ਲਿਖ ਕੇ ਦੇ ਦਿੰਦੇ ਹਨ ਤੇ ਲਿਖੀਆਂ ਮਹਿੰਗੀਆਂ ਦਵਾਈਆਂ ਆਪਣੇ ਆਈ ਸੀ ਯੂ ਕਮਰੇ ’ਚ ਰੱਖਵਾ ਕੇ ਮਰੀਜ਼ਾਂ ਦਾ ਨਾਲ ਆਏ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅੰਦਰ ਕਮਰੇ ’ਚ ਇਸ ਕਰਕੇ ਨਹੀਂ ਜਾਣ ਦਿੰਦੇ ਕਿ ਕਿੱਥੇ ਉਨ੍ਹਾਂ ਦੀਆਂ ਘੱਪਲੇਬਾਜ਼ੀਆਂ ਦਾ ਜਨਤਾ ਦੀ ਅਦਾਲਤ ’ਚ ਪਰਦਾਫਾਸ਼ ਨਾ ਹੋ ਜਾਵੇ ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਇੰਨਾ ਕੁ ਜ਼ਲੀਲ ਕਰਦੇ ਹਨ ਕਿ ਦੋਬਾਰਾ ਉਹ ਡਰ ਕਾਰਨ ਡਾਕਟਰਾਂ ਅਤੇ ਮੈਡੀਕਲ ਸਟੋਰ ਚਾਲਕਾਂ ਤੋਂ ਦਵਾਈਆਂ ਦਾ ਹਿਸਾਬ ਨਾ ਮੰਗ ਸਕਣ।
ਮਰੀਜ਼ਾਂ ਨੇ ਦੱਸਿਆ ਕਿ ਚੈਰੀਟੈਬਲ ਹਸਪਤਾਲ ਦੀ ਆੜ ’ਚ ਡਾਕਟਰ-ਮੈਡੀਕਲ ਸਟੋਰ ਵਾਲੇ ਇਲਾਜ ਕਰਵਾਉਣ ਆਏ ਮਰੀਜ਼ ਨੂੰ 4-5 ਦਿਨ ਦਾਖਲ ਕਰਕੇ ਉਨ੍ਹਾਂ ਪਾਸੋਂ 40 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਅਥਵਾ ਇਸ ਤੋਂ ਵੀ ਜ਼ਿਆਦਾ ਬਿੱਲ ਮਰੀਜ਼ਾਂ ਦੇ ਹੱਥ ਥਮਾਂ ਦਿੰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਮਰੀਜ਼ ਦੇ ਪੈਰਾਂ ਥੱਲੋਂ ਜ਼ਮੀਨ ਤੱਕ ਖਿਸਕਣ ਲੱਗ ਜਾਂਦੀ ਹੈ। ਅਜਿਹੇ ਹਸਪਤਾਲਾਂ ਅੰਦਰ ਹੋ ਰਹੇ ਘੱਪਲੇਬਾਜ਼ੀਆਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਇਸ ਕਰਕੇ ਕੋਈ ਨਹੀਂ ਕਰਦਾ ਕਿਉਂਕਿ ਸੰਸਥਾ ਮੈਂਬਰ ਦੀ ਪਹੁੰਚ ਬਹੁਤ ਦੂਰ ਤੱਕ ਹੁੰਦੀ ਹੈ।
ਮਰੀਜ਼ਾਂ ਨਾਲ ਪੱਤਰਕਾਰਾਂ ਵੱਲੋਂ ਗੱਲਬਾਤ ਕਰਨ ਉਪਰੰਤ ਖੁਲਾਸਾ ਹੋਇਆ ਕਿ ਚੈਰੀਟੇਬਲ ਨਾਂਅ ਹੇਠ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੇ ਰੱਬ ਤੋਂ ਕਸਾਈ ਬਣੇ ਡਾਕਟਰਾਂ ਅਥਵਾਂ ਮੈਡੀਕਲ ਸਟੋਰ ਚਾਲਕ ਦੀ ਬਰੀਕੀ ਨਾਲ ਉਨ੍ਹਾਂ ਦੇ ਰਿਕਾਰਡ ਦੀ ਜਾਂਚਪੜਤਾਲ ਕੀਤੀ ਜਾਵੇ ਤੇ ਸਾਰੀਆਂ ਹੋਈਆਂ ਘੱਪਲੇਬਾਜ਼ੀਆਂ ਨੂੰ ਜਨਤਾ ਦੀ ਅਦਾਲਤ ’ਚ ਉਜਾਗਰ ਕੀਤਾ ਜਾਵੇ। ਜਦੋਂ ਇਸ ਸੰਬੰਧੀ ਮੁੰਬਈ ਤੋਂ ਡਿਗਰੀ ਪ੍ਰਾਪਤ ਕਰਕੇ ਆਏ ਉਕਤ ਡਾਕਟਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਬੇਤੁੱਕੀ ਭਾਸ਼ਾ ਦਾ ਇਸ਼ਤੇਮਾਲ ਕਰਦਿਆਂ ਕਿਹਾ ਕਿ ਕਰੋੜ ਰੁਪਏ ਖਰਚ ਕਰਕੇ ਡਿਗਰੀ ਮਿਲੀ ਹੈ, ਕੁਝ ਨਾ ਕਰਾਂਗੇ ਤਾਂ ਕਰੋੜ ਦਾ ਵਿਆਜ ਤੱਕ ਨਹੀਂ ਮੂੜਦਾ, ਮੂਲ ਤਾਂ ਦੂਰ ਦੀ ਗੱਲ ਹੈ। ਡਾਕਟਰ ਨੇ ਕਿਹਾ ਕਿ ਜਿੰਨੇ ਮਰਜ਼ੀ ਮਰੀਜ਼ਾਂ ਨਾਲ ਸੰਪਰਕ ਕਰ ਲਵੋ, ਖਬਰਾਂ ਛਾਪ ਦਿਓ ਅਸੀਂ ਮਰੀਜ਼ਾਂ ਨੂੰ ਘਰੋਂ ਨਹੀਂ ਬੁਲਾਉਣ ਜਾਂਦੇ ਆਪ ਆਪਣੀ ਜ਼ਿੰਦਗੀ ਦੀ ਲੋੜ ਲਈ ਮੇਰੇ ਕੋਲ ਆਉਂਦੇ ਹਨ।
ਜੋ ਡਿਗਰੀ ਮੇਰੇ ਕੋਲ ਹੈ ਇਸ ਬਹੁਤ ਘੱਟ ਡਾਕਟਰਾਂ ਕੋਲ ਹੁੰਦੀ ਹੈ। ਜੇਕਰ ਸੰਸਥਾ ਵਾਲੇ ਨੋ-ਪੰਜ ਕਰਨਗੇ ਤਾਂ ਦੂਜੀ ਥਾਂ ਚਲਾ ਜਾਵਾਗਾਂ। ਮੇਰੀ ਹਰ ਜਗ੍ਹਾਂ ਫੁੱਲ ਡਿਮਾਂਡ ਹੈ। ਦੂਸਰੇ ਪਾਸੇ ਉਕਤ ਹਸਪਤਾਲ ਦਾ ਬਰੀਕੀ ਨਾਲ ਦੌਰਾ ਕਰਨ ਉਪਰੰਤ ਖੁਲਾਸਾ ਹੋਇਆ ਕਿ ਆਈ ਸੀ ਯੂ ਅੰਦਰ 24 ਘੰਟੇ ਇਕ ਐ¤ਮ ਬੀ ਬੀ ਐਸ ਡਾਕਟਰ ਦਾ ਮੌਜੂਦ ਰਹਿਣਾ ਬਹੁਤ ਜਰੂਰੀ ਹੁੰਦਾ ਹੈ ਪਰ ਇਸ ਹਸਤਪਾਲ ’ਚੇ ਦਾਖਲ ਮਰੀਜ਼ਾਂ ਦੇ ਦੱਸਣ ਮੁਤਾਬਿਕ ਕੋਈ ਐਸ ਬੀ ਬੀ ਐਸ ਡਾਕਟਰ ਦਾ ਅਤਾਪਤਾ ਨਹੀਂ। ਮਰੀਜ਼ਾਂ ਨੇ ਦੱਸਿਆ ਕਿ ਉਸ ਹਸਤਪਾਲ ਦੀ ਸੰਸਥਾ ਮੈਨੇਜਮੈਂਟ ਦੇ ਲੋਕ ਤਾਂ ਚੰਗੇ ਹਨ ਪਰ ਡਾਕਟਰ ਤੇ ਮੈਡੀਕਲ ਸਟੋਰ ਚਲਾਕ ਤੋਂ ਡਰੇਦੇ ਹੋਏ ਧੇਕਾਸ਼ਾਹੀ ਨੂੰ ਰੋਕਣ ਦਾ ਯਤਨ ਨਹੀਂ ਕਰਦੇ ਤੇ ਨਾ ਹੀ ਮੈਡੀਕਲ ਸਟੋਰ ਆਦਿ ਹੋਣ ਵਾਲੀ ਵੇਚ-ਖਰੀਦ ਦੀ ਜਾਂਚ ਪੜਤਾਲ ਕਰੇਦੇ ਹਨ।
