Skip to content
Independent perspectives. Global stories.
BREAKING

ਦਲਿਤ ਲੜਕੇ ਦੇ ਅੰਤਰ ਜਾਤੀ ਪ੍ਰੇਮ ਵਿਆਹ ਕਰਵਾਉਣ ’ਤੇ ਪੁਲੀਸ ਵੱਲੋਂ ਉਸਦੇ ਮਾਪਿਆਂ, ਭੈਣ ਅਤੇ ਭਰਾ ਖਿਲਾਫ ਝੂਠਾ ਕੇਸ ਦਰਜ

Share this story

ਸੰਗਰੂਰ, 28 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਸੁਰਿੰਦਰ ਪਾਲ ਕੌਰ ਪਤਨੀ ਹਰਬੰਸ ਸਿੰਘ ਵਾਸੀ ਪਿੰਡ ਸ਼ੇਰਪੁਰ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਲੜਕਾ ਸੁਖਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬੀ  ਮੀਡੀਏ ਦੀ ਪੜ੍ਹਾਈ ਕਰਦਾ ਸੀ ਉਸਦੇ ਸੰਬੰਧ ਸੀਨਮ ਰਾਣੀ ਪੁੱਤਰੀ ਵਿਨੋਦ ਕੁਮਾਰ ਵਾਸੀ ਪਿੰਡ ਬੋਹਾ ਤਹਿਸੀਲ ਬਲਾਢਾ ਨਾਲ ਬਣ ਗਏ ਸਨ ਅਤੇ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਸਨ ਜਦੋਂ ਸੀਨਮ ਰਾਣੀ ਦੇ ਪਿਤਾ ਵਿਨੋਦ ਕੁਮਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਸੀਨਮ ਰਾਣੀ ਦੇ ਕਤਲ ਕਰਨ ਦੀ ਕੋ ਿਕੀਤੀ ਸੀਨਮ ਰਾਣੀ ਘਰੋਂ ਭੱਜ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦੇ ਮੇਰੇ  ਪੁੱਤਰ ਸੁਖਜੀਤ ਸਿੰਘ ਕੋਲ  ਪਹੁੰਚ ਗਈ ।ਵਿਨੋਦ ਕੁਮਾਰ ਇਹਨਾਂ ਦੋਹਾਂ ਨੂੰ ਕਤਲ ਕਰਨ ਵਾਸਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਿਆ ਪਰ ਸੀਨਮ ਰਾਣੀ ਅਤੇ ਸੁਖਜੀਤ ਸਿੰਘ ਨੂੰ ਪਤਾ ਲੱਗਿਆ ਅਤੇ ਉਹ ਆਪਣੀ ਜਾਨ ਬਚਾ ਕੇ ਉ¤ਥੋਂ ਫਰਾਰ ਹੋ ਗਏ ਅਤੇ ਮੁਹਾਲੀ ਰਹਿਣ ਲੱਗ ਪਏ ਜਿਸਦਾ ਸਾਨੂੰ ਕੋਈ ਪਤਾ ਨਹੀਂ ਸੀ ।ਸੀਨਮ ਰਾਣੀ ਦੇ ਪਿਤਾ ਵਿਨੋਦ ਕੁਮਾਰ ਨੇ ਇੱਕ ਝੂਠੀ ਐਫ਼ ਆੲ.    148 ਮਿਤੀ 26-07-2012 ਧਾਰਾ 363,366,120ਬੀ ਆਈਪੀਸੀ ਅਧੀਨ ਸੁਰਿੰਦਰ ਕੌਰ ਪਤਨੀ

