ਜੰਮੂ, 25 ਜਨਵਰੀ (ਪੀ. ਟੀ.)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਤਿੰਨ ਦਿਨਾਂ ਭਾਰਤ ਦੌਰੇ ‘ਤੇ ਪਹਿਲਾ ਪਾਕਿਸਤਾਨ ਰੇਂਜਰਜ਼ ਨੇ ਜੰਮੂ ਜ਼ਿਲ੍ਹੇ ਨਾਲ ਲੱਗੀ ਕੌਮਾਂਤਰੀ ਸਰਹੱਦ ‘ਤੇ ਸਥਿਤ ਸਰਹੱਦੀ ਸੁਰੱਖਿਆ ਬਲ ਦੀ ਚੌਕੀ ‘ਤੇ ਇਕ ਵਾਰ ਫਿਰ ਗੋਲੀਬਾਰੀ ਕੀਤੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਜ਼ ਨੇ ਜੰਮੂ ਜ਼ਿਲ੍ਹੇ ਦੇ ਆਰ.ਐਸ.ਪੂਰਾ ਸੈਕਟਰ ਸਥਿਤ ਬੀ.ਐਸ.ਐਫ. ਦੇ ਜੋਗਵਾਨਾ ਚੌਕੀ ‘ਤੇ ਸਨਿੱਚਰਵਾਰ ਅੱਧੀ ਰਾਤ ਤੋਂ ਬਾਅਦ ਗੋਲੀਬਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਰੇਂਜਰਜ਼ ਨੇ ਚੌਕੀ ‘ਤੇ ਗੋਲੀਬਾਰੀ ਲਈ ਛੋਟੇ ਅਤੇ ਸਵੈ ਚਾਲਿਤ ਹਥਿਆਰਾਂ ਦਾ ਇਸਤੇਮਾਲ ਕੀਤਾ। ਬੀ.ਐਸ.ਐਫ. ਨੇ ਇਸ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਦੋਵੇਂ ਪਾਸੇ ਗੋਲੀਬਾਰੀ ਅੱਧੀ ਰਾਤ ਤੋਂ ਬਾਅਦ ਇਕ ਵਜੇ ਤੋਂ 1.15 ਤੱਕ ਜਾਰੀ ਰਹੀ। ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਰਤ ਪਹੁੰਚਣ ਤੋਂ ਠੀਕ ਪਹਿਲੀ ਕੀਤੀ ਗਈ ਹੈ।



