ਬਠਿੰਡਾ, 28 ਜਨਵਰੀ – ਪੰਜਾਬ ਸਰਕਾਰ ਦੁਆਰਾ ਬਠਿੰਡਾ ਜ਼ਿਲ੍ਹੇ ਅਧੀਨ ਆਉਂਦੇ ਸਮੂਹ ਪ੍ਰਾਈਵੇਟ ਕਾਲਜਾਂ ਅੰਦਰ ਆਪਸੀ ਮਿਲੀਭੁਗਤ ਸਦਕਾ ਹੋਣ ਵਾਲੀ ਵਿਦਿਆਰਥੀਆਂ ਦੀ ਕਥਿਤ ਲੁੱਟਖਸੁੱਟ ਨੂੰ ਰੋਕਣ ਲਈ ਰੋਜ਼ਾਨਾ ਕੀਤੇ ਜਾਂਦੇ ਦਾਅਵਿਆਂ ਦੀ ਬਠਿੰਡਾ ਜ਼ਿਲ੍ਹੇ ਦੇ ਸਮੂਹ ਕਾਲਜ ਪ੍ਰਬੰਧਕਾਂ ਨੇ ਕੁਝ ਮੌਜੂਦ ਸਿਆਸੀ ਨੇਤਾਵਾਂ ਅਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਭ੍ਰਿਸ਼ਟ ਅਧਿਕਾਰੀਆਂ ਨਾਲ ਹੱਥ ਮਿਲਾ ਕੇ ਫੂਕ ਕੱਢ ਕੇ ਰੱਖ ਦਿੱਤੀ ਹੈ। ਪ੍ਰਾਪਤ ਵਿਸ਼ੇਸ਼ ਜਾਣਕਾਰੀ ਮੁਤਾਬਿਕ ਬਠਿੰਡਾ ਜ਼ਿਲ੍ਹੇ ਦੇ ਅਧੀਨ ਆਉਂਦੇ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਨੇ ਸਰਕਾਰ ਦੀ ਨੱਕ ਹੇਠ ਵਿਦਿਆਰਥੀਆਂ ਪਾਸੋਂ ਡਰਾ-ਧਮਕਾ ਤੇ ਉਨ੍ਹਾਂ ਪਾਸੋਂ ‘ਚੋਰਾਈਆਂ’ ਫੀਸਾਂ ਸਮੇਤ ‘ਡੋਨੇਸ਼ਨਾਂ’ ਸਹਿਤ ਵਸੂਲੀਆਂ ਜਾ ਰਹੀਆਂ ਹਨ ਤੇ ਸਾਲ ’ਚ ਦੋ ਵਾਰ ਟ੍ਰੈਵਲ ਟੂਰ ਅਥਵਾ ਹੋਰ ਕਈ ਹੱਥ ਕੰਡਿਆਂ ਤਹਿਤ ਵਿਦਿਆਰਥੀਆਂ ਪਾਸੋਂ ਦੇ ਚੰਦੇ ਦੇ ਤੌਰ ’ਤੇ ਲੱਖਾਂ ਰੁਪਿਆ ਹੜੱਪਿਆ ਜਾ ਰਿਹਾ ਹੈ ਤੇ ਨਾਲ ਹੀ ਵਿਦਿਆਰਥੀਆਂ ਪਾਸੋਂ ਉਨ੍ਹਾਂ ਦੇ
ਪੇਪਰਾਂ ਦੌਰਾਨ ਨਕਲ ਮਰਵਾਉਣ ਤੋਂ ਲੈ ਕੇ ਪਾਸ ਕਰਨ ਤੱਕ ਦੇ ਰੇਟ ਲਿਸਟ ਤਿਆਰ ਕੀਤੀ ਗਈ ਹੈ। ਅਜਿਹਾ ਨਹੀਂ, ਇਸ ਦੇ ਉਲਟ ਅਜਿਹੇ ਪ੍ਰਾਈਵੇਟ ਕਾਲਜਾਂ ਨੇ ਤਾਂ ਸਾਰੇ ਨਿਯਮਾਂ ਦੀਆਂ ਤਾਂ ਧੱਜੀਆਂ ਇਸ ਹਰਕਤ ਨਾਲ ਉਡਾ ਦਿੱਤੀਆਂ ਹਨ ਕਿ ਅਗਰ ਕੋਈ ਵਿਦਿਆਰਥੀ ਆਪਣੇ ਦੁਸ਼ਮਣ ਵਿਦਿਆਰਥੀਆਂ ਨੂੰ ਨੀਵਾਂ ਦਿਖਾਉਣਾ ਚਾਹੇ ਤਾਂ ਕਾਲਜ ਪ੍ਰਬੰਧਕਾਂ ਕੋਲ ਇਸ ਕਾਰਵਾਈ ਦਾ ਵੀ ਮੂੰਹ ਮੰਗਿਆ ਦਾਮ ਵਸੂਲਿਆ ਜਾਂਦਾ ਹੈ। ਅੱਜ ਹਾਲਾਤ ਇਸ ਕਦਰ ਕਾਲਜ ’ਚ ਵਿਗੜ ਚੁੱਕੇ ਹਨ ਕਿ ਬਿਨਾ ਕਿਸੀ ਡਰ ਦੇ ਸ਼ਰੇਆਮ ਕਾਲਜ ਦੀ ਮੈਨੇਜਮੈਂਟ ਸਾਹਮਣੇ ਕੁਝ ਕੁ ਸ਼ਰਾਰਤੀ ਵਿਦਿਆਰਥੀ ਆਪਣੇ ਹੀ ਕਾਲਜ ਦੀਆਂ ਵਿਦਿਆਰਥਣਾਂ ਨਾਲ ਹੱਥ ’ਚ ਹੱਥ ਪਾ ਕੇ ਕਾਲਜ ਵਿਚ ਘੁੰਮਦੇ ਨਜ਼ਰ ਆਉਂਦੇ ਹਨ ਤੇ ਕੁਝ ਕੁ ਵਿਚਾਰੇ ਕਾਲਜ ਦੀਆਂ ਕੰਧਾਂ ਕੋਲਿਆਂ ਓਹਲੇ ਇਕ-ਦੂਸਰੇ ਨਾਲ ਚਿੱਪਕ ਕੇ ਬੈਠੇ ਵੀ ਆਮ ਵੇਖੇ ਜਾ ਸਕਦੇ ਹਨ। ਅਜਿਹਾ ਹੀ ਨਹੀਂ ਕਾਲਜ ਦੇ ਪ੍ਰਬੰਧਕਾਂ ਨੇ ਆਪਣੀ ਨਾਲ ਸਿਆਸੀ ਪਹੁੰਚ ਹੋਣ ਸਦਕਾ ਅਥਵਾਂ ਵਿਦਿਆਰਥੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਪਾਸੋਂ ਵਸੂਲਿਆ ਜਾਂਦਾ ਮੋਟੀ ਕੀਮਤ ਦੇ ਲਾਲਚ ’ਚ ਅੱਖਾਂ ’ਤੇ ਪੱਟੀ ਬੰਨ੍ਹੀ ਬੈਠੇ ਹਨ ਕਿ ਉਨ੍ਹਾਂ ਨੂੰ ਆਪਣੇ ਕਾਲਜ ’ਚ ਵੱਡੇ ਪੱਧਰ ’ਤੇ ਉਡਦੈ ਜ਼ਹਿਰੀਲਾ ਨਸ਼ਾ ਵੀ ਦਿਖਾਈ ਨਹੀਂ ਦਿੰਦਾ ਤੇ ਵਿਦਿਆਰਥੀ ਵਰਗ ਸਮੇਤ ਲੜਕੇ, ਲੜਕੀਆਂ ਵੀ ਨਸ਼ੇ ਦੀ ਦਲਦਲ ’ਚ ਫਸਦੇ ਫਸਦੀਆਂ ਜਾ ਰਹੀਆਂ ਹਨ। ਕਾਲਜ ਪ੍ਰਬੰਧਕ ਸਭ ਕੁਝ ਜਾਣਦੇ ਹੋਏ ਵੀ ਆਪਣੀ ਮੋਟੀ ਕਮਾੀ ਤਹਿਤ ਗੁੰਗੇ ਬੁਣੇ ਬੈਠੇ ਹਨ ਤੇ ਆਪਸੀ ਮਿਲੀ ਭੁਗਤ ਨਾਲ ਨਜਾਰੇ ਲੁੱਟ ਰਹੇ ਹਨ। ਪ੍ਰਾਪਤ ਵਿਸ਼ੇਸ਼ ਜਾਣਕਾਰੀ ਮੁਤਾਬਿਕ ਕਾਲੇਜਾਂ ਵਿੱਚ ਸ਼ਰੇਆਮ ਲੜਕੇ, ਲੜਕੀਆਂ ਨਾਲ ਮੋਬਾਇਲਾਂ ਦੇ ਜ਼ਰੀਏ ਫਲੱਟ ਕਰਨ ਦੀਆਂ ਖ਼ਬਰਾਂ ਵੀ ਆਮ ਪੜਨ ਨੂੰ ਮਿਲ ਰਹੀਆਂ ਹਨ ਜੋ ਅੱਗੇ ਆ ਕੇ ਸਮਾਜ ਅੰਦਰ ਬਲਾਤਕਾਰ, ਗੁੰਡਾਗਰਦੀ ਮਾਰਕੀਟ ਅਤੇ ਨਸ਼ੇੜੀ ਆਦਿ ਗੈਰਕਾਨੂੰਨੀ ਕੰਮਾਂ ’ਚ ਵਾਧੇ ਕਰਦਾ ਹੈ। ਫਿਰ ਵੀ ਕਾਲੇਜ ਪ੍ਰਬੰਧਕਾਂ ਦੇ ਸਿਰਾਂ ’ਤੇ ਜੂੰ ਤੱਕ ਨਹੀਂ ਸਰਕਦੀ। ਬਹੁਤੇ ਵਿਦਿਆਰਥੀਆਂ ਨੇ ਆਪਣਾ ਨਾਂਅ ਅਖਬਾਰ ’ਚ ਨਾ ਛਾਪਣ ਦੀ ਸਰਤ ’ਤੇ ਦੱਸਿਆ ਕਿ ਕਾਲਜਾਂ ਅੰਦਰ ਵਿਦਿਆਰਥੀਆਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਜਾਂਦਾ ਹੈ। ਅਗਰ ਕੋੀ ਵਿਦਿਆਰਥੀ ਕਾਲਜ ਮੈਨਜਮੈਂਟ ਦੇ ਕਾਲੇ ਕਾਰਨਾਮਿਆਂ ਦੇ ਖਿਲਾਫ਼ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਨਾਮ ਕਾਲਜ ’ਚੋਂ ਕੱਟ ਦੇਣ ਜਾਂ ਉਸਦੇ ਕਰੈਕਟਰ ਸਰਟੀਫਿਕੇਟ ’ਤੇ ਵੈਰੀ ਵੈਰੀ ਬੈਡ ਲਿਖ ਦੇਠਣ ਤੱਕ ਦੀ ਧਮਕੀ ਤੱਕ ਦੇ ਦਿੰਦੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਅਗਰ ਆਰ ਟੀ ਆਈ ਤਹਿਤ ਕਾਲਜਾਂ ਅੰਦਰ ਵਿਦਿਆਰਥੀਆਂ ਪਾਸੋਂ ਵੱਖ-ਵੱਖ ਤਰੀਕਿਆਂ ਤਹਿਤ ਵਸੂਲੇ ਜਾਂਦੇ ਪ੍ਰਤੀ ਇਕ ਵਿਅਕਤੀ , ਵਿਦਿਆਰਥੀ ਵਿਦਿਆਰਥਣ ਤੋਂ ਹਜ਼ਾਰਾਂ ਰੁਪਿਆਂ ਦੀ ਜਾਂਚ ਕਰਵਾਈ ਜਾਵੇ ਤਾਂ ਬਹੁਤ ਵੱਡੇ ਰਾਬਨ ਸਾਹਮਣੇ ਆ ਸਕਦੇ ਹਨ, ਪਰ ਅਫਸੋਸ ਆਰ ਟੀ ਆਈ ਕਾਨੂੰਨ ਪ੍ਰਾਈਵੇਟ ਕਾਲਜ ਉ¤ਤੇ ਲਾਗੂ ਨਾ ਹੋਣ ਸਦਕਾ ਕਾਲਜ ਪ੍ਰਬੰਧਕਾਂ ਵੱਲੋਂ ਆਪਣੀ ਮਨਮਨਰਜ਼ੀ ਤਹਿਤ ਵਿਦਿਆਰਥੀਆਂ ਨੂੰ ਲੁੱਟਿਆ ਜਾ ਰਿਹਾ ਹੈ। ਜਦੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਵਿਭਾਗ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕਾਲਜ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਨਹੀਂ ਆਉਦਾ। ਜਦੋਂ ਇਸ ਸਬੰਧੀ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਸਮੂਹ ਕਾਲਜਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਜਲਦ ਹੀ ਅਜਿਹੇ ਕਾਲਜਾਂ ਉ¤ਤੇ ਨਕੇਲ ਕੱਸੀ ਜਾਵੇਗੀ।



