Skip to content
Independent perspectives. Global stories.
BREAKING

ਪੁੱਤ ਵਿਰੁੱਧ ਨਸ਼ਿਆਂ ਦਾ ਕੇਸ ਦਰਜ ਹੋਣ ’ਤੇ ਮਾਂ ਦੀ ਮੌਤ

Share this story

ਅੰਮ੍ਰਿਤਸਰ, 25 ਜਨਵਰੀ (ਪੀ. ਟੀ.)- ਜਵਾਨ ਪੁੱਤ ਵਿਰੁੱਧ ਨਸ਼ਿਆਂ ਦਾ ਕੇਸ ਦਰਜ ਹੋਣ ਦੀ ਖ਼ਬਰ ਮਿਲਦੇ ਸਾਰ ਮਾਂ ਦੀ ਮੌਤ ਹੋ ਗਈ।ਡਰੱਗ ਕੇਸ ਵਿਚ ਫਸੇ ਸਨੀ ਨਾਂ ਦੇ ਨੌਜਵਾਨ ਦੇ ਮਾਮੇ ਬਲਬੀਰ ਸਿੰਘ ਨੇ ਭੈਣ ਦੇ ਅੰਤਮ ਸੰਸਕਾਰ ਤੋਂ ਬਾਅਦ ਦੱਸਿਆ ਕਿ ਕੁਝ ਦਿਨ ਪਹਿਲਾਂ ਪੁਲਿਸ ਵਾਲੇ ਉਸ ਦੇ ਭਾਣਜੇ ਨੂੰ ਇਹ ਕਹਿ ਕੇ ਨਾਲ ਲੈ ਗਏ ਕਿ ਕਿਸੇ ਦੀ ਪਛਾਣ ਕਰਵਾਉਣੀ ਹੈ।ਸ਼ਾਮ ਤੱਕ ਜਦੋਂ ਸਨੀ ਨਾ ਪਰਤਿਆ ਤਾਂ ਉਹ ਸੀ.ਆਈ.ਏ. ਸਟਾਫ਼ ਪੁੱਜੇ ਜਿਥੇ ਪਤਾ ਲੱਗਿਆ ਕਿ ਸਨੀ ਵਿਰੁੱਧ ਨਸ਼ੀਲਾ ਪਾਊਡਰ ਰੱਖਣ ਦਾ ਕੇਸ ਦਰਜ ਕੀਤਾ ਗਿਆ ਹੈ।ਇਸ ਗੱਲ ਦਾ ਪਤਾ ਲਗਦੇ ਹੀ ਸਨੀ ਦੀ ਮਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਮੌਤ ਹੋ ਗਈ।”

WRITTEN BY