ਵਾਸ਼ਿੰਗਟਨ, 25 ਜਨਵਰੀ (ਪੀ. ਟੀ.)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਦੇ ਰਸਤੇ ‘ਚ ਸਾਊਦੀ ਅਰਬ ਦੇ ਨਵੇਂ ਸ਼ਾਹ ਸਲਮਾਨ ਬਿਨ ਅਬਦੁੱਲ ਅਜ਼ੀਜ ਨੂੰ ਫੋਨ ਕੀਤਾ ਅਤੇ ਸ਼ਾਹ ਅਹਦੁੱਲਾ ਬਿਨ ਅਬਦੁੱਲ ਅਜ਼ੀਜ਼ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਵਾਈਟ ਹਾਊਸ ਨੇ ਕਿਹਾ ਕਿ ਓਬਾਮਾ ਨੇ ਨਵੀਂ ਦਿੱਲੀ ਜਾਣ ਵਕਤ ਸਾਊਦੀ ਸ਼ਾਹ ਨੂੰ ਆਪਣੇ ਜਹਾਜ਼ ਏਅਰ ਫੋਰਸ ਤੋਂ ਫੋਨ ਕੀਤਾ। ਵਾਈਟ ਹਾਊਸ ਨੇ ਕਿਹਾ ਕਿ ਸ਼ਾਹ ਸਲਮਾਨ ਨੇ ਇਸ ਖ਼ਬਰ ਦਾ ਸਵਾਗਤ ਕੀਤਾ ਅਤੇ ਪ੍ਰਥਮ ਮਹਿਲਾ ਅਮਰੀਕੀ ਲੋਕਾਂ ਵਲੋਂ ਦੁੱਖ ਜਾਹਰ ਕਰਨ ਲਈ ਉਨ੍ਹਾਂ ਨਾਲ ਤੇ ਹੋਰ ਅਧਿਕਾਰੀਆਂ ਨਾਲ ਮਿਲਣ ਲਈ ਮੰਗਲਵਾਰ 27 ਜਨਵਰੀ ਨੂੰ ਰਿਆਦ ਪਹੁੰਚਣਗੇ। ਇਸ ਲਈ ਰਾਸ਼ਟਰਪਤੀ ਨੂੰ ਕੱਲ੍ਹ ਆਪਣਾ ਤਾਜਮਹੱਲ ਦੌਰਾ ਰੱਦ ਕਰਨਾ ਪਿਆ ਤੇ ਇਸ ’ਤੇ ਉਨ੍ਹਾਂ ਨੇ ਅਫਸੋਸ ਵੀ ਪ੍ਰਗਟ ਕੀਤਾ।


