Skip to content
Independent perspectives. Global stories.
BREAKING

ਸ਼੍ਰੀ ਅਗਰਵਾਲ ਯੁਵਾ ਮੰਚ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

Share this story

ਫਾਜ਼ਿਲਕਾ, 28 ਜਨਵਰੀ (ਪਵਨ ਧੂੜਿਆ)- ਅਮਰ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤਰਾਏ ਜੀ ਦੀ ਜੰਯਤੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼੍ਰੀ ਅਗਰਵਾਲ ਯੂਵਾ ਮੰਚ ਫਾਜ਼ਿਲਕਾ ਦੇ ਮੈਂਬਰਾਂ ਵਲੋਂ ਖੂਨਦਾਨ ਕੈਂਪ ਦਾ ਆਯੋਜਨ ਅਗਰਵਾਲ ਕਮਿਉਨੀਟੀ ਹਾਲ ਵਿਖੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੀ ਅਗਰਵਾਲ ਯੂਵਾ ਮੰਚ ਦੇ ਪ੍ਰਧਾਨ ਦੀਪਕ ਅਗਰਵਾਲ, ਜਨਰਲ ਸਕੱਤਰ ਭੂਪਿੰਦਰ ਗਰਗ, ਅਤੇ ਪ੍ਰਚਾਰ ਸੱਕਤਰ ਭਾਰਤ ਅਗਰਵਾਲ ਨੇ ਕਿਹਾ ਕਿ ਲਾਲ ਲਾਜਪਤਰਾਏ ਅਗਰਵਾਲ ਸਮਾਜ ਦੇ ਮਹਾਨ ਸਪੂਤ ਸਨ। ਜਿਨਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਅਨਮੂਲਾ ਯੋਗਦਾਨ ਦਿੱਤਾ, ਅੱਜ ਉਨ੍ਹਾਂ ਦੀ ਜੰਯਤੀ ਮੌਕੇ ਅਗਰਵਾਲ ਯੁਵਾ ਮੰਚ ਅਤੇ ਸ਼੍ਰੀ ਅਗਰਵਾਲ ਸਭਾ ਫਾਜਿਲਕਾ ਸਾਂਝੇ ਤੌਰ ਤੇ ਇਹ ਉਪਰਾਲਾ ਕਰਕੇ ਅਪਣੇ ਤੇ ਮਾਣ ਮਹਿਸੂਸ ਕਰ ਰਹੇ ਹੈ। ਕੈਂਪ ਦਾ ਉਦਘਾਟਨ ਜ਼ਿਲ੍ਹਾ ਸਿਹਤ ਭਲਾਈ ਅਫਸਰ ਡਾ. ਐਸ ਪੀ ਗਰਗ , ਡਾਂ ਰਮੇਸ਼ ਗੁਪਤਾ ਅਗਰਵਾਲ

ਸਭਾ ਦੇ ਸਰਪਰਸੱਤ ਸ਼ਾਮ ਸੁੰਦਰ ਅਗਰਵਾਲ, ਪ੍ਰਧਾਨ  ਸੰਜੀਵ ਮਾਰਸ਼ਲ ਬਾਂਸਲ ਅਤੇ ਪ੍ਰਿੰ. ਗਿਰਧਾਰੀ ਲਾਲ ਅਗਰਵਾਲ ਨੇ ਅਪਣੇ ਕਰ ਕਮਲਾ ਨਾਲ ਕੀਤਾ। ਕੈਂਪ ਵਿੱਚ ਸਿਵਲ ਹਸਪਤਾਲ ਫਾਜਿਕਲਾ ਦੇ ਸਟਾਫ ਨੇ ਸਭਾ ਤੇ ਯੁਵਾ ਮੰਚ ਦਾ ਸਹਿਯੋਗ ਕੀਤਾ।
ਕੈਂਪ ਵਿੱਚ ਨੌਜਵਾਨਾ ਵਲੋਂ ਕੁਲ 53 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਅਗਰਵਾਲ ਸਭਾ ਦੇ ਨਰਿੰਦਰ ਅਗਰਵਾਲ (ਖਜਾਨਚੀ), ਪਵਨ ਗੁਪਤਾ, ਸੁਰਿੰਦਰ ਗੁਪਤਾ, ਰਾਜਨ ਸਿੰਘਲਾ , ਅਜੈ ਗੁਪਤਾ, ਅਰੁਣ ਗੁਪਤਾ, ਸੁਰੇਸ਼ ਗੋਯਲ, ਸਤੀਸ਼ ਗਰਗ, ਸੁਭਾਸ਼ ਗੁਪਤਾ ਟੀਟੂ,  ਹਾਜ਼ਰ ਸਨ। ਖੂਨਦਾਨ ਕਰਨ ਵਾਲਿਆ ਵਿਚ ਰਾਹੁਲ ਗਰਗ, ਨਵੀਨ ਗੋਯਲ, ਸੁਰਿੰਦਰ ਕੁਮਾਰ, ਅਮਿਤ ਗੁਪਤਾ, ਅੰਕੂਰ ਗਰਗ, ਸੋਰਵ ਬਾਂਸਲ , ਰਾਕੇਸ਼ ਅਗਰਵਾਲ, ਭਾਰਤ ਭੁਸ਼ਨ ਅਗਰਵਾਲ, ਹੇਮੰਤ ਗੁਪਤਾ, ਰਮੇਸ਼ ਕੁਮਾਰ, ਮਨੋਜ ਗੁਪਤਾ, ਪਾਰੁਲ ਗੁਪਤਾ, ਵਿਪਨ ਸਿੰਘਲਾ, ਦੀਪਕ ਅਗਰਵਾਲ, ਅਮਿਤ ਗੁਪਤਾ, ਮਨੋਜ ਗੁਪਤਾ, ਭੁਵਨੇਸ਼ ਬਾਂਸਲ, ਸੁਨੀਲ ਗੁਪਤਾ, ਦੀਪਕ ਗੋਯਲ, ਸੁਮਿਤ ਗਰਗ, ਪ੍ਰਦੀਪ ਕੁਮਾਰ, ਸੰਦੀਪ ਗੁਪਤਾ , ਜਤਿੰਦਰ ਗੋਯਲ, ਅਤੁਲ ਗੁਪਤਾ ਆਦਿ ਨੇ ਖੂਨਦਾਨ ਕੀਤਾ। ਖੂਨਦਾਨ ਕੈਂਪ ਦੇ ਅੰਤ ਵਿੱਚ ਅਗਰਵਾਲ ਯੂਵਾ ਮੰਚ ਦੇ ਅਹੁਦੇਦਾਰਾਂ ਵਲੋਂ ਮੇਹਮਾਨਾਂ ਅਤੇ ਸਿਵਲ ਹਸਪਤਾਲ ਦੇ ਸਟਾਫ ਨੂੰ ਸਮਰਿਤੀ  ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

WRITTEN BY