ਅੰਮ੍ਰਿਤਸਰ, 22 ਜਨਵਰੀ (ਸੁਨੀਲ ਗੁਪਤਾ)- ਮਨੁੱਖੀ ਅਧਿਕਾਰ ਮੰਚ ਦੀ ਇੱਕ ਹੰਗਾਮੀ ਮੀਟਿੰਗ ਮਨਜੀਤ ਸਿੰਘ ਖਾਲਸਾ ਦੇ ਗ੍ਰਹਿ ਨਿਊ ਅੰਤਰਯਾਮੀ ਕਲੋਨੀ, ਤਰਨ ਤਾਰਨ ਰੋਡ ਵਿਖੇ ਗੁਰਨਾਮ ਸਿੰਘ ਧੁੰਨਾ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੰਚ ਦੇ ਕੁੱਝ ਮੈਂਬਰ ਅਤੇ ਕੁੱਝ ਨਵੇਂ ਮੈਂਬਰ ਹਾਜ਼ਰ ਹੋਏ। ਜਿਨ੍ਹਾਂ ਦੀ ਹਾਜ਼ਰੀ ਵਿੱਚ ਗੁਰਨਾਮ ਸਿੰਘ ਧੁੰਨਾ ਜੀ ਨੇ ਖਾਲਸਾ ਜੀ ਦੇ ਕੰਮਾਂ ਕਾਜਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਹੀ ਦੀ ਹਦਾਇਤਾ ਅਨੁਸਾਰ ਆਰ.ਟੀ.ਆਈ. ਸੈ¤ਲ ਦੇ ਵਾਈਸ਼ ਚੇਅਰਮੈਨ ਸ੍ਰ: ਮਨਜੀਤ ਸਿੰਘ ਖਾਲਸਾ ਜੀ ਨੂੰ ਮੰਚ ਦੇ ਪ੍ਰਤੀ ਸੇਵਾ ਭਾਵਨਾ ਅਤੇ ਮਿਹਨਤ ਵੇਖਦਿਆ ਤਰੱਕੀ ਦਿੱਤੀ ਜਾਂਦੀ ਹੈ ਮਨਜੀਤ ਸਿੰਘ ਖਾਲਸਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਚੇਅਰਮੈਨ ਨਿਯੁੱਕਤ ਕੀਤਾ ਜਾਂਦਾ ਹੈ ਮਨਜੀਤ ਸਿੰਘ ਖਾਲਸਾ ਨੇ ਜੋ ਮਨੁੱਖੀ ਅਧਿਕਾਰ ਮੰਚ ਨੂੰ 2-3 ਮਹੀਨਿਆਂ
ਵਿੱਚ ਅੰਮ੍ਰਿਤਸਰ ਜਿਲ੍ਹੇ ’ਚ ਜੋ ਕੰਮ ਕੀਤੇ ਹਨ। ਮੰਚ ਉਸਦੀ ਸ਼ਲਾਘਾ ਕਰਦਾ ਹੈ। ਮਨਜੀਤ ਸਿੰਘ ਖਾਲਸਾ ਦੇ ਨਾਲ ਡਾ. ਜਸਬੀਰ ਸਿੰਘ ਰਾਜਪੂਤ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਜਾ ਚੇਅਰਮੈਨ ਆਰ.ਟੀ.ਸੈ¤ਲ ਨਰੇਸ਼ ਬਹਿਲ, ਸ਼ੋਸ਼ਲ ਚੇਅਰਮੈਨ ਅੰਮ੍ਰਿਤਸਰ, ਅਵਤਾਰ ਸਿੰਘ ਖਾਲਸਾ ਚੇਅਰਮੈਨ ਬੁੱਧੀ ਜੀਵੀ ਸੈਲ, ਮੈਡਮ ਸਿਮਰਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਅੰਮ੍ਰਿਤਸਰ, ਮੈਡਮ ਅਮਰਦੀਪ ਕੌਰ ਉ¤ਪ ਪ੍ਰਧਾਨ ਇਸਤਰੀ ਵਿੰਗ ਅੰਮ੍ਰਿਤਸਰ, ਸ੍ਰ: ਪਰਮਜੀਤ ਸਿੰਘ ਭਾਟੀਆ ਐਡਵਾਈਜਰ ਚੇਅਰਮੈਨ ਅੰਮ੍ਰਿਤਸਰ, ਜੈਦੀਪ ਸਿੰਘ ਖਾਲਸਾ ਸਲਾਹਕਾਰ ਰੱਈਆਂ ਬਲਾਕ ਅਤੇ ਹੋਰ ਸਾਰੇ ਮੈਂਬਰਾਂ ਅਤੇ ਅਹੁਦੇਦਾਰਾ ਨੂੰ ਨਾਲ ਲੈ ਕੇ ਮੰਚ ਲਈ ਕੰਮ ਕਰ ਰਹੇ ਹਨ। ਗੁਰਨਾਮ ਸਿੰਘ ਧੁੰਨਾ ਜੀ ਨੇ ਦੱਸਿਆ ਕਿ ਖਾਲਸਾ ਜੀ ਵੱਲੋਂ ਕੁੱਝ ਨਵੇਂ ਮੈਂਬਰ ਮਨੁੱਖੀ ਅਧਿਕਾਰ ਮੰਚ ਨਾਲ ਜੋੜੇ ਗਏ ਹਨ। ਜਿਨ੍ਹਾਂ ਦੀ ਕੁੱਲ ਗਿਣਤੀ 20 ਹੈ। ਇਸ ਮੋਕੇ ਤੇ ਕਰਮਜੀਤ ਸਿੰਘ ਮਸੋਣ, ਚਰਨਜੀਤ ਸਿੰਘ ਮਸੋਣ, ਦਿਲਬਾਗ ਸਿੰਘ, ਰਣਦੀਪ ਕੌਰ, ਗੁਰਕੀਰਤ ਸਿੰਘ, ਰਾਜਵੰਤ ਕੋਰ, ਹਰਵਿੰਦਰ ਕੋਰ, ਅਰਸ਼ਦੀਪ ਸਿੰਘ, ਸੁਰਿੰਦਰ ਕੋਰ, ਕਾਕਾ ਰਣਜੀਤ ਸਿੰਘ, ਦਲੀਪ ਸਿੰਘ, ਮਨਮੋਹਨ ਸਿੰਘ ਖੇੜਾ, ਕੰਵਰਪ੍ਰਤਾਪ ਸਿੰਘ, ਲਵਦੀਪ ਸਿੰਘ ਲਾਲੀ, ਜਸਜੋਤ ਸਿੰਘ ਵਾਈਸ ਚੇਅਰਮੈਨ ਮੈਡੀਕਲ ਸੈ¤ਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।



