Skip to content
Independent perspectives. Global stories.
BREAKING

ਕਾਲਿਆਂਵਾਲਾ ਖੂਹ ਸੰਬੰਧੀ ਝੂਠੀ ਅਫਵਾਹ ਫੈਲਾ ਕੇ ਕੁਝ ਲੋਕ ਸਿੱਖ ਕੌਮ ਨੂੰ ਵਹਿਮਾਂ-ਭਰਮਾਂ ਦੀ ਤਰ੍ਹਾਂ ਗੁੰਮਰਾਹ ਕਰਨ ਦੀ ਕੋਸ਼ਿਸ਼ ’ਚ : ਮਾਨ

Share this story

ਚੰਡੀਗੜ੍ਹ, 29 ਜਨਵਰੀ (ਪੀ. ਟੀ.)- ‘‘ਸ਼ਹੀਦ ਗੰਜ ਗੁਰਦੁਆਰਾ ਅਜਨਾਲਾ ਵਿਖੇ ਇਕ ਖੂਹ ਦੀ ਖੁਦਾਈ ਕਰਕੇ, ਉਸ ਵਿਚੋ ਮਨੁੱਖੀ ਪਿੰਜ਼ਰ ਅਤੇ ਉਸ ਨਾਲ ਸੰਬੰਧਤ ਅੰਗਾਂ ਦੇ ਮਿਲਣ ਦੀ ਅਫ਼ਵਾਹ ਫਿਲਾਕੇ ਕੁਝ ਲੋਕ ਆਪਣੀਆਂ ਸਿਆਸੀ ਤੇ ਧਾਰਮਿਕ ਦੁਕਾਨਾਂ ਨੂੰ ਚੱਲਦਾ ਰੱਖਣ ਲਈ ਗੁੰਮਰਾਹ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ । ਜਦੋਕਿ ਇਸ ਖੂਹ ਅਤੇ ਉਥੇ ਅੰਗਰੇਜ਼ਾਂ ਸਮੇਂ ਹੋਈ ਕਿਸੇ ਘਟਨਾ ਦਾ ਕੋਈ ਵੀ ਵੇਰਵਾ ਇਤਿਹਾਸ ਵਿਚ ਦਰਜ ਨਹੀਂ । ਪਰ ਆਪਣੇ ਸਵਾਰਥੀ ਅਤੇ ਮਾਲੀ ਹਿੱਤਾ ਦੀ ਪੂਰਤੀ ਲਈ ਅਜਿਹੇ ਅਮਲ ਕਰਨਾ ਕਿਸੇ ਤਰ੍ਹਾਂ ਵੀ ਜਾਇਜ ਨਹੀਂ ਠਹਿਰਾਏ ਜਾ ਸਕਦੇ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜਨਾਲਾ ਦੇ ਸ਼ਹੀਦ ਗੰਜ ਗੁਰਦੁਆਰਾ ਵਿਖੇ ਕਾਲਿਆਵਾਲੀ ਖੂਹ ਨੂੰ ਬਤੌਰ ਸ਼ਹੀਦੀ ਯਾਦਗਾਰ ਦੇ ਉਭਾਰਨ ਅਤੇ ਸਿੱਖ ਕੌਮ ਵਿਚ ਗਲਤ ਫਹਿੰਮੀਆਂ ਪੈਦਾ ਕਰਨ ਅਤੇ ਇਤਿਹਾਸ ਤੱਥਾਂ ਤੋ ਉਲਟ ਕਾਰਵਾਈਆਂ

ਕਰਨ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਕਿਸੇ ਅੰਗਰੇਜ਼ ਲਿਖਾਰੀ, ਮੁਸਲਮਾਨ ਇਤਿਹਾਸਕਾਰ ਅਤੇ ਸਿੱਖ ਇਤਿਹਾਸਕਾਰ ਜਾਂ ਦੁਨੀਆਂ ਦੇ ਵੱਡੇ ਇਤਿਹਾਸਕਾਰਾਂ ਨੇ ਇਸ ਕਾਲਿਆਵਾਲੀ ਖੂਹ ਦੇ ਸੰਬੰਧ ਵਿਚ ਕੋਈ ਜਿਕਰ ਹੀ ਨਹੀਂ ਕੀਤਾ, ਤਾਂ ਹੁਣ ਵੱਖ-ਵੱਖ ਸਿਆਸਤਦਾਨਾਂ, ਪਾਰਟੀਆਂ ਜਾਂ ਸੰਪਰਦਾਵਾਂ ਵੱਲੋ ਅਜਿਹਾ ਪ੍ਰਚਾਰ ਕਰਕੇ ਉਥੇ ਵਗੈਰ ਤੱਥਾਂ ਤੋ ਕੌਮੀ ਯਾਦਗਾਰ ਬਣਾਉਣ ਦੇ ਕੀਤੇ ਜਾ ਰਹੇ ਅਮਲ ਕੌਮ ਦੇ ਖਜ਼ਾਨੇ ਅਤੇ ਇਥੋ ਦੀ ਸਰਕਾਰ ਦੇ ਖਜਾਨੇ ਦੀ ਦੁਰਵਰਤੋ ਕਰਨ ਵਾਲੇ ਤੇ ਆਪੋ-ਆਪਣੀਆਂ ਸਿਆਸੀ ਤੇ ਧਾਰਮਿਕ ਦੁਕਾਨਾਂ ਨੂੰ ਕਾਮਯਾਬ ਕਰਨ ਵਾਲੇ ਹਨ । ਜੋ ਬੰਦ ਹੋਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਅੱਜ ਕੱਲ੍ਹ ਪੰਜਾਬ ਵਿਚ ਜਿਵੇ ਸਾਜ਼ਿਸਾ ਤਹਿਤ ਹਿੰਦੂ ਮੁਤੱਸਵੀ ਸਿਆਸਤਦਾਨਾਂ ਦੀ ਸਰਪ੍ਰਸਤੀ ਹਾਸਲ ਡੇਰੇਦਾਰ ਪੰਜਾਬ ਦੀ ਧਾਰਮਿਕ ਤੇ ਇਖ਼ਲਾਕੀ ਫਿਜਾ ਨੂੰ ਇਕ ਸੋਚੀ ਸਮਝੀ ਸਾਜ਼ਿਸ ਅਧੀਨ ਗੰਧਲਾ ਕਰ ਰਹੇ ਹਨ, ਉਸੇ ਤਰ੍ਹਾਂ ਸਿੱਖ ਕੌਮ ਦੀਆਂ ਇਤਿਹਾਸਿਕ ਯਾਦਗਾਰਾਂ ਸੰਬੰਧੀ ਭੰਬਲਭੂਸੇ ਅਤੇ ਵਿਵਾਦ ਛੇੜਨ ਲਈ ਅਜਿਹੀਆ ਖੁਦਾਈਆ ਕਰਨ ਅਤੇ ਯਾਦਗਾਰਾਂ ਕਾਇਮ ਕਰਨ ਦਾ ਗੈਰ ਦਲੀਲ ਰੌਲਾ ਪਾਇਆ ਜਾ ਰਿਹਾ ਹੈ।

WRITTEN BY