ਹਰਬੰਸ ਸਿੰਘ, ਹਰਬੰਸ ਸਿੰਘ ਪੁੱਤਰ ਜੋਗਿੰਦਰ ਸਿੰਘ , ਨਰਿੰਦਰ ਕੌਰ ਪੁੱਤਰੀ ਹਰਬੰਸ ਸਿੰਘ ,  ਦੀਪੂ , ਸੁਖਜੀਤ ਸਿੰਘ ਪੁੱਤਰਾਂਨ ਹਰਬੰਸ ਸਿੰਘ,  ਕੁਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਝਨੀਰ ਦੇ ਖ਼ਿਲਾਫ ਸਿਵਲ ਲਾਈਨ ਪੁਲੀਸ ਸਟੇਸ਼ਨ ਬਠਿੰਡਾ  ਵਿੱਚ ਦਰਜ ਕਰਵਾ ਦਿੱਤੀ।ਪੁਲੀਸ ਨੇ ਸੁਰਿੰਦਰਪਾਲ ਕੌਰ ,ਹਰਬੰਸ ਸਿੰਘ ਅਤੇ ਨਰਿੰਦਰ ਕੌਰ ਨੂੰ ਗ੍ਰਿਫਤਾਰ ਕਰਕੇ  ਪੁਲੀਸ ਸਟੇਸ਼ਨ ਵਿੱਚ ਜ਼ਲੀਲ ਕੀਤਾ ਅਤੇ ਕੇਂਦਰੀ ਜੇ ਬਠਿੰਡਾ ਵਿੱਚ  ਭੇਜ ਦਿੱਤਾ ਗਿਆ। ਸੁਖਜੀਤ ਸਿੰਘ , ਕੁਲਦੀਪ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚੋਂ  ਅਗਾਓ ਜ਼ਮਾਨਤ ਕਰਵਾ ਲਈ ਪਰ ਫਿਰ ਵੀ ਪੁਲੀਨ ਨੇ ਕੁਲਦੀਪ ਸਿੰਘ ਨੂੰ ਕਈ ਦਿਨ ਥਾਣੇ ਵਿੱਚ ਬੰਦ ਰੱ੍ਯਖਿਆ ਅਤੇ ਉਸ ’ਤੇ ਤਸ਼ਦੱਦ ਕਰਦੇ ਰਹੇ। ਸੁਰਿੰਦਰ ਕੌਰ, ਹਰਬੰਸ ਸਿੰਘ ,ਨਰਿੰਦਰ ਕੌਰ ਦੀ ਰੈਗੂਲਰ ਜ਼ਮਾਨਤ ਧਾਰਾ 439 ਅਧੀਨ ਅਦਾਲਤ ਨੇ ਮਨਜੂਰ ਕਰ ਲਈ ਅਤੇ ਇਹ  ਜ਼ੇਲ੍ਹ ਤੋਂ  ਰਿਹਾ ਹੋ ਕੇ ਘਰ ਆ ਗਏ ।ਪੁਲੀਸ ਨੇ ਜਿਹੜੇ ਲੋਕਾਂ ਨੇ ਇਹਨਾਂ ਦੀ ਜਮਾਨਤ ਦਿੱਤੀ ਸੀ ਉਹਨਾਂ ’ਤੇ ਦਬਾਅ ਪਾ ਕੇ ਜ਼ਮਾਨਤ ਕੈਂਸਲ ਕਰਵਾ ਦਿੱਤੀ।ਤਾਂ ਸੁਰਿੰਦਰ ਕੌਰ ਨੇ ਬਗੈਰਾ ਦੀ ਜਮਾਨਤ ਹੋਰ ਲੋਕਾਂ ਨੇ ਦੇ ਦਿੱਤੀ ।ਪਰ ਫਿਰ ਵੀ ਜਦੋਂ ਇਹ ਅਦਾਲਤ ਵਿੱਚ ਪੇਸ਼ੀ ’ਤੇ ਗਏ ਤਾਂ ਇਹਨਾਂ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਇਹਨਾਂ ਨੂੰ ਪਤਾ ਲੱਗਣ ਕਰਕੇ ਪੁਲੀਸ ਸਟੇਸ਼ਨ ਮੋੌੜ ਵਿੱਚ ਚਲੇ ਗਏ ਜਿਸ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਫੇਰ ਪੁਲੀਸ ਇਹਨਾਂ ਨੂੰ ਇਹਨਾਂ ਦੇ ਪਿੰਡ ਸ਼ੇਰਪੁਰ ਛੱਡ ਕੇ ਗਈ।ਉਸ ਤੋਂ ਬਾਅਦ ਪੁਲੀਸ ਨੇ ਸਿਵਲ  ਲਾਈਨ ਪੁਲੀਸ ਸਟੇਸ਼ਨ ਬਠਿੰਡਾ ਵਿੱਚ ਇਹਨਾਂ ਦੇ ਖ਼ਿਲਾਫ ਐਫ਼ਆਈ  32 ਮਿਤੀ 05-02-2013 ਧਾਰਾ 382,323,148 ਆਈਪੀਸੀ ਅਧੀਨ ਦਰਜ ਕਰ ਲਈ ਅਤੇ ਗ੍ਰਿਫਤਾਰ ਕਰਕੇ ਪੁਲੀਸ ਰਿਮਾਂਡ ਲੈ ਲਿਆ ।