Skip to content
Independent perspectives. Global stories.
BREAKING

ਅਨੰਦਪੁਰ ਸਾਹਿਬ ਦੀ ਗੈਸ ਏਜੰਸੀ ਵਿਚ ਖੋਲ੍ਹੇ ਬੈਂਕ ਖਾਤੇ

Share this story

ਸ਼੍ਰੀ ਅਨੰਦਪੁਰ ਸਾਹਿਬ, 28 ਜਨਵਰੀ(ਦਵਿੰਦਰਪਾਲ ਸਿੰਘ):  ਡਿਪਟੀ ਕਮੀਸ਼ਨਰ ਰੂਪਨਗਰ ਸ਼੍ਰੀ ਮਤੀ ਤਨੂੁ ਕਸ਼ਿਯਪ ਦੀਆਂ ਹਿਦਾਇਤਾਂ ਮੁਤਾਬਿਕ ਗੈਸ ਏਜੰਸੀਆਂ ਵਿਖੇ ਹੀ ਬੈਂਕ ਖਾਤੇ ਖੋਲੇ ਜਾਣੇ ਜਰੂਰੀ ਕੀਤੇ ਗਏ ਹਨ ਜਿਸ ਤਹਿਤ ਅਨੰਦਪੁਰ ਸਾਹਿਬ ਦੀ ਗੈਸ ਏਜੰਸੀ ਦਫਤਰ ਵਿਚ ਅੱਜ ਵਿਸ਼ੇਸ਼ ਕੇੈਂਪ ਲਗਾ ਕੇ ਵੱਖ ਵੱਖ ਬੈਂਕਾਂ ਵਲੋ ਖਾਤੇ ਖੋਲੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਗੈਸ ਏਜੰਸੀ ਦੇ ਮਾਲਕ ਜਸਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਅੱਜ ਜਿੱਥੇ ਦਰਜਨਾਂ ਖਪਤਕਾਰਾਂ ਦੇ ਬੈਂਕ ਖਾਤੇ ਖੋਲੇ ਗਏ ਉਥੇ ਖਾਤਾ ਧਾਰਕਾਂ ਨੂੰ ਏ ਟੀ ਐਮ ਕਾਰਡ ਵੀ ਵੰਡੇ ਗਏ। ਢਿੱਲੋ ਨੇ ਦੱਸਿਆ ਕਿ ਇਹ ਕੈਂਪ ਲਗਾਤਾਰ ਤਿੰਨ ਦਿਨ ਚੱਲੇਗਾ ਅਤੇ ਹੋਰ ਬੈਂਕ ਖਾਤੇ ਵੀ ਖੋਲੇ ਜਾਣਗੇ। ਇਸ ਮੋਕੇ ਸਟੇਟ ਬੈਂਕ ਆਫ ਪਟਿਆਲਾ ਦੇ ਮੈਨੇਜਰ ਰਾਕੇਸ਼ ਕੈਂਥ, ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਐਚ ਐਸ ਸੰਧੂ, ਯੂਕੋ ਬੈਂਕ ਦੇ ਮੈਨੇਜਰ ਬਿਕਰਮ ਸਿੰਘ, ਐਚ ਡੀ ਐਫ ਸੀ ਬੈਂਕ ਦੇ ਮੈਨੇਜਰ ਸੁਮਿਤ ਨਾਰੰਗ ਸਮੇਤ ਸਟਾਫ ਮੇੈਂਬਰ ਵੀ ਹਾਜਰ ਸਨ।

WRITTEN BY