ਜੇਕਰ ਕੋਈ ਜ਼ਿੰਮੇਵਾਰ ਸੰਸਥਾ ਮੈਂਬਰ/ਪ੍ਰਧਾਨ ਧੱਕੇਸ਼ਾਹੀ ਖਿਲਾਫ਼ ਬੋਲਣ ਲਈ ਮੂੰਹ ਖੋਲਦਾ ਹੈ ਤਾਂ ਡਾਕਟਰ ਹਸਤਪਾਲ ਛੱਡਣ ਦੀ ਧਮਕੀ ਤੱਕ ਦੇ ਦਿੰਦਾ ਹੈ ਤੇ ਹਸਪਤਾਲ ਬੰਦ ਹੋਣ ਦੇ ਡਰ ਕਰਨ ਸਭ ਕੁੰਭ ਕਰਨੀ ਨੀਂਦ ਸੋ ਰਹੇ ਹਨ ਤੇ ਸਮਾਂ ਗੁਜ਼ਾਰ ਰਹੇ ਨ। ਹਸਪਤਾਲ ਅੰਦਰ ਮੋਜ਼ੂਦ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇੰਨਕਮਟੈਕਸ ਵਿਭਾਗ ਤਰਫੋ ਜੋਰਦਾਰ ਮੰਗ ਕੀਤੀ ਹੈ ਕਿ ਉਹ ਉਕਤ ਹਸਪਤਾਲ ਦੇ ਮੈਡੀਕਲ ਸਟੋਰ ਦੀ ਖਰੀਦ-ਵੇਚ ਦਾ ਰਿਕਾਰਡ ਚੈ¤ਕ ਕਰਨ ਅਤੇ ਮਰੀਜ਼ਾਂ ਨੂੰ ਇਲਾਜ ਦੇ ਨਾਮ ਹੇਠ ਠੱਗਣ ਵਾਲੇ ਡਾਕਟਰ ਖਿਲਾਫ ਸਖ਼ਤ ਕਾਰਵਾਈ ਕਰਨ। ਰੋਜ਼ਾਨਾ ਪੰਜਾਬ ਟਾਇਮਜ਼ ਅਖਬਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਬਠਿੰਡੇ ਸ਼ਹਿਰ ਅੰਦਰ ਬਹੁਤੇ ਹਸਪਤਾਲ ਜਿਥੇ ਮਰੀਜ਼ਾਂ ਨੂੰ ਆਪਣਾ ਸਮਝ ਕੇ ਸਸਤਾ ਇਲਾਜ ਕਰਕੇ ਮੌਤ ਦੇ ਮੂੰਹੋ ਕੱਡਿਆ ਜਾਂਦਾ ਹੈ ਤਾਂ ਫਿਰ ਚੈਰੀਟੈਬਲ ਦੇ ਨਾਂਅ ਹੇਠ ਚੱਲਦੇ ਉਕਤ ਪ੍ਰਾਈਵੇਟ ਹਸਪਤਾਲ ਅੰਦਰ ਮਰੀਜ਼ਾਂ ਨਾਲ ਬੁਰਾ ਸਲੂਕ ਕਰਨ ਵਾਲੇ ਡਾਕਟ ਖਿਲਾਫ ਸਰਕਾਰ ਜਾਂ ਖੁਦ ਡਾਕਟਰ ਐਸੋਸੀਏਸ਼ਨ ਕਾਰਵਾਈ ਕਿਊਂ ਨਹੀਂ ਕਰ ਸਕਦੀ ਕਿਊਂ ਇਸ ਚੈਰੀਟੇਬਲ ਹਸਪਤਾਲ ਅੰਦਰ ਸਿਆਸੀ ਪਹੁੰਚ ਪਨਪਨਾ ਰਹੀ ਹੈ। ਪੀੜਤ ਲੋਕਾਂ ਨੇ ਉਕਤ ਹਸਪਤਾਲ ਦੀ ਸੰਸਥਾ ਅਤੇ ਮੈਨੇਜਮੈਂਟ ਤੋਂ ਪੂਰਜ਼ੋਰ ਮੰਗ ਕੀਤੀ ਹੈ ਕਿ ਉਹ ਲੋਕੰ ਨੂੰ ਠੱਗਣ ਵਾਲਿਆਂ ਨੂੰ ਆਪਣੇ ਹਸਪਤਾਲ ਅੰਦਰੋਂ ਚੱਲਦਾ ਕਰਨ ਤੇ ਆਪਣਾ ਵਿਸ਼ਵਾਸ ਮੁੜ ਬਹਾਲ ਕਰਨ ਦਾ ਯਤਨ ਕਰਨ।
ਜ਼ਿਕਰਯੋਗ ਹੈ ਕਿ ਉਕਤ ਹਸਪਤਾਲ ਨੂੰ ਕੁਝ ਸਾਲ ਪਹਿਲਾਂ ਅਕਾਲੀ ਸਰਕਾਰ ਨੇ ਲੋਕਾਂ ਨਾਲ ਹੋਏ ਧੱਕੇ ਨੂੰ ਮੱਦੇਨਜ਼ਰ ਰੱਖਦਿਆ ਆਪਣੇ ਕਬਜ਼ੇ ’ਚ ਲੈ ਕੇ ਬੇਹਤਰ ਸਸਤਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ੱਕਾਲੀ ਸਰਕਾਰ ਦੀ ਇੱਕ ਨਾ ਪੁੱਗੀ ਤੇ ਹਸਪਤਾਲ ਬੇਲਗਾਮ ਬਣ ਕੇ ਰਹਿ ਗਿਆ।