ਰਵਚਰਨ ਸਿੰਘ ਬਰਾੜ੍ਹ ਸੀਨੀਅਰ ਕਪਤਾਨ ਬਠਿੰਡਾ ਨੇ ਇਸ ਦਲਿਤ ਔਰਤ ਦੇ ਪਹਿਨੇ ਹੋਏ ਕਪੜੇ ਲਹਾਉਣ ਦਾ  ਹੁਕਮ ਦਿੱਤਾ ਅਤੇ ਇਸ ਦੇ ਪਤੀ ਦੇ ਕਰੰਟ ਲਾਏ ਜਦੋਂ  ਸੁਰਿੰਦਰਪਾਲ ਕੌਰ ਦੇ ਪਹਿਨੇ ਹੋਏ ਕਪੜੇ ਪੁਲੀਸ ਨੇ ਲਹਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਖੁਦਕੁਸ਼ੀ ਕਰ ਲਵਾਂਗੀ ਤਾਂ ਪੁਲੀਸ ਪਿੱਛੇ ਹਟ ਗਈ। ਉਸ ਤੋਂ ਬਾਅਦ ਫੇਰ ਸੁਰਿੰਦਰਪਾਲ ਕੌਰ, ਹਰਬੰਸ ਸਿੰਘ ਅਤੇ ਉਹਨਾਂ ਦੀ ਲੜਕੀ ਨਰਿੰਦਰ ਕੌਰ ਨੂੰ ਜੇਲ੍ਹ ਭੇਜ ਦਿੱਤਾ ਗਿਆ ।ਜੋ ਕਿ ਬਾਅਦ  ਦੇ ਵਿੱਚ ਜਮਾਨਤ ’ਤੇ ਰਿਹਾ ਹੋ ਗਏ। ਮਾਨਸਾ ਦੀ ਪੁਲੀਸ ਨੇ ਸੁਖਜੀਤ ਸਿੰਘ ਅਤੇ ਸੀਨਮ ਰਾਣੀ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਅਤੇ ਤਸ਼ੱਦਦ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਸੀਨਮ ਰਾਣੀ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਮੈਂ ਆਪਣੀ ਆਜ਼ਾਦ ਮਰਜ਼ੀ ਨਾਲ ਸੁਖਜੀਤ ਸਿੰਘ ਨਾਲ ਵਿਆਹ ਕਰਵਾਇਆ ਹੈ। ਇਸ ਕਰਕੇ ਮੈਂ ਆਪਣੇ ਪਤੀ  ਦੇ ਨਾਲ ਰਹਾਂਗੀ ਤਾਂ ਪੁਲੀਸ ਨੂੰ ਅਦਾਲਤ ਦੇ ਹੁਕਮ ਨਾਲ ਸੀਨਮ ਰਾਣੀ ਅਤੇ ਸੁਖਜੀਤ ਸਿੰਘ ਨੂੰ ਉਹਨਾਂ ਦੇ ਘਰ ਭੇਜ ਦਿੱਤਾ। ਪਰੰਤੁੂ ਹਰਬੰਸ ਸਿੰਘ, ਸੁਰਿੰਦਰਪਾਲ ਕੌਰ , ਸੁਖਜੀਤ ਸਿੰਘ ,ਦੀਪੂ, ਨਰਿੰਦਰ ਕੌਰ ਅਤੇ ਕੁਲਦੀਪ ਸਿੰਘ ਦੇ ਖ਼ਿਲਾਫ ਮੁਕੱਦਮਾ ਅਜੇ ਵੀ ਅਦਾਲਤ ਵਿੱਚ ਚਲੱਦੇ ਹਨ। ਜਦੋਂ ਕਿ ਇਹ ਬੇਕਸੂਰ ਸਾਬਿਤ ਹੋ ਚੁੱਕੇ ਹਨ। ਅਤੇ ਹੁਣ ਵੀ ਇਹਨਾਂ ਨੂੰ ਅਦਾਲਤਾਂ ਵਿੱਚ ਖਜੱਲ ਖੁਆਰ ਹੋਣਾ ਪੈ ਰਿਹਾ ਹੈ। ਇੱਕ ਪਾਸੇ ਸਰਕਾਰ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਨੂੰ 50 ਹਜ਼ਾਰ ਰੁਪਇਆ ਰਾਸ਼ੀ ਦਿੰਦੀ ਹੈ ਪਰ ਦੂਸਰੇ ਪਾਸੇ ਅੰਤਰਜ਼ਾਤੀ ਵਿਆਹ ਕਰਵਾਉਣ ਵਾਲੇ ਸੁਖਜੀਤ ਸਿੰਘ ਦੇ ਸਾਰੇ ਟੱਬਰ ਨੂੰ  ਪੁਲੀਸ ਨੇ ਜ਼ੁਲਮ ਦਾ ਸ਼ਿਕਾਰ  ਬਣਾਇਆ ਹੈ। ਸੁਰਿੰਦਰਪਾਲ ਕੌਰ ਨੇ ਦੱਸਿਆ ਕਿ  ਅਜੇ ਵੀ ਸਾਡੇ ਪਰਿਵਾਰ ਨੁੂੰ ਖ਼ਤਰਾ ਹੈ । ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਪੁਲੀਸ ਅਧਿਕਾਰੀ ਸਾਡੇ ਖ਼ਿਲਾਫ ਝੂਠੇ ਮੁਕੱਦਮੇ ਦਰਜ ਕਰਦੇ ਰਹੇ ਹਨ ਮੇਰੀ ਅਤੇ ਮੇਰੀ ਲੜਕੀ ਦੀ ਲੱਜਾ ਭੰਗ ਕੀਤੀ ਹੈ, ਉਹਨਾਂ ਨੂੰ ਨੌਕਰੀ ਤੋਂ ਕੱ੍ਯਢਿਆ ਜਾਵੇ ਅਤੇ ਉਹਨਾਂ ਦੇ ਖ਼ਿਲਾਫ ਮੁਕੱਦਮੇ ਦਰਜ ਕੀਤੇ ਜਾਣ।

WRITTEN